ਗਿੱਦੜਬਾਹਾ ਦੀ ਜਿਮਨੀ ਚੋਣ ਨੂੰ ਲੈ ਕੇ ਸਿਆਸੀ ਲੀਡਰਾਂ ਵੱਲੋਂ ਦੇਖੋਂ ਕਿਸ ਤਰੀਕੇ ਨਾਲ ਵੱਖ ਵੱਖ ਤਰ੍ਹਾਂ ਦੇ ਕੀਤੇ ਜਾਂਦੇ ਨੇ ਚੋਣ ਪ੍ਰਚਾਰ
ਗਿੱਦੜਬਾਹਾ/SANGHOL-TIMES/NARINDER WADHWA/01 Nov.2024 ।-ਗਿੱਦੜਬਾਹਾ ਦੀ ਜਿਮਨੀ ਚੋਣਾ ਨੂੰ ਲੈ ਕੇ ਵੋਟਾਂ ਦੀ ਤਾਰੀਕ ਜਿਵੇਂ ਜਿਵੇਂ ਨਜ਼ਦੀਕ ਆ ਰਹੀ ਹੈ ਉਸ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵਾਲੇ ਉਮੀਦਵਾਰਾਂ ਵੱਲੋਂ ਦੇਖੋਂ ਆਪਣੇ ਚੋਣ ਪ੍ਰਚਾਰ ਨੂੰ ਲੈ ਕੇ ਕਿਸ ਤਰੀਕੇ ਨਾਲ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਕੀ ਕੀ ਢੱਗ ਅਤੇ ਡਰਾਮੇਂ ਕਰਨੇ ਪੈ ਰਹੇ ਹਨ ਅਤੇ ਇਥੇ ਹੀ ਬੱਸ ਨਹੀਂ ਜੇ ਕੋਈ ਸਿਰ ਤੇ ਹੱਥ ਨਹੀਂ ਰੱਖਦਾ ਤਾ ਉਸ ਵੋਟਰ ਤੋਂ ਧੱਕੇ ਨਾਲ ਆਪਣੇ ਸਿਰ ਤੇ ਹੱਥ ਰੱਖਵਾ ਕੇ ਅਸ਼ੀਰਵਾਦ ਲਿਆ ਜਾ ਰਿਹਾ ਹੈ ਜਿਸ ਦੀ ਮਿਸਾਲ ਦੇਖਣ ਨੂੰ ਸੋਸ਼ਲ ਮੀਡੀਆ ਤੇ ਮਿਲੀ ਜੋ ਦੇਖ ਰਹੇ ਹੋ ਬੀਬਾ ਅੰਮ੍ਰਿਤਾ ਵੜਿੰਗ ਵੱਲੋਂ ਆਪਣੇ ਸਿਰ ਤੇ ਹੱਥ ਰਖਾਉਣ ਲਈ ਧੱਕੇ ਨਾਲ ਇਸ ਬਜ਼ੁਰਗ ਦੇ ਦੋਨੇ ਹੱਥ ਫੜ ਕੇ ਆਪਣੇ ਸਿਰ ਦੇ ਉੱਪਰ ਰਖਾਏ ਤੇ ਅਸ਼ੀਰਵਾਦ ਲਿਆ ਵੀ ਸਿਆਸੀ ਲੀਡਰਾਂ ਨੂੰ ਇੰਜ ਲੱਗਦਾ ਵੀ ਸਾਡੇ ਇਸ ਤਰ੍ਹਾਂ ਡਰਾਮੇ ਕਰਨ ਨਾਲ ਸਾਨੂੰ ਲੋਕ ਵੋਟਾਂ ਪਾ ਦੇਣਗੇ ਇਸ ਤੋਂ ਬਾਅਦ ਸਾਡੇ ਸਾਬਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਵੱਲੋਂ ਵੀ ਬੱਚਿਆਂ ਦੇ ਨਾਲ ਜੋ ਆ ਕਾਗਜ਼ ਚੁੱਕਦੇ ਫਿਰਦੇ ਹੁੰਦੇ ਹਨ ਬਾਜ਼ਾਰ ਦੇ ਵਿੱਚ ਉਨ੍ਹਾਂ ਬੱਚਿਆਂ ਦਾ ਗੱਟਾ ਫੜ ਲਿਆ ਤੇ ਉਨ੍ਹਾਂ ਨੂੰ ਦਿਵਾਲੀ ਦੇ ਪਟਾਕੇ ਤੇ ਹੋਰ ਸਮਾਨ ਦਵਾ ਕੇ ਤੇ ਉਨ੍ਹਾਂ ਦਾ ਗੱਟਾ ਆਪਣੇ ਮੋਢੇ ਉੱਪਰ ਰੱਖ ਕੇ ਫੋਟੋ ਖਿਚਾ ਲਈ ਉਸ ਦੀ ਵੀ ਵੀਡੀਓ ਇੱਕ ਚੈਨਲ ਤੇ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਦੇਖੋ ਲੋਕਾਂ ਤੋਂ ਵੋਟਾਂ ਲੈਣ ਦੇ ਢੰਗ ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈ ਗਿੱਦੜਬਾਹਾ ਦੇ ਮੁਹੱਲਾ ਬੈਂਟਾਬਾਦ ਦੇ ਵਿੱਚ ਪਿੱਛਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਜਦੋਂ ਸਾਡੇ ਸਾਬਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਚੋਣਾਂ ਲੜੇ ਸਨ ਗਿੱਦੜਬਾਹਾ ਹਲਕੇ ਤੋਂ ਅਤੇ ਉਸ ਸਮੇਂ ਉਨ੍ਹਾਂ ਨੇ ਅਤੇ ਦੇ ਬਨਾਏ ਗਏ MC ਦੇ ਥਰੂ 15000/ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ ਸਨ ਅਤੇ ਜਿਨਾਂ ਲੋਕਾਂ ਦੇ ਥਰੂ ਚੈੱਕ ਵੰਡੇ ਗਏ ਸਨ ਉਨ੍ਹਾਂ ਲੋਕਾਂ ਨੇ ਵੀ ਆਪਣਾ ਹਿੱਸਾ ਲਿਆ ਸੀ ਉਨ੍ਹਾਂ ਚੈੱਕਾਂ ਵਿੱਚੋਂ ਜਿੰਨਾ ਘਰਾਂ ਨੂੰ ਚੈੱਕ ਦਿੱਤੇ ਸਨ 15,15 ਹਜ਼ਾਰ ਰੁਪਏ ਦੇ ਤੇ ਕੁਝ ਕੁ ਲੋਕ ਕਈ ਵਾਰਡਾਂ ਦੇ ਵਿੱਚ ਰਹਿ ਗਏ ਸਨ ਉਨਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਸਾਬਕਾ ਵਿਧਾਇਕ ਸਾਹਿਬ ਨੇ ਵੀ ਮੈਂ ਜਿੱਤ ਗਿਆ ਤਾਂ ਸ਼ਾਰੇ ਗਿੱਦੜਬਾਹਾ ਦੇ ਬਾਕੀ ਰਹਿੰਦੇ ਲੋਕਾਂ ਨੂੰ 15000/ ਹਜ਼ਾਰ ਰੁਪਏ ਦੇ ਚੈੱਕ ਦੇਵਾਂਗਾ ਉਸ ਸਮੇਂ ਰਾਜਾ ਵੜਿੰਗ ਸਾਹਿਬ ਕਹਿੰਦੇ ਸਨ ਕਿ ਨਗਰ ਕੌਂਸਲ ਦੇ ਵਿੱਚ ਬਹੁਤ ਪੈਸੇ ਪਏ ਹਨ ਤੇ ਮੈਂ ਉਹ ਸਾਰੇ ਹੀ ਵਾਰਡ ਵਾਈਜ ਜਿਹੜੇ ਘਰ ਰਹਿ ਗਏ ਹਨ ਉਨ੍ਹਾਂ ਨੂੰ ਦੇਵਾਂਗਾ ਪਰ ਰਾਜਾ ਵੜਿੰਗ ਸਾਹਿਬ ਜਿੱਤ ਗਏ ਪਰ ਉਹ ਚੈੱਕ ਅਜੇ ਤੱਕ ਨਹੀਂ ਦਿੱਤੇ ਗਏ ਇਸ ਸਬੰਧੀ ਮੁਹੱਲਾ ਬੈਂਟਾਬਾਦ ਦੇ ਕੁਝ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵੀ ਰਾਜਾ ਵੜਿੰਗ ਨੇ ਕਿਹਾ ਸੀ ਕਿ ਮੈਂ ਜਿੱਤ ਗਿਆ ਤੇ ਮੈਂ ਚੈੱਕ ਦਿਆਂਗਾ ਤੁਹਾਨੂੰ ਪਰ ਹੁਣ ਸਮਾਂ ਆ ਗਿਆ ਹੈ ਪਹਿਲਾਂ ਬਕਾਇਆ ਖੜੇ 15-15 ਹਜਾਰ ਰੁਪਏ ਦੇ ਚੈੱਕ ਸਾਨੂੰ ਦੇਣ ਤੇ ਅਸੀਂ ਫਿਰ ਹੀ ਉਨ੍ਹਾਂ ਨੂੰ ਦੁਬਾਰਾ ਵੋਟਾਂ ਪਾਵਾਂਗੇ ਹੁਣ ਲੋਕ ਚੈੱਕਾਂ ਦੀ ਉਡੀਕ ਕਰ ਰਹੇ ਹਨ ਵੀ ਕਦੋਂ ਸਾਡੇ ਸਾਬਕਾ ਵਿਧਾਇਕ ਸਾਹਿਬ ਉਹ ਚੈੱਕ ਭੇਜਦੇ ਹਨ ਤੇ ਤਾਂ ਹੀ ਅਸੀਂ 13 ਨਵੰਬਰ ਨੂੰ ਉਨ੍ਹਾਂ ਨੂੰ ਵੋਟਾਂ ਪਾਵਾਂਗੇ ਇਸ ਸਬੰਧੀ ਮੁਹੱਲਾ ਬੈਂਟਾਬਾਦ ਦੇ ਕੁਝ ਲੋਕਾਂ ਨੇ ਦੱਸਿਆ ਗੁਰਪ੍ਰੀਤ ਸਿੰਘ, ਜਸਵੀਰ, ਦਰਸ਼ਨ, ਮੱਖਣ ਸਿੰਘ,ਕਾਲਾ ਸਿੰਘ,ਰਾਜੂ, ਵਕੀਲ, ਬਲਵਿੰਦਰ ਸਿੰਘ, ਬਲਵੀਰ ਸਿੰਘ ਆਦਿ ਨੇ ਕਿਹਾ ਕਿ ਵੀ ਸਾਡੀ ਬੇਨਤੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਸਾਡੇ ਪਹਿਲਾਂ ਵਾਲੇ ਚੈੱਕ ਤਾਂ ਸਾਨੂੰ ਦੇ ਦਿਓ ਫਿਰ ਹੀ ਅਸੀਂ ਬੀਬਾ ਅੰਮ੍ਰਿਤਾ ਵੜਿੰਗ ਨੂੰ ਵੋਟਾ ਪਾਵਾਂਗੇ, ਕੁਝ ਲੋਕਾਂ ਨੇ ਦੱਸਿਆ ਕਿ ਇਹਨਾਂ ਦੇ ਵਾਰਡ ਨੰਬਰ 13 ਦੇ ਕੁਝ ਵਰਕਰਾਂ ਨੇ ਵਿੱਚੋਂ ਹਿੱਸੇਦਾਰੀ ਵੀ ਲਈ ਸੀ ਜਿਨਾਂ ਲੋਕਾਂ ਨੂੰ ਚੈੱਕ ਦਿੱਤੇ ਸਨ ਇਸ ਵਾਰ ਉਨ੍ਹਾਂ ਲੋਕਾਂ ਨੂੰ ਨਾ ਭੇਜਿਆ ਜਾਵੇ ਚੈੱਕ ਦੇਣ ਵਾਸਤੇ ਕਿਉਂਕਿ ਉਹ ਆਪਣੀ ਹਿੱਸੇਦਾਰੀ ਭਾਲਦੇ ਹਨ ਜਿਸ ਕਰਕੇ ਸਾਡੇ ਪੱਲੇ ਕੁਝ ਨਹੀਂ ਰਹਿੰਦਾ ਇਸ ਗੱਲ ਵੱਲ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਜਰੂਰ ਧਿਆਨ ਦੇਣ ਜੀ ਇਹੀ ਸਾਡੀ ਬੇਨਤੀ ਹੈ ਕਿਉਂਕਿ ਜਿਹੜੇ ਲੋਕ ਚੈੱਕ ਵੰਡਣ ਆਉਂਦੇ ਹਨ ਇੱਕ ਹਿੱਸਾ ਤਾਂ ਉਹੀ ਲੈ ਜਾਂਦੇ ਹਨ ਸਾਡੇ ਪੱਲੇ ਕੀ ਪੈਂਦਾ ਹੈ ਸਾਨੂੰ ਚੈੱਕਾਂ ਦੀ ਉਡੀਕ ਰਵੇਗੀ ਅਤੇ ਉਨ੍ਹਾਂ ਕਿਹਾ ਕਿ ਅਤੇ ਇਸ ਵਾਰ ਵੀ ਰਾਜਾ ਵੜਿੰਗ ਸਾਹਿਬ ਫਿਰ ਵੋਟਾਂ ਦੇ ਪੈਸੇ ਦੇਂਣਗੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਰਾਜਾਂ ਵੜਿੰਗ ਸਾਹਿਬ ਦੇ ਗੁਰੂ ਜਗਮੀਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਵਾਰ 15000/ ਹਜ਼ਾਰ ਵੋਟਰਾਂ ਨੂੰ ਖ੍ਰੀਦਣ ਜਾਂ ਰਹੇ ਹਨ ਤਾਂ ਹੀ ਕੁਝ ਬੈਟਾਬਾਦ ਦੀਆਂ ਗਰੀਬ ਔਰਤਾਂ ਨੇ ਦੱਸਿਆ ਕਿ ਭਾਈ ਇਸ ਵਾਰ ਤਾਂ ਰਾਜਾਂ ਵੜਿੰਗ ਬਹੁਤ ਪੈਸੇ ਵੰਡੇ ਗਾਂ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਉਸੇ ਨੂੰ ਹੀ ਵੋਟਾਂ ਪਾਵਾਂਗੇ