ਸੀ ਐਮ ਦੀ ਯੋਗਸ਼ਾਲਾ’ ਲੋਕਾਂ ਨੂੰ ਨਿਰੋਗ ਸਿਹਤ ਪ੍ਰਤੀ ਕਰ ਰਹੀ ਹੈ ਜਾਗਰੂਕ
ਡੇਰਾਬੱਸੀ ਵਿਖੇ ਟ੍ਰੇਨਰ ਰੰਜੂ ਸੈਣੀ ਵੱਲੋਂ ਰੋ਼ਜਾਨਾ ਲਗਾਈਆਂ ਜਾ ਰਹੀਆਂ ਹਨ 6 ਯੋਗਾ ਕਲਾਸਾਂ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਮਾਹਿਰ ਕੋਚਾਂ ਦੁਆਰਾ ਮੁਫ਼ਤ ਸਿਖਲਾਈ- ਐਸ ਡੀ ਐਮ ਗੁਪਤਾ
ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਕੇਵਲ ਇੱਕ ਫ਼ੋਨ ਕਾਲ ’ਤੇ ਕਰ ਸਕਦਾ ਹੈ ਯੋਗਾ ਕੋਚ ਦੀ ਮੰਗ
ਡੇਰਾਬੱਸੀ/SANGHOL-TIMES/JAGMEET SINGH/02 ਨਵੰਬਰ, 2024:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਨਿਰੋਗਤਾ ਪ੍ਰਤੀ ਜਾਗਰੂਕ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਡੇਰਾੱਬਸੀ ’ਚ ਵਿਖੇ ਵੱਖ- ਵੱਖ ਥਾਵਾਂ ‘ਤੇ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਵਿਖੇ 49 ਅਤੇ ਡੇਰਾਬੱਸੀ ’ਚ 25 ਯੋਗਾ ਕਲਾਸਾਂ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਲਈ ਬਾਕਾਇਦਾ ਮਾਹਿਰ ਯੋਗਾ ਕੋਚ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਹਨ। ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ ਵੈੱਬਸਾਈਟ cmdiyogshala.punjab.gov.in ‘ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ। ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਡੇਰਾਬੱਸੀ ਵਿਖੇ ਯੋਗਾ ਕਲਾਸਾਂ ਲਗਾ ਰਹੀ ਟ੍ਰੇਨਰ ਰੰਜੂ ਸੈਣੀ ਨੇ ਦੱਸਿਆ ਕਿ ਉਹ ਹਰ ਰੋਜ਼ 6 ਯੋਗਾ ਸੈ਼ਸਨ ਲਾ ਰਹੀ ਹੈ। ਉਹ ਸੈਣੀ ਧਰਮਸ਼ਾਲਾ ਡੇਰਾਬੱਸੀ ਵਿਖੇ ਸਵੇਰੇ ਦੋ ਕਲਾਸਾਂ ਲਗਾਉਂਦੀ ਹੈ, ਜਿਸ ਵਿੱਚ ਪਹਿਲੀ ਯੋਗਾ ਕਲਾਸ ਸਵੇਰੇ 7: 00 ਵਜੇ ਤੋਂ 8: 00 ਵਜੇ ਤੱਕ ਅਤੇ ਦੂਸਰੀ ਯੋਗਾ ਕਲਾਸ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਹੁੰਦੀ ਹੈ। ਤੀਸਰੀ ਕਲਾਸ ਗੁਰਦੁਆਰਾ ਨਿਹਾਲਗੜ੍ਹ ਬੁੰਗਾ ਪਿੰਡ ਸੈਦਪਰ, ਡੇਰਾਬੱਸੀ ਵਿਖੇ ਦੁਪਿਹਰ 2:50 ਵਜੇ ਤੋਂ 3:50 ਵਜੇ ਤੱਕ ਲਗਾਈ ਜਾਂਦੀ ਹੈ। ਚੌਥੀ ਯੋਗਾ ਕਲਾਸ ਗੁਲਾਬਗੜ੍ਹ ਪਾਰਕ ਡੇਰਾਬੱਸੀ ਵਿਖੇ ਸ਼ਾਮ 4:00 ਵਜੇ ਤੋਂ 5: 00 ਵਜੇ ਤੱਕ ਅਤੇ ਪੰਜਵੀਂ ਕਲਾਸ ਚੰਡੀਗੜ੍ਹ ਅਪਾਟਮੈਂਟ ਡੇਰਾਬੱਸੀ ਵਿਖੇ ਸ਼ਾਮ 5:05 ਤੋਂ 6:05 ਤੱਕ ਲਗਾਈ ਜਾਂਦੀ ਹੈ। ਛੇਵੀਂ ਅਤੇ ਆਖਰੀ ਕਲਾਸ ਸੈਣੀ ਧਰਮਸ਼ਾਲਾ, ਪਿੰਡ ਰਾਮਪੁਰ ਸੈਣੀਆਂ ਵਿਖੇ ਸ਼ਾਮ 6:40 ਤੋਂ 7:40 ਤੱਕ ਚਲਾਈ ਜਾਂਦੀ ਹੈ। ਰੰਜੂ ਨੇ ਅੱਗੇ ਦੱਸਿਆ ਕਿ ਯੋਗਾ ਸੈਸ਼ਨਾਂ ਦਾ ਸਮਾਂ, ਲੋਕਾਂ ਦੀਆਂ ਸਹੂਲਤ ਅਨੁਸਾਰ ਲਚਕਦਾਰ ਰੱਖਿਆ ਜਾਂਦਾ ਹੈ ਤਾਂ ਜੋ ਜਿਹੜਾ ਸਮਾਂ ਉਨ੍ਹਾਂ ਦੇ ਬੈਚ ਨੂੰ ਢੁਕਵਾਂ ਲੱਗਦਾ ਹੋਵੇ, ਉਸ ਮੁਤਾਬਕ ਹੀ ਕੋਚ ਨੂੰ ਬੁਲਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਔਸਤਨ ਇੱਕ ਕੋਚ ਦਿਨ ’ਚ ਘੱਟੋ-ਘੱਟ ਪੰਜ ਯੋਗਾ ਸੈਸ਼ਨ ਲਾਉਂਦਾ ਹੈ। ਡੇਰਾਬੱਸੀ ’ਚ ਵਿਖੇ ਯੋਗਾ ਕਲਾਸਾਂ ਦੀ ਟ੍ਰੇਨਰ ਰੰਜੂ ਸੈਣੀ ਅਨੁਸਾਰ ਯੋਗ ਅਭਿਆਸ ਕੇਵਲ ਸਰੀਰਕ ਅਭਿਆਸ ਨਹੀਂ ਬਲਕਿ ਸਾਡੀ ਖਰਾਬ ਜੀਵਨ ਸ਼ੈਲੀ ਨੂੰ ਠੀਕ ਕਰਨ ਦਾ ਕਾਰਗਰ ਢੰਗ ਵੀ ਹੈ। ਨਿਰੰਤਰ ਯੋਗ ਅਭਿਆਸ ਨਾ ਕੇਵਲ ਸਰੀਰਕ ਸਿਹਤ ਨੂੰ ਤੰਦਰੁਸਤ ਬਣਾਉਂਦਾ ਹੈ ਬਲਕਿ ਸਾਡੀ ਮਾਨਸਿਕ ਤੰਦਰੁਸਤੀ ਨੂੰ ਵੀ ਯਕੀਨੀ ਬਣਾਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਡੇਰਾਬਸੀ ਦੇ ਗੁਲਾਬਗੜ੍ਹ ਪਾਰਕ ਵਿਖੇ ਯੋਗਾ ਕਰ ਰਹੇ ਪਤੀ-ਪਤਨੀ ਗੁਰਚਰਨ ਸਿੰਘ ਅਤੇ ਨਰਿੰਦਰ ਕੌਰ ਜੋ ਕਿ ਦਸੰਬਰ 2023 ਤੋਂ ਲਗਾਤਾਰ ਯੋਗਾ ਕਲਾਸਾਂ ਲਗਾ ਰਹੇ ਹਨ, ਨੂੰ ਕੋਰੋਨਾ ਵਾਇਰਸ ਦੌਰਾਨ ਕੋਰੋਨਾ ਮਹਾਂਮਾਰੀ ਤੋਂ ਬਾਅਦ ਮੋਢਿਆਂ ਵਿੱਚ ਦਰਦ ਦੀ ਤਕਲੀਫ਼ ਰਹਿੰਦੀ ਸੀ ਜੋ ਕਿ ਹੁਣ ਬਿਲਕੁੱਲ ਠੀਕ ਹੋ ਚੁੱਕਾ ਹੈ। ਇਸ ਤੋਂ ਇਲਾਵਾ ਨਰਿੰਦਰ ਕੌਰ ਗੋਢਿਆਂ ਦੇ ਦਰਦ ਤੋਂ ਵੀ ਪਰੇਸ਼ਾਨ ਸਨ ਜੋ ਕਿ ਹੁਣ ਠੀਕ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਇਸੇ ਪਾਰਕ ਵਿੱਚ ਯੋਗਾ ਕਰ ਰਹੇ ਧਨੀ ਰਾਮ ਅਧਰੰਗ ਦੀ ਬਿਮਾਰੀ ਕਾਰਨ ਠੀਕ ਤਰ੍ਹਾਂ ਬੋਲ ਨਹੀਂ ਸਨ ਸਕਦੇ ਪਰ ਹੁਣ ਯੋਗਾ ਅਭਿਆਸ ਕਰਨ ਨਾਲ ਉਹ ਸਾਫ ਬੋਲਣ ਲੱਗ ਗਏ ਹਨ। ਗੁਰਦੁਆਰਾ ਨਿਹਾਲਗੜ੍ਹ ਬੁੰਗਾ ਪਿੰਡ ਸੈਦਪਰ, ਡੇਰਾਬੱਸੀ ਵਿਖੇ ਯੋਗਾ ਕਰ ਰਹੀ ਭਾਗੀਦਾਰ ਸਵਰਨ ਲਤਾ ਨੇ ਥਾਇਰਡ ਤੋਂ ਅਤੇ ਨੀਤੂ ਰਾਣਾ ਨੇ ਸਰਵਾਈਕਲ ਤੋਂ ਛੁਟਕਾਰਾ ਪਾਇਆ ਹੈ। ਰੰਜੂ ਸੈਣੀ ਅਨੁਸਾਰ ਯੋਗਾ ਕਲਾਸਾਂ ’ਚ ਸੂਖਮ ਕਿਰਿਅਸ਼ੀਲਤਾ ਅਤੇ ਆਸਣ ਹਰ ਵਰਗ ਦੇ ਲੋਕਾਂ ਨੂੰ ਪੁਰਾਣੀਆਂ ਤੋਂ ਪੁਰਾਣੀਆਂ ਬਿਮਾਰੀਆਂ ਜਿਵੇਂ ਜੋੜਾਂ ਦਾ ਦਰਦ, ਸ਼ੂਗਰ, ਥਾਇਰਾਇਡ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਦੇਣ ’ਚ ਕਾਮਯਾਬ ਸਿੱਧ ਹੁੰਦਾ ਹੈ। ਫ਼ੋਟੋ ਕੈਪਸ਼ਨ: ਚੰਡੀਗੜ੍ਹ ਅਪਾਟਮੈਂਟ ਡੇਰਾਬੱਸੀ ਵਿਖੇ ‘ਸੀ ਐਮ ਦੀ ਯੋਗਸ਼ਾਲਾ’ ’ਚ ਭਾਗ ਲੈ ਰਹੇ ਲੋਕ।
कार्यालय, जिला जनसंपर्क अधिकारी, साहिबज़ादा अजीत सिंह
लोगों को अच्छे स्वास्थ्य के प्रति जागरूक कर रही है ‘सीएम की योगशाला’
डेराबस्सी में ट्रेनर रंजू सैनी द्वारा प्रतिदिन 6 योग कक्षाएं संचालित की जा रही हैं पंजाब सरकार की बड़ी पहल, विशेषज्ञ प्रशिक्षकों द्वारा निःशुल्क प्रशिक्षण-एसडीएम गुप्ता किसी भी नए स्थान पर 25 साधकों का एक समूह केवल एक फोन कॉल पर योग प्रशिक्षक के लिए अनुरोध कर सकता है डेराबस्सी, 2 नवंबर, 2024: पंजाब के मुख्यमंत्री भगवंत सिंह मान द्वारा राज्य के लोगों को स्वास्थ्य मुद्दों के बारे में जागरूक करने के लिए शुरू किए गए प्रयासों के तहत, ‘सीएम की योगशाला’ के तहत डेराबसी में विभिन्न स्थानों पर योग कक्षाएं आयोजित की जा रही हैं। यह जानकारी देते हुए एसडीएम डेराबस्सी अमित गुप्ता ने बताया कि ‘सीएम योगशाला’ के तहत जीरकपुर में 49 और डेराबस्सी में 25 योग कक्षाएं आम लोगों को स्वास्थ्य के प्रति जागरूक करने का प्रयास कर रही हैं। उन्होंने कहा कि पंजाब सरकार द्वारा योग कक्षाओं के लिए नियमित विशेषज्ञ योग प्रशिक्षक उपलब्ध करवाए गए हैं। किसी भी नई जगह पर केवल एक फ़ोन कॉल के माध्यम से 25 साधकों का समूह फ़ोन नंबर 76694-00500 पर संपर्क करके योग प्रशिक्षक की सेवाएं प्राप्त कर सकता है, जिसके लिए पंजाब सरकार द्वारा कोई शुल्क नहीं लिया जाता है। इसके अलावा वेबसाइट cmdiyogshala.punjab.gov.in पर जाकर भी जानकारी प्राप्त की जा सकती है। ‘सीएम की योगशाला’ के तहत डेराबस्सी में योग कक्षाएं संचालित करने वाली ट्रेनर रंजू सैनी ने कहा कि वह हर दिन 6 योग सत्र आयोजित कर रही हैं। वह सैनी धर्मशाला डेराबस्सी में दो सुबह की कक्षाएं संचालित करती हैं, जिसमें पहली योग कक्षा 7:00 बजे से 8:00 बजे तक और दूसरी योग कक्षा 10:00 बजे से 11:00 बजे तक होती है। तीसरी कक्षा गुरुद्वारा निहालगढ़ बुंगा गांव सैदपुर, डेराबस्सी में दोपहर 2:50 बजे से 3:50 बजे तक आयोजित की जाती है। चौथी योग कक्षा गुलाबगढ़ पार्क डेराबस्सी में शाम 4:00 बजे से 5:00 बजे तक और पांचवीं कक्षा चंडीगढ़ अपार्टमेंट डेराबस्सी में शाम 5:05 बजे से 6:05 बजे तक आयोजित की जाती है। छठी और आखिरी कक्षा सैनी धर्मशाला, गांव रामपुर सैनिया में शाम 6:40 से 7:40 बजे तक आयोजित की जाती है। रंजू ने आगे कहा कि योग सत्र का समय लोगों की सुविधा के अनुसार लचीला रखा गया है ताकि प्रशिक्षक को उनके बैच के अनुकूल समय के अनुसार बुलाया जा सके। उन्होंने कहा कि औसतन एक प्रशिक्षक एक दिन में कम से कम पांच योग सत्र आयोजित करता है। डेराबस्सी में योग कक्षाओं की प्रशिक्षक रंजू सैनी के अनुसार, योग अभ्यास न केवल एक शारीरिक व्यायाम है बल्कि हमारी खराब जीवनशैली को ठीक करने का एक प्रभावी तरीका भी है। नियमित योगाभ्यास से न केवल शारीरिक स्वास्थ्य में सुधार होता है बल्कि हमारा मानसिक स्वास्थ्य भी सुनिश्चित होता है। उन्होंने यह भी बताया कि डेराबसी के गुलाबगढ़ पार्क में योग करने वाले पति-पत्नी गुरचरण सिंह और नरिंदर कौर, जो दिसंबर 2023 से लगातार योग कक्षाएं में आ रहे हैं, कोरोना वायरस के दौरान कोरोना महामारी के बाद कंधों में दर्द से प्रेशान थे, अब वह पूरी तरह ठीक है। इसके अलावा नरिंदर कौर घुटनों के दर्द से भी परेशान थीं जो अब ठीक लग रहा है। इसके अलावा इसी पार्क में योगाभ्यास कर रहे धनीराम लकवे के कारण ठीक से बोल नहीं पाते थे, लेकिन अब योगाभ्यास से वह साफ बोलने लगे हैं। डेराबस्सी के गांव सैदपुर के गुरुद्वारा निहालगढ़ बुंगा में योगाभ्यास करती प्रतिभागी स्वर्ण लता को थायराइड से और नीतू राणा को सर्वाइकल से छुटकारा मिला। रंजू सैनी के अनुसार, योग कक्षाओं में सूक्ष्म गतिविधियां और मुद्राएं, जीवन के सभी क्षेत्रों के लोगों को जोड़ों के दर्द, मधुमेह, थायराइड और उच्च रक्तचाप जैसी पुरानी बीमारियों से राहत दिलाने में सफल हैं। चित्र परिचय: चंडीगढ़ अपार्टमेंट डेराबस्सी में ‘सीएम की योगशाला’ में भाग लेते लोग।