ਗਿੱਦੜਬਾਹਾ ਦੇ ਅੰਦਰ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ ਸ਼ਹਿਰ ਦੀ ਸੁੰਦਰਤਾ ਨੂੰ ਕਰ ਰਹੇ ਨੇ ਖਰਾਬ
ਗਿੱਦੜਬਾਹਾ/SANGHOL-TIMES/ਨਰਿੰਦਰ ਵਧਵਾ/07 Dec.,2p24 – ਇਕ ਪਾਸੇ ਤਾਂ ਸ਼ਹਿਤ ਵਿਭਾਗ ਵੱਲੋਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੇਣ ਅਤੇ ਬੀਮਾਰੀ ਤੋਂ ਬੱਚਣ ਬਾਰੇ ਜਾਣਕਾਰੀ ਦਿੱਤੀ ਜਾਦੀ ਹੈ । ਪਰ ਜੋ ਹਾਲਾਤ ਹੁਣ ਗਿੱਦੜਬਾਹਾ ਦੇ ਨੇ, ਗਲੀ ਮੁਹੱਲਿਆਂ ਦੇ ਵਿੱਚ ਕੂੜੇ ਦੇ ਲੱਗੇ ਢੇਰ, ਬਿਮਾਰੀਆਂ ਫੈਲਾਉਣ ਨੂੰ ਸੱਦਾ ਦੇ ਰਹੇ ਹਨ। ਹੁਣ ਗੱਲ ਕਰੀਏ ਗੁਰਦਾਸ ਮਾਨ ਵਾਲੀ ਗਲੀ ਦੀ, ਜਿਸ ਵਿਚ ਲੋਕਾਂ ਵੱਲੋਂ ਆਪਣੇ ਘਰਾਂ ਦੇ ਕੂੜਾ ਸੜਕ ਦੇ ਉੱਪਰ ਹੀ ਲਿਆ ਕੇ ਸੁੱਟ ਦਿੱਤਾ ਜਾਂਦਾ ਹੈ ਅਤੇ ਉਹੋ ਕੂੜਾ ਕਈ ਵਾਰ ਤਾਂ ਕਾਫ਼ੀ ਸਮਾਂ ਉਸੇ ਸੜਕ ਦੇ ਉੱਪਰ ਹੀ ਪਿਆ ਰਹਿੰਦਾ ਹੈ । ਜਿਸ ਨੂੰ ਅਵਾਰਾ ਪਸ਼ੂਆਂ ਵੱਲੋਂ ਸੜਕ ਦੇ ਵਿਚਕਾਰ ਹੀ ਖਿਲਾਰ ਦਿੱਤਾ ਜਾਂਦਾ ਹੈ । ਇਸ ਸੰਬੰਧੀ ਗਲੀ ਨਿਵਾਸੀਆਂ ਨੇ ਦੱਸਿਆ ਕਿ ਦੂਰ ਦੂਰ ਤੋਂ ਲੋਕ ਆਪਣੇ ਘਰਾਂ ਦੇ ਕੂੜਾ ਇਕੱਠਾ ਕਰਕੇ ਇਥੇ ਲਿਆ ਕੇ ਸੁੱਟ ਜਾਂਦੇ ਹਨ ਜੋਂ ਕੀ ਕਈ ਦਿਨ ਤੱਕ ਇੱਥੇ ਹੀ ਪਿਆ ਰਹਿੰਦਾ ਹੈ ਅਤੇ ਨਾ ਹੀ ਨਗਰ ਕੌਂਸਲ ਵੱਲੋਂ ਇਸ ਨੂੰ ਜਲਦੀ ਚੁੱਕਿਆ ਜਾਂਦਾ ਹੈ। ਇਸ ਲਈ ਇੱਥੇ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ । ਜਿਸ ਨੂੰ ਲੈ ਕੇ ਗਲੀ ਨਿਵਾਸੀ ਬਹੁਤ ਦੁਖੀ ਹਨ ਅਗਰ ਮੁਹੱਲਾ ਬੈਂਟਾਬਾਦ ਦੇ ਵਿੱਚ ਕੂੜਾ ਦਾਨ ਵਾਲੀਆਂ ਟੈਂਕੀਆਂ ਲਿਆ ਕੇ ਰੱਖੀਆਂ ਜਾਣ ਤਾਂ ਲੋਕ ਆਪਣੇ ਘਰਾਂ ਦਾ ਕੂੜਾ ਉਨ੍ਹਾਂ ਟੈਂਕੀਆਂ ਦੇ ਵਿੱਚ ਪਾ ਦੇਣ ਅਤੇ ਫਿਰ ਉਸ ਕੂੜੇ ਨੂੰ ਅਵਾਰਾ ਪਸ਼ੂ ਵੀ ਨਾ ਖ ਸਕਨ। ਇਸ ਲਈ ਮੁਹੱਲਾ ਨਿਵਾਸੀਆਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਪੂਰਜੋਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਾਸੇ ਜਲਦੀ ਧਿਆਨ ਦਿੱਤਾ ਜਾਵੇ । ਜੋ ਇਹ ਲੋਕਾਂ ਦੇ ਘਰਾਂ ਦਾ ਕੂੜਾ ਸੜਕ ਦੇ ਉੱਪਰ ਸੁੱਟ ਦਿੱਤਾ ਜਾਂਦਾ ਹੈ। ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਉਂਕਿ ਜੋ ਕੂੜਾ ਸੜਕ ਦੇ ਵਿਚਕਾਰ ਹੀ ਅਵਾਰਾ ਪਸ਼ੂਆਂ ਵੱਲੋਂ ਖਿਲਾਰਾ ਪਾ ਦਿੱਤਾ ਜਾਂਦਾ ਹੈ ਅਤੇ ਸੜਕ ਤੋਂ ਲੰਘਣ ਟੱਪਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਬੰਧੀ ਗਲੀ ਨਿਵਾਸੀਆਂ ਵੱਲੋਂ ਦੱਸਿਆ ਗਿਆ ਕਿ ਜਦੋਂ ਤੇ ਇਨ੍ਹਾਂ ਸਿਆਸੀ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ ਉਸ ਸਮੇਂ ਤਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ । ਅਸੀ ਇਹੇ ਕੰਮ ਕਰਾਂਗੇ, ਪਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਇਨ੍ਹਾਂ ਸਿਆਸੀ ਲੀਡਰਾਂ ਵੱਲੋਂ ਇਨ੍ਹਾਂ ਨੂੰ ਤੇ ਸਿਰਫ਼ ਵੋਟਾਂ ਤੱਕ ਹੀ ਮਤਲਬ ਹੁੰਦਾ ਹੈ । ਉਸ ਤੋਂ ਬਾਅਦ ਕੋਈ ਵੀ ਕਿਸੇ ਦਾ ਕੰਮ ਕਰਕੇ ਰਾਜੀ ਨਹੀਂ ਹੁੰਦਾ। ਇਹੇ ਸਿਆਸੀ ਲੀਡਰਾਂ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ, ਉਸ ਸਮੇਂ ਤਾਂ ਲੋਕਾਂ ਦੇ ਪੈਰੀ ਹੱਥ ਲਗਾਉਂਦੇ ਹਨ। ਉਸ ਤੋਂ ਬਾਅਦ ਤਾ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਹੁੰਦਾ । ਚਾਹੇਂ ਕੋਈ ਵੀ ਸਿਆਸੀ ਲੀਡਰ ਹੋਵੇਂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਐਮਐਲਏ ਅਮਰਿੰਦਰ ਸਿੰਘ ਰਾਜਾ ਵੜਿੰਗ ਤਿੰਨ ਵਾਰ ਜਿਸ ਨੂੰ ਲੋਕਾਂ ਨੇ ਵੋਟਾਂ ਪਾ ਕੇ ਜੇਤੂ ਬਨਾਇਆ। ਹੁਣ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਐਮਐਲਏ ਬਨਾਇਆ। ਹੁਣ ਦੇਖੋਂ ਇਹੇ ਕਿਹੋ ਜਿਹੇ ਕੰਮ ਕਰਦਾ ਹੈ। ਇਹੇ ਤਾ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ।
