ਫੋਕੀ ਸ਼ੋਹਰਤ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਸਭ ਤੋਂ ਅੱਗੇ-ਕੁਲਦੀਪ ਸਿੰਘ ਧਾਲੀਵਾਲ
ਆਪ ਨੇ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ, ਸਿਰਫ਼ ਪੰਜਾਬ ਨੂੰ ਕਰਜ਼ਾਈ ਕੀਤਾ
ਕੇਂਦਰ ਸਰਕਾਰ ਵੱਲੋਂ ਭੇਜੇ ਫੰਡਾਂ ਨਾਲ ਆਪ ਨੇ ਬਣਾਏ ਮੁਹੱਲਾ ਕਲੀਨਿਕ
ਆਪ ਸਰਕਾਰ ਕਿਸਾਨਾਂ ਨੂੰ ਐਮ.ਐਸ.ਪੀ ਤੇ ਫ਼ਸਲ ਬੀਮਾਂ ਯੋਜਨਾ ਲਾਗੂ ਕਰਨ ਦਾ ਨਹੀ ਸੋਚ ਰਹੀ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/07 DEC., 2024 –
ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ ਤਿੰਨ ਸਾਲ ਦੇ ਕਰੀਬ ਹੋ ਗਏ। ਪਰ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੇ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ। ਸਗੋਂ ਪੰਜਾਬ ਨੂੰ ਕਰਜ਼ਾਈ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਵਿਧਾਇਕਾਂ ਨੇ ਪਹਿਲੀ ਸਰਕਾਰ ਦੇ ਕੀਤੇ ਪਾਸ ਪ੍ਰੋਜੈਕਟਾਂ ਨੂੰ ਅਪਣਾ ਨਾਮ ਦੇ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ। ਪੰਜਾਬ ਸਰਕਾਰ ਨੇ ਇਸ਼ਤਿਹਾਰਬਾਜ਼ੀ ਤੋਂ ਪੰਜਾਬ ਨੂੰ ਸਿਰਫ਼ ਕਰਜ਼ਾਈ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਭੇਜੇ ਫੰਡਾਂ ਨਾਲ ਆਪ ਸਰਕਾਰ ਨੇ ਮੁਹੱਲਾ ਕਲੀਨਿਕ ਬਣਾ ਦਿੱਤੇ, ਜੋ ਫੰਡ ਕੇਂਦਰ ਸਰਕਾਰ ਨੇ ਪੰਜਾਬ ਦੀ ਮੈਡੀਕਲ ਸਹੂਲਤ ਲਈ ਹਸਪਤਾਲਾਂ ਨੂੰ ਹੋਰ ਵਧੀਆ ਬਣਾਉਣ ਨੂੰ ਦਿੱਤੇ ਸੀ, ਉਹਨਾਂ ਫੰਡਾਂ ਨਾਲ ਫੋਕੀ ਸ਼ੋਹਰਤ ਹਾਸਲ ਕਰਨ ਲਈ ਹਸਪਤਾਲਾਂ ਦੇ ਫੰਡਾਂ ਨੂੰ ਮੁਹੱਲਾ ਕਲੀਨਿਕ ‘ਚ ਤਬਦੀਲ ਕਰ ਦਿੱਤਾ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 23 ਫ਼ਸਲਾਂ ਤੇ ਐਮ.ਐਸ.ਪੀ ਤੇ ਫ਼ਸਲ ਬੀਮਾਂ ਯੋਜਨਾ ਲਾਗੂ ਨਹੀ ਕਰ ਰਹੇ। ਹਰ ਵਾਰ ਕਿਸਾਨ ਤੇ ਵਿਰੋਧੀ ਧਿਰ ਕੇਂਦਰ ਸਰਕਾਰ ਨੂੰ ਐਮ.ਐਸ.ਪੀ ਲਈ ਕੋਸਦੇ ਹਨ। ਪਰ ਐਮ.ਐਸ.ਪੀ ‘ਚ ਰਾਜ ਸਰਕਾਰ 50 ਪ੍ਰਤੀਸ਼ਤ ਤੇ ਕੇਂਦਰ ਸਰਕਾਰ 50 ਪ੍ਰਤੀਸ਼ਤ ਹੁੰਦਾ ਹੈ, ਪਰ ਪੰਜਾਬ ਸਰਕਾਰ ਇਸ ਗੱਲ ਤੇ ਸਹਿਮਤ ਨਹੀ। ਧਾਲੀਵਾਲ ਨੇ ਕਿਹਾ ਕਿ ਗਵਾਂਢੀ ਰਾਜ ਹਰਿਆਣਾ ‘ਚ ਭਾਜਪਾ ਦੀ ਸਰਕਾਰ ਹੈ ਜਿੱਥੇ ਕਿਸਾਨ ਬਹੁਤ ਖੁਸ਼ਹਾਲ ਹਨ, ਕਿਉਂਕਿ ਹਰਿਆਣਾ ‘ਚ ਫ਼ਸਲ ਬੀਮਾ ਯੋਜਨਾ ਲਾਗੂ ਹੈ। ਪਰ ਪੰਜਾਬ ਸਰਕਾਰ ਨਾ ਤਾਂ ਕਿਸਾਨਾਂ ਨੂੰ ਐਮ.ਐਸ.ਪੀ ਦੇ ਰਹੀ ਤੇ ਨਾ ਹੀ ਕਿਸਾਨਾਂ ਨੂੰ ਫ਼ਸਲ ਬੀਮਾਂ ਯੋਜਨਾ ਲਾਗੂ ਕਰ ਰਹੀ ਹੈ।
