चंडीगढ़ मेयर चुनाव के खिलाफ कोर्ट जाएगी आप…? (See Report)
एक बार फिर बीजेपी चंडीगढ़ की जनता के साथ धोखा करने को तैयार
भाजपा ने अफसरों द्वारा रची साजिश : डॉ. एसएस आहलूवालिया
महापौर का कार्यकाल 11 माह किया गया।
चंडीगढ़/संघोल-टाइम्स/नागपाल/07 जनवरी,2025: आम आदमी पार्टी (आप) चंडीगढ़ नगर निगम के मेयर, सीनियर डिप्टी मेयर और डिप्टी मेयर के लिए 24 जनवरी को चुनाव कराने के डिप्टी कमिश्नर के नोटिफिकेशन के खिलाफ कोर्ट जाएगी। भाजपा ने एक बार फिर चंडीगढ़ नगर निगम में लोकतंत्र की हत्या करने के लिए सरकारी अधिकारियों के साथ मिलकर साजिश रची है। इन बातों का प्रगटावा आप चंडीगढ़ के सहप्रभारी एवं पंजाब वाटर सप्लाई एवं सीवरेज बोर्ड के चेयरमैन डॉ. एसएस आहलूवालिया ने किया।
डॉ. आहलूवालिया ने कहा कि सरकारी अधिकारियों पर दबाव डालकर मेयर का कार्यकाल 11 महीने का कर दिया गया, जबकि कानून के मुताबिक मेयर का कार्यकाल एक साल का होता है। मेयर कुलदीप कुमार का कार्यकाल 19 फरवरी 2025 को समाप्त होने वाला है, लेकिन एक महीने पहले बीजेपी ने एक साजिश के तहत इसे खत्म कर दिया।
उन्होंने कहा कि पिछले वर्ष मेयर चुनाव के दौरान भाजपा द्वारा गलत तरीके से पीठासीन अधिकारी अनिल मसीह द्वारा कुलदीप कुमार के वोट रद्द कर लोकतंत्र की हत्या की गई थी। जिसके विरुद्ध माननीय उच्चतम न्यायालय में अपील दायर की गई। माननीय सर्वोच्च न्यायालय ने इसे लोकतंत्र की हत्या करार देते हुए कुलदीप कुमार को मेयर घोषित किया था।
डॉ. आहलूवालिया ने कहा कि इस बार भी भाजपा ने चंडीगढ़ नगर निगम में मेयर चुनाव के दौरान लोकतंत्र की हत्या करने की योजना बनाई है, इसे किसी भी हाल में सहन नहीं किया जाएगा। भाजपा पूरे देश में लोकतंत्र को खत्म करना चाहती है। जिसके कई उदाहरण पिछले दिनों अलग-अलग राज्यों से सामने आए हैं।
उन्होंने आगे कहा कि यह भी दुर्भाग्यपूर्ण है कि प्रशासन ने मेयर, सीनियर डिप्टी मेयर और डिप्टी मेयर के चुनाव में गुप्त मतपत्र के बजाय हाथ उठाकर मतदान की मांग को खारिज कर दिया। पिछले वर्ष गुप्त मतपत्र से हुए मतदान के दौरान पीठासीन अधिकारी अनिल मसीह ने पेन का निशान लगाकर मेयर कुलदीप कुमार की वोटों को खारिज कर दिया था। गुप्त मतपत्रों से दोबारा चुनाव एक बार फिर बड़ी साजिश की ओर इशारा कर रहा है। आम आदमी पार्टी इस पूरी साजिश के खिलाफ कोर्ट जाएगी और चंडीगढ़ की जनता के साथ अन्याय नहीं होने देगी।
–00–
ਮੇਅਰ ਚੋਣ ਖਿਲਾਫ਼ ਕੋਰਟ ਜਾਵੇਗੀ ਆਪ
ਇੱਕ ਵਾਰ ਫਿਰ ਤੋਂ ਚੰਡੀਗੜ੍ਹ ਵਾਸੀਆਂ ਦੇ ਨਾਲ ਧੱਕਾ ਕਰਨ ਦੇ ਲਈ ਬੀਜੇਪੀ ਤਿਆਰ
ਬੀਜੇਪੀ ਵਲੋਂ ਅਫ਼ਸਰਾਂ ਰਾਂਹੀ ਰਚੀ ਗਈ ਸਾਜਿਸ: ਡਾ. ਐਸ.ਐਸ ਆਹਲੂਵਾਲੀਆ
ਮੇਅਰ ਦਾ ਕਾਰਜਕਾਲ 11 ਮਹੀਨੇ ਦਾ ਕੀਤਾ ਗਿਆ
ਚੰਡੀਗੜ੍ਹ/SANGHOL-TIMES/HARMINDER-NAGPAL/07 ਜਨਵਰੀ,2025: ਡਿਪਟੀ ਕਮਿਸ਼ਨਰ ਵਲੋਂ ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ 24 ਜਨਵਰੀ ਨੂੰ ਚੋਣ ਕਰਵਾਉਣ ਦੀ ਨੋਟੀਫਿਕੇਸ਼ਨ ਦੇ ਖਿਲਾਫ਼ ਆਮ ਆਦਮੀ ਪਾਰਟੀ (ਆਪ) ਕੋਰਟ ਜਾਵੇਗੀ। ਬੀਜੇਪੀ ਵਲੋਂ ਚੰਡੀਗੜ੍ਹ ਨਗਰ ਨਿਗਮ ਵਿੱਚ ਲੋਕਤੰਤਰ ਦਾ ਘਾਣ ਕਰਨ ਲਈ ਇੱਕ ਫਿਰ ਤੋਂ ਸਰਕਾਰੀ ਅਫ਼ਸਰਾਂ ਰਾਂਹੀ ਸਾਜਿਸ ਰਚੀ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਚੰਡੀਗੜ੍ਹ ਦੇ ਕੋ-ਇੰਚਾਰਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤਾ।
ਡਾ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਵਲੋਂ ਅਫਸਰਾਂ ਤੇ ਦਬਾਅ ਪਾ ਕੇ ਮੇਅਰ ਦਾ ਕਾਰਜਕਾਲ 11 ਮਹੀਨੇ ਕਰ ਦਿੱਤਾ ਗਿਆ, ਜਦ ਕਿ ਕਨੂੰਨ ਮੁਤਾਬਿਕ ਮੇਅਰ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ। ਮੇਅਰ ਕੁਲਦੀਪ ਕੁਮਾਰ ਦਾ ਕਾਰਜਕਾਲ 19 ਫਰਵਰੀ, 2025 ਨੂੰ ਪੂਰਾ ਹੋਣ ਹੈ। ਪਰ ਬੀਜੇਪੀ ਵਲੋਂ ਇਸ ਨੂੰ ਇੱਕ ਸਾਜਿਸ ਦੇ ਤਹਿਤ ਇੱਕ ਮਹੀਨਾ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੇਅਰ ਚੋਣ ਦੌਰਾਨ ਬੀਜੇਪੀ ਦੁਆਰਾ ਪ੍ਰੀਜਾਇਡਿੰਗ ਅਫਸਰ ਅਨਿਲ ਮਸੀਹ ਰਾਂਹੀ ਕੁਲਦੀਪ ਕੁਮਾਰ ਦੀਆਂ ਵੋਟਾਂ ਨੂੰ ਗਲਤ ਤਰੀਕੇ ਨਾਲ ਰੱਦ ਕਰਵਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਗਈ ਸੀ। ਜਿਸਦੇ ਖਿਲਾਫ਼ ਮਾਣਯੋਗ ਸੁਪਰੀਮ ਕੋਰਟ ਵਿੱਚ ਅਪੀਲ ਪਾਈ ਗਈ ਸੀ। ਮਾਣਯੋਗ ਸੁਪਰੀਮ ਕੋਰਟ ਵਲੋਂ ਇਸ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦੇ ਹੋਏ, ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਗਿਆ ਸੀ।
ਡਾ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਇਸ ਵਾਰ ਵੀ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਦੀ ਸਾਜਿਸ ਰੱਚ ਚੁੱਕੀ ਹੈ, ਇਸ ਨੂੰ ਕਿਸੇ ਵੀ ਹਾਲ ਵਿੱਚ ਬਰਦਾਸਤ ਨਾਲ ਕੀਤਾ ਜਾਵੇਗਾ। ਬੀਜੇਪੀ ਪੂਰੇ ਦੇਸ਼ ਅੰਦਰ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ। ਜਿਸ ਦੀਆਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸੂਬਿਆਂ ਤੋਂ ਕਈਂ ਉਦਾਹਰਣਾਂ ਸਾਹਮਣੇ ਆ ਚੁੱਕੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਦੁਆਰਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਸੀਕਰੇਟ ਬੈਲਟ ਪੇਪਰ ਦੀ ਜਗ੍ਹਾਂ ਹੱਥ ਖੜੇ ਕਰਕੇ ਵੋਟ ਪਾਉਣ ਦੀ ਮੰਗ ਨੂੰ ਖਾਰਜ ਕਰਨਾ ਵੀ ਮੰਦਭਾਗਾ ਹੈ। ਪਿਛਲੇ ਸਾਲ ਸੀਕਰੇਟ ਬੈਲਟ ਪੇਪਰ ਰਾਂਹੀ ਹੋਈ ਵੋਟਿੰਗ ਦੌਰਾਨ ਹੀ ਪ੍ਰੀਜਾਇੰਡਿੰਗ ਅਫਸਰ ਅਨਿਲ ਮਸੀਹ ਵਲੋਂ ਮੇਅਰ ਕੁਲਦੀਪ ਕੁਮਾਰ ਦੀਆਂ ਵੋਟਾਂ ਨੂੰ ਪੈਨੱ ਦੇ ਨਿਸ਼ਾਨ ਲਗਾ ਕੇ ਰੱਦ ਕਰ ਦਿੱਤਾ ਗਿਆ ਸੀ। ਸੀਕਰੇਟ ਬੈਲਟ ਪੇਪਰ ਰਾਂਹੀ ਫਿਰ ਤੋਂ ਚੋਣ ਕਰਵਾਉਣਾ ਇੱਕ ਫਿਰ ਤੋਂ ਵੱਡੀ ਸਾਜਿਸ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਸਾਰੀ ਸਾਜਿਸ ਦੇ ਖਿਲਾਫ਼ ਆਮ ਆਦਮੀ ਪਾਰਟੀ ਵਲੋਂ ਕੋਰਟ ਦਾ ਰੁੱਖ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਵਾਸੀਆਂ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
