पशुपालन विभाग पंजाब द्वारा पशु चिकित्सा अधिकारियों के लिए एक दिवसीय सेमिनार आयोजित किया गया
फगवाड़ा/संघोल-टाइम्स/जगमीत-सिंह/07जनवरी, 2025 -पंजाब के पशुपालन डेयरी विकास तथा कृषि एवं किसान कल्याण मंत्री स. गुरमीत सिंह खुडियां ने कहा है कि अधिक से अधिक युवाओं को डेयरी व्यवसाय की ओर प्रोत्साहित करने के लिए पशु चिकित्सा विभाग के अधिकारी तथा वैज्ञानिक शिक्षण संस्थाओं में जाकर युवा पीढ़ी को डेयरी व्यवसाय अपनाने के लिए प्रेरित करें। आज यहां लवली प्रोफेशनल यूनिवर्सिटी में पशुपालन विभाग पंजाब द्वारा आयोजित ‘पशु स्वास्थ्य, पशु कल्याण तथा तत्पश्चात पशुपालकों की आर्थिक स्थिति के उत्थान में पशु चिकित्सक की भूमिका’ विषय पर एक दिवसीय सेमिनार के दौरान बोलते हुए कैबिनेट मंत्री ने कहा कि पशुपालन विभाग पशुपालकों के लिए अनेक कल्याणकारी योजनाएं लाकर आगे बढ़ रहा है। इस समय विभाग के कुल 2856 पशु कल्याण संस्थान, 22 पशु चिकित्सा पॉलीक्लीनिक तथा पशु, भैंस, भेड़, बकरी तथा सुअर पालन फार्म काम कर रहे हैं। स. खुडियां ने कहा कि विभाग जल्द ही 6 जिलों में पायलट प्रोजेक्ट के तौर पर इनडोर सुविधाएं शुरू करने जा रहा है, जिससे कीमती पशुओं की जान बच सकेगी। यह परियोजना पशुओं को बचाने में बड़ा योगदान देगी। विभाग ने पशुओं को सांपों द्वारा काटने की कुछ घटनाओं को देखते हुए पशु चिकित्सा पॉलीक्लिनिक और तहसील स्तरीय पशु संस्थानों में सांप काटने के उपचार की सुविधा प्रदान करना शुरू कर दिया है। उन्होंने सांप काटने के बाद ध्यान रखने योग्य बातों का एक पोस्टर भी जारी किया। उन्होंने कहा कि विभाग ने खुरपका-मुंहपका रोग के लिए 96.55 प्रतिशत टीकाकरण किया है, इसके साथ ही ब्रुसेलोसिस बीमारी से बचाने के लिए टीकाकरण किया जा रहा है और अगले महीने गायों को गांठदार चर्म रोग के खिलाफ टीकाकरण की पूरी व्यवस्था की गई है। उन्होंने विभाग के अधिकारियों/कर्मचारियों को चल रही पशु गणना के दौरान घर-घर जाने के लिए कहा और लोगों से सहयोग करने की अपील की। इससे पहले विभाग के निदेशक डॉ. जीएस बेदी ने विभाग की योजनाओं की जानकारी दी और टीकाकरण के बारे में भी विशेष जानकारी दी। सेमिनार में गुरु अंगद देव यूनिवर्सिटी के तीन वक्ताओं डॉ. नरिंदर सिंह, डॉ. रजनीश शर्मा और डॉ. अश्वनी कुमार ने पूरे पंजाब से आए 150 पशु चिकित्सा अधिकारियों को “फील्ड स्तर पर सेक्सड सीमन का उपयोग, फार्म पशुओं की जूनोटिक बीमारियां और कृषि अर्थव्यवस्था में पशु चिकित्सक की भूमिका” विषयों पर प्रशिक्षण दिया। भारत सरकार के पशु कल्याण बोर्ड की ओर से श्रीमती गौरी मुलेखी ने पशुओं के बारे में जानकारी दी। पशु पालन विभाग कपूरथला के डिप्टी डायरेक्टर डॉ. आरपी सिंह ने पशु पालन मंत्री और सेमिनार में आए गणमान्यों का धन्यवाद किया। इस अवसर पर जोगिंदर सिंह मान हलका इंचार्ज, अमित कुमार पांचाल डिप्टी कमिश्नर, वरिंदर पाल सिंह बाजवा एडीसी कपूरथला, डॉ. राजीव बाली संयुक्त डायरेक्टर, डॉ. परमदीप सिंह वालिया संयुक्त डायरेक्टर, गौरव तुरा एसएसपी कपूरथला, डॉ. मोनिका गुलाटी डीन लवली प्रोफेशनल यूनिवर्सिटी फगवाड़ा विशेष रूप से उपस्थित थे।
फोटो:-
——————————————
ਪਸ਼ੂ ਪਾਲਣ ਵਿਭਾਗ ਪੰਜਾਬ ਨੇ ਵੈਟਨਰੀ ਅਫ਼ਸਰਾਂ ਲਈ ਕਰਵਾਇਆ ਇੱਕ ਰੋਜ਼ਾ ਸੈਮੀਨਾਰ
ਫਗਵਾੜਾ 7 ਜਨਵਰੀ (ਸ਼ਿਵ ਕੌੜਾ) ਪੰਜਾਬ ਦੇ ਪਸ਼ੂ ਪਾਲਣ ਡੇਅਰੀ ਵਿਕਾਸ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਡੇਅਰੀ ਧੰਦੇ ਵੱਲ ਉਤਸ਼ਾਹਿਤ ਕਰਨ ਲਈ ਵੈਟਰਨਰੀ ਵਿਭਾਗ ਦੇ ਅਧਿਕਾਰੀ ਤੇ ਸਾਇੰਸਦਾਨ ਵਿਦਿਅਕ ਅਦਾਰਿਆਂ ਦੇ ਦੌਰੇ ਕਰਕੇ ਨੌਜਵਾਨ ਪੀੜ੍ਹੀ ਨੂੰ ਡੇਅਰੀ ਦੇ ਕਿੱਤਾ ਅਪਣਾਉਣ ਲਈ ਪ੍ਰੇਰਿਤ ਕਰਨ ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ‘ਰੋਲ ਆਫ ਵੈਟਨੇਰੀਅਨ ਇਨ ਐਨੀਮਲ ਹੈਲਥ, ਐਨੀਮਲ ਵੈਲਫੇਅਰ ਐਂਡ ਸਬਸਿਕਵੈਂਟਲੀ ਅਪਲਿਫਟਮੈਂਟ ਆਫ ਇਕਨਾਮਿਕ ਸਟੇਟਸ ਆਫ ਲਾਈਵਸਟੌਕ ਫਾਰਮਰ ਇਨ ਪੰਜਾਬ’ ਵਿਸ਼ੇ ਉੱਪਰ ਕਰਵਾਏ ਗਏ ਇਕ ਰੋਜ਼ਾ ਸੈਮੀਨਾਰ ਦੌਰਾਨ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਪਸ਼ੂ ਪਾਲਕਾਂ ਲਈ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਲਿਆ ਕੇ ਅੱਗੇ ਵੱਧ ਰਿਹਾ ਹੈ ਇਸ ਸਮੇਂ ਵਿਭਾਗ ਦੇ ਕੁੱਲ 2856 ਪਸ਼ੂ ਭਲਾਈ ਸੰਸਥਾਵਾਂ, 22 ਵੈਟਨਰੀ ਪੋਲੀਕਲੀਨਿਕ ਅਤੇ ਕੈਟਲ, ਬਫ਼ਲੋ, ਭੇਡ, ਬੱਕਰੀ ਅਤੇ ਪਿਗਰੀ ਫਾਰਮ ਕੰਮ ਕਰ ਰਹੇ ਹਨ ਸ.ਖੁੱਡੀਆਂ ਨੇ ਕਿਹਾ ਕਿ ਵਿਭਾਗ ਜਲਦੀ ਹੀ 6 ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਇੰਡੋਰ ਸਹੂਲਤਾਂ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਨਾਲ ਕੀਮਤੀ ਪਸ਼ੂ ਧੰਨ ਦੀਆਂ ਜਾਨਾਂ ਨੂੰ ਬਚਾਉਣ ਲਈ ਇਸ ਪ੍ਰੋਜੈਕਟ ਦਾ ਵੱਡਾ ਯੋਗਦਾਨ ਹੋਵੇਗਾ ਸੱਪਾਂ ਦੁਆਰਾ ਜਾਨਵਰਾਂ ਨੂੰ ਕੱਟਣ ਦੀਆਂ ਕੁੱਝ ਘਟਨਾਵਾਂ ਦੇ ਮੱਦੇਨਜ਼ਰ ਵਿਭਾਗ ਨੇ ਵੈਟਨਰੀ ਪੋਲੀਕਲੀਨਿਕ ਅਤੇ ਤਹਿਸੀਲ ਪੱਧਰ ਦੀਆਂ ਪਸ਼ੂ ਸੰਸਥਾਵਾਂ ਵਿੱਚ ਸੱਪਾਂ ਦੇ ਕੱਟੇ ਦੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨੀ ਸ਼ੁਰੂ ਕੀਤੀ ਹੈ। ਉਨਾਂ ਸੱਪ ਦੇ ਕੱਟਣ ਤੋਂ ਬਾਅਦ ਧਿਆਨ ਦੇਣ ਯੋਗ ਗੱਲਾਂ ਦਾ ਪੋਸਟਰ ਵੀ ਜਾਰੀ ਕੀਤਾ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮੂੰਹ-ਖੁਰ ਬੀਮਾਰੀ ਦੇ ਰੋਕਥਾਮ ਲਈ 96.55% ਟੀਕਾਕਰਨ ਕੀਤਾ ਗਿਆ, ਇਸ ਦੇ ਨਾਲ ਹੀ ਬ੍ਰਸੈਲੋਸਿਸ ਬੀਮਾਰੀ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਅਗਲੇ ਮਹਿਨੇ ਗਾਂਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਟੀਕਾਕਰਨ ਕਰਨ ਦੇ ਮੁਕੰਮਲ ਇੰਤਜਾਮ ਕਰ ਲਏ ਗਏ ਹਨ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਚੱਲ ਰਹੀ ਪਸ਼ੂਧਨ ਗਣਨਾ ਦੌਰਾਨ ਘਰ-ਘਰ ਜਾ ਕੇ ਸਹੀ ਢੰਗ ਨਾਲ ਜਨ ਗਣਨਾ ਕਰਨ ਲਈ ਕਿਹਾ ਅਤੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਵਿਭਾਗ ਦੇ ਡਾਇਰੈਕਟਰ ਡਾ ਜੀ.ਐਸ. ਬੇਦੀ ਨੇ ਜਿੱਥੇ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਉੱਥੇ ਹੀ ਟੀਕਾਕਰਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ਗੁਰੂ ਅੰਗਦ ਦੇਵ ਯੂਨੀਵਰਸਿਟੀ ਤੋਂ ਤਿੰਨ ਸਪੀਕਰ ਡਾ. ਨਰਿੰਦਰ ਸਿੰਘ, ਡਾ. ਰਜਨੀਸ਼ ਸ਼ਰਮਾ ਅਤੇ ਡਾ. ਅਸ਼ਵਨੀ ਕੁਮਾਰ ਨੇ ਪੰਜਾਬ ਭਰ ਤੋਂ ਆਏ 150 ਵੈਟਨਰੀ ਅਫ਼ਸਰਾਂ ਨੂੰ “ਐਪਲੀਕੇਸ਼ਨ ਆਫ ਸੈਕਸਡ ਸੀਮਨ ਐਟ ਫੀਲਡ ਲੈਵਲ,ਜੂਨੋਟਿਕ ਡਿਜ਼ੀਜ਼ਜ਼ ਆਫ ਫਾਰਮ ਐਨੀਮਲ ਅਤੇ ਰੋਲ ਆਫ ਵੈਟਨੇਰੀਅਨ ਇਨ ਐਗਰੀਕਲਚਰਲ ਇਕਨਾਮੀ “ ਵਿਸ਼ਿਆਂ ਤੇ ਸਿਖਲਾਈ ਦਿੱਤੀ। ਭਾਰਤ ਸਰਕਾਰ ਦੇ ਐਨੀਮਲ ਵੈਲਫੇਅਰ ਬੋਰਡ ਵੱਲੋਂ ਸ਼੍ਰੀਮਤੀ ਗੌਰੀ ਮੁਲੇਖੀ ਜੀ ਨੇ ਪਸ਼ੂਆਂ ਸਬੰਧੀ ਜਾਣਕਾਰੀ ਦਿੱਤੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਕਪੂਰਥਲਾ ਡਾ. ਆਰ.ਪੀ ਸਿੰਘ ਨੇ ਪਸ਼ੂ ਪਾਲਣ ਮੰਤਰੀ ਜੀ ਦਾ ਅਤੇ ਸੈਮੀਨਾਰ ਵਿੱਚ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ, ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ , ਵਰਿੰਦਰ ਪਾਲ ਸਿੰਘ ਬਾਜਵਾ ਏ.ਡੀ.ਸੀ. ਕਪੂਰਥਲਾ, ਡਾ. ਰਜੀਵ ਬਾਲੀ ਸੰਯੁਕਤ ਨਿਰਦੇਸ਼ਕ, ਡਾ. ਪਰਮਦੀਪ ਸਿੰਘ ਵਾਲੀਆ ਸੰਯੁਕਤ ਨਿਰਦੇਸ਼ਕ, ਗੌਰਵ ਤੂਰਾ ਐਸ.ਐਸ.ਪੀ.ਕਪੂਰਥਲਾ,ਡਾ.ਮੋਨਿਕਾ ਗੁਲਾਟੀ ਡੀਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਸ਼ੇਸ਼ ਤੌਰ ਤੇ ਮੌਜੂਦ ਸਨ
ਫ਼ੋਟੋ:-
————————————-
