ਪੰਜ ਪਿਆਰੇ ਦਾਹੜੀ-ਕੇਸ ਕੱਟੇ ਵਾਲੇ ਬਣਾਉਣ ਤੇ ਦਮਦਮੀ ਟਕਸਾਲ ਵੱਲੋਂ ਸਖ਼ਤ ਤਾੜਨਾ-ਜੱਥੇਦਾਰ ਸੁਖਦੇਵ ਸਿੰਘ
ਚੌਕ ਮਹਿਤਾ/SANGHOL-TIMES/ਬਾਬਾ ਸੁਖਵੰਤ ਸਿੰਘ ਚੰਨਣਕੇ/08 ਜਨਵਰੀ, 2025 –
ਕਿਸੇ ਪਿੰਡ ਵਿੱਚ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਪਵਿੱਤਰ ਪਾਵਨ ਅਵਤਾਰ ਦਿਹਾੜੇ ਨੂੰ ਸਮਰਪਿਤ, ਨਗਰ ਕੀਰਤਨ ਕੱਢਿਆ ਗਿਆ। ਪਰ ਪੰਜ ਪਿਆਰੇ ਜਿਹਨਾਂ ਦੀ ਦਾਹੜੀ ਅਤੇ ਕੇਸ ਕਤਲ ਕੀਤੇ ਹੋਏ ਸਨ, ਉਹਨਾਂ ਨੂੰ ਪੰਜ ਪਿਆਰੇ ਬਣਾਇਆ ਗਿਆ ਹੈ। ਇਹ ਵੀਡੀਓ ਦੇਖ ਕੇ ਦਮਦਮੀ ਟਕਸਾਲ ਜੱਥਾ ਭਿੰਡਰਾਵਾਲਾ ਚੌਂਕ ਮਹਿਤਾ ਦੇ ਮੁੱਖ ਬੁਲਾਰੇ ਜੱਥੇਦਾਰ ਭਾਈ ਸੁਖਦੇਵ ਸਿੰਘ ਜੀ ਨੇ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੀ ਗ਼ਲਤੀ ਅਸੀਂ ਬਰਦਾਸ਼ਤ ਨਹੀ ਕਰਾਂਗੇ, ਮੁੱਖ ਬੁਲਾਰੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਦੀ ਪੜਤਾਲ ਕਰਕੇ ਉਨ੍ਹਾਂ ਪ੍ਰਬੰਧਕਾਂ ਅਤੇ ਜਿਹਨਾਂ ਪੰਜ ਪਿਆਰੇ ਸਾਹਿਬਾਨ ਦੀ ਬੇਅਦਬੀ ਕੀਤੀ ਹੈ, ਉੁਨ੍ਹਾਂ ਦੋਸੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੁੱਖ ਬੁਲਾਰੇ ਜੱਥੇਦਾਰ ਸੁਖਦੇਵ ਸਿੰਘ ਜੀ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ, ਜੇਕਰ ਉਨ੍ਹਾਂ ਦੋਸੀਆ ਉਪਰ ਕੋਈ ਕਾਰਵਾਈ ਨਾ ਕੀਤੀ ਤਾਂ ਦਮਦਮੀ ਟਕਸਾਲ ਅਤੇ ਸਿੱਖ ਜੱਥੇਬੰਦੀਆਂ ਆਪਣੀ ਕਾਰਵਾਈ ਕਰਨਗੀਆਂ।
