ਸ਼ਾਮ ਜਿਊਲਰ ਸੈਕਟਰ 34 ਚੰਡੀਗੜ ਨੇ “ਸ਼ਾਪਿੰਗ ਫੈਸਟੀਵਲ” ਕਈ ਇਨਾਮਾਂ ਦਾ ਤੋਹਫਾ ਦੇਕੇ ਹੈਪੀ ਨਿਊ ਈਅਰ ਦੀਆਂ ਅਡਵਾਂਸ ਦਿੱਤੀਆਂ
ਦੋਰਾਨ 5 ਹਾਂਡਾਂ ਅਮੇਜ ਕਾਰਾਂ, ਇੱਕ ਹਾਂਡਾਂ ਸਿੱਟੀ, 10 ਐਕਟਿਵਾ ਸਕੂਟਰ,ਐਪਲ ਆਈਪੈਡ, ਐਪਲ ਆਈਫੋਨ,10 ਕਲਰ ਟੀਵੀ, 10 ਐਚਪੀ ਲੈਪਟਾਪ ਅਤੇ ਹੋਰ ਕਈ ਇਨਾਮਾਂ ਦਾ ਤੋਹਫਾ ਦੇਕੇ ਹੈਪੀ ਨਿਊ ਈਅਰ ਦੀਆਂ ਅਡਵਾਂਸ ਦਿੱਤੀਆਂ ਵਧਾਈਆਂ



0
ਚੰਡੀਗੜ/SANGHOL-TIMES/(ਹਰਮਿੰਦਰ ਸਿੰਘ ਨਾਗਪਾਲ)17.12.2024 – ਹਰ ਸਾਲ ਦੀ ਤਰ੍ਹਾਂ ਸ਼ਾਮ ਜਿਊਲਰ ਸੈਕਟਰ 34 ਚੰਡੀਗੜ ਨੇ ਆਪਣੇ ਗਾਹਕਾਂ ਨੂੰ ਲੱਖਾਂ ਰੁਪਏ ਦੇ ਦਿੱਤੇ ਇਨਾਮ ਇਸ ਸਾਲ ਸ਼ਾਮ ਜਿਊਲਰ ਦੇ ਮਾਲਕ ਹਰਿੰਦਰ ਸਿੰਘ ਨੇ ਦੱਸਿਆ ਕਿ 15 ਸਿੰਤਬਰ ਤੋਂ 15 ਦਿਸੰਬਰ ਤੱਕ 10000/- ਦੀ ਸ਼ਾਪਿੰਗ ਕਰਨ ਵਾਲੇ ਗਾਹਕਾਂ ਨੂੰ ਇੱਕ ਕੂਪਨ ਦਿੱਤਾ ਗਿਆ ਸੀ । ਉਹਨਾਂ ਵਿੱਚੋਂ ਇਸ ਸਾਲ ਪੰਜ ਲੱਖ ਦੇ ਕਰੀਬ ਕੂਪਨ ਮਸ਼ੀਨ ਵਿੱਚ ਪਾਏ ਗਏ ਸਨ। ਡਰਾਅ ਕੱਢਣ ਵੇਲੇ ਇਹਨਾਂ ਰੱਸ਼ ਸੀ ਕਿ ਜਿਵੇਂ ਕੋਈ ਪ੍ਰਸਿੱਧ ਪੰਜਾਬੀ ਗਾਇਕ ਆਇਆ ਹੋਵੇ ਇਸ ਡਰਾਅ ਦੇ ਮੋਕੇ ਮੁੱਖ ਮਹਿਮਾਨ ਲੇਬਰ ਕਮਿਸ਼ਨਰ ਅਤੇ ਡਾਇਰੈਕਟਰ ਟਰਾਂਸਪੋਰਟ ਵਿਭਾਗ ਰਾਜੀਵ ਗੁਪਤਾ ਦੀ ਪਤਨੀ ਨਮਿਤਾ ਗੁਪਤਾ ਅਤੇ ਰਾਜੀਵ ਤਿਵਾੜੀ ਡਾਇਰੈਕਟਰ ਪਬਲਿਕ ਰਿਲੇਸ਼ਨ ਚੰਡੀਗੜ ਪਹੁੰਚੇ ਸਨ। ਜਿਨ੍ਹਾਂ ਦਾ ਸਵਾਗਤ ਸ਼ਾਮ ਜਿਊਲਰ ਦੇ ਮਾਲਕ ਹਰਿੰਦਰ ਸਿੰਘ, ਗਗਨ ਖੁਰਾਣਾ ਤੇ ਸੀਈਓ ਅਰਸ਼ਦੀਪ ਖੁਰਾਣਾ ਨੇ ਫੁੱਲਾਂ ਦੇ ਬੁੱਕਿਆ ਨਾਲ ਕੀਤਾ। ਆਰ ਦੇ ਮਿਨਾਕਸ਼ੀ ਨੇ ਐਸਾ ਮੰਚ ਸੰਭਾਲਿਆਂ ਸੀ ਜਿਸ ਦੀ ਤਾਰੀਫ਼ ਚਾਰੇ ਪਾਸੇ ਹੋ ਰਹੀ ਸੀ।
:ਮਿਨਾਕਸ਼ੀ ਨੇ ਇਕਲੇ ਇਕਲੇ ਬੱਚਿਆਂ ਨੂੰ ਖੁਸ਼ ਕਰਕੇ ਹਰੇਕ ਡਰਾਅ ਦੀਆਂ ਪਰਚੀਆਂ ਕਢਵਾਇਆ ਚਾਰੇ ਪਾਸੇ ਹਰ ਲੇਡੀਜ਼,ਜੈਂਟਸ ਤੇ ਬੱਚਿਆਂ ਨੂੰ ਡਰਾਅ ਕੱਢਣ ਤੋਂ ਗਿਫ਼ਟ ਵੀ ਦਿੱਤੇ। ਸੱਭ ਤੋਂ ਲਾਸ੍ਟ ਹਾਂਡਾਂ ਸਿੱਟੀ ਕਾਰ ਨਿਕਲਣ ਵਾਲੇ ਗਾਹਕ ਦੀ ਭੈਣ ਨੇ ਖੁਸ਼ੀ ਨਾਲ ਜੋ ਭੰਗੜਾ ਪਾਇਆ ਸਟੇਜ ਤੇ ਸ਼ਾਮ ਜਿਊਲਰ ਦੇ ਮਾਲਕ ਹਰਿੰਦਰ ਸਿੰਘ ਗਗਨ ਖੁਰਾਣਾ ਤੇ ਸੀਈਓ ਅਰਸ਼ਦੀਪ ਕੌਰ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ। ਉਹਨਾਂ ਵੀ ਭੰਗੜੇ ਦਾ ਰੰਗ ਹੋਰ ਵੀ ਗੂੜ੍ਹਾ ਕਰ ਦਿੱਤਾ ਸ਼ਾਮ ਜਿਊਲਰ ਦੀ ਪੂਰੀ ਫੈਮਿਲੀ ਨੇ ਸਾਰ ਗਾਹਕਾਂ ਦਾ ਧੰਨਵਾਦ ਕੀਤਾ। ਸ਼ਾਮ ਜਿਊਲਰ ਪਰਿਵਾਰ ਹੁਣ “ਟਿਆਰਾ ਹਾਈਟਸ” ਦੇ ਨਾਲ ਫ਼ਲੈਟ ਵੀ ਕੱਢ ਰਹੇ ਹਨ। ਇਸ ਮੌਕੇ ਸ਼ਾਮ ਜਿਊਲਰ ਪੂਰਾ ਸਟਾਫ ਅਤੇ ਮੈਨੇਜਰ ਰਾਜੇਸ਼ ਕੁਮਾਰ ਹਾਜ਼ਰ ਸਨ । ਸ਼ਾਮ ਜਿਊਲਰ ਵੱਲੋਂ ਸਾਰਾ ਸਮਾਂ ਗਾਹਕਾਂ ਨੂੰ ਰਿਫਰੈਸ਼ਮੈਂਟ ਮੁੱਹਈਆ ਕਰਵਾ ਰਹੇ ਸਨ।
