ਗਿੱਦੜਬਾਹਾ ਦੀ ਜਿਮਨੀ ਚੋਣ ਨੂੰ ਲੈ ਕੇ ਸ਼ਰੇਆਮ ਉੜਾਈਆਂ ਜਾ ਰਹੀਆਂ ਨੇ ਚੋਣ ਨਿਯਮਾਂ ਦੀਆਂ ਧੱਜੀਆਂ
ਗਿੱਦੜਬਾਹਾ/Sanghol-Times/ਨਰਿੰਦਰ


ਵਧਵਾ/29 Octoober, 2024 – ਗਿੱਦੜਬਾਹਾ ਦੀ ਜਿਮਨੀ ਚੋਣ ਨੂੰ ਲੈ ਕੇ ਸ਼ਹਿਰ ਦੇ ਅੰਦਰ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਲੈ ਕੇ ਲਗਾਏ ਜਾ ਰਹੇ ਪੋਸਟਰ ਜੋ ਕਿ ਸੰਤੋਸ਼ੀ ਮਾਤਾ ਮੰਦਰ ਦੇ ਨਾਲ ਅਤੇ ਲੜਕੀਆਂ ਵਾਲੇ ਸਰਕਾਰੀ ਸਕੂਲ ਦੇ ਨਾਲ ਕੰਧਾਂ ਦੇ ਉੱਪਰ ਇਹ ਪੋਸਟਰ ਲਗਾਏ ਜਾ ਰਹੇ ਹਨ ਇਸ ਤੋਂ ਇਲਾਵਾ ਦੁਕਾਨਾਂ ਦੇ ਸ਼ਟਰਾਂ ਦੇ ਬਾਹਰ ਇਹ ਸਿਆਸੀ ਆਗੂਆਂ ਦੇ ਵਰਕਰਾਂ ਵੱਲੋਂ ਇਹ ਪੋਸਟਰ ਲਗਾਏ ਜਾ ਰਹੇ ਹਨ ਜੋ ਕਿ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਨੂੰ ਲੈ ਕੇ ਸ਼ਰੇਆਮ ਤੇ ਧੱਜੀਆਂ ਉੜਾਈਆਂ ਜਾ ਰਹੀਆਂ ਹਨ ਜੋ ਲੋਕਾਂ ਦੇ ਮਕਾਨਾਂ ਦੀਆਂ ਕੰਧਾਂ ਦੇ ਉੱਪਰ ਮਾਲਕਾਂ ਦੀ ਆਗਿਆ ਤੋਂ ਬਗੈਰ ਪੋਸਟਰ ਵਗੈਰਾ ਬੈਨਰ ਵਗੈਰਾ ਲਗਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਨਰਾਜ਼ਗੀ ਪਾਈ ਜਾ ਰਹੀ ਹੈ ਇਸ ਸਬੰਧੀ ਮੰਡੀ ਗਿੱਦੜਬਾਹਾ ਦੇ ਕੁਝ ਲੋਕਾਂ ਨੇ ਦੱਸਿਆ ਕਿ ਸਾਡੀਆਂ ਦੁਕਾਨਾਂ ਦੇ ਸ਼ਟਰਾਂ ਦੇ ਉੱਪਰ ਵੀ ਇਹ ਪੋਸਟਰ ਲਗਾਏ ਜਾ ਰਹੇ ਹਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਸਾਡੀਆਂ ਕੋਠੀਆਂ ਦੇ ਕੰਧਾਂ ਦੇ ਨਾਲ ਸਾਡੀ ਆਗਿਆ ਤੋਂ ਬਗੈਰ ਇਹ ਪੋਸਟਰ ਤੇ ਬੈਨਰ ਲਗਾਏ ਜਾ ਰਹੇ ਹਨ ਉਨ੍ਹਾਂ ਵੱਲੋਂ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜੋ ਅਜਿਹੇ ਕੰਮ ਕਰਦੇ ਹਨ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ । ਇੱਕ ਪਾਸੇ ਤਾਂ ਚੋਣ ਕਮਿਸ਼ਨਰ ਸਾਹਿਬ ਵੱਲੋਂ ਖਰਚੇ ਘੱਟ ਕਰਨ ਲਈ ਕਿਹਾ ਜਾਂਦਾ ਹੈ ਪਰ ਜੋ ਚੋਣ ਪ੍ਰਚਾਰ ਕਰ ਰਹੇ ਹਨ ਵੱਖ ਵੱਖ ਉਮੀਦਵਾਰ ਉਹ ਸ਼ਰੇਆਮ ਹੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹਨ ਇਥੋਂ ਤੱਕ ਕਿ ਕਈ ਪਾਰਟੀਆਂ ਦੇ ਉਮੀਦਵਾਰਾਂ ਦੇ ਪੋਸਟਰ ਸਰਕਾਰੀ ਇਮਾਰਤਾਂ ਦਫਤਰਾਂ ਦੇ ਬਾਹਰ ਵੀ ਲੱਗੇ ਦਿਖਾਈ ਦੇ ਰਹੇ ਹਨ ਇਸ ਲਈ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਗਿੱਦੜਬਾਹਾ ਦੇ ਲੋਕ ਵੀ ਇਹਨਾਂ ਪੋਸਟਾਂ ਨੂੰ ਸਾਡੀਆਂ ਕੰਧਾਂ ਤੋਂ ਹਟਵਾਇਆ ਜਾਵੇ ਉਨ੍ਹਾਂ ਕਿਹਾ ਕਿ ਜੋ ਇਹ ਪੋਸਟਰ ਵੱਖ-ਵੱਖ ਪਾਰਟੀਆਂ ਦੇ ਚੋਣ ਪ੍ਰਚਾਰ ਦੇ ਲਈ ਲਗਾਏ ਜਾ ਰਹੇ ਹਨ ਉਹ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀਆਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
