ਬਦਲਾਅ ਦੇ ਸੁਝਾਅ ਤਹਿਤ ਨੋਜਵਾਨਾਂ ਦੀ ਭਰਤੀ ਦੇ ਲਈ ” ਅਗਨੀਪੱਥ ਯੋਜਨਾ ਨੂੰ ਦਿੱਤੀ ਗਈ ਮਨਜ਼ੂਰੀ
—
SangholTmes/ਚੰਡੀਗੜ(ਨਾਗਪਾਲ) – ਪੱਛਮੀ ਸੈਨਾ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਨਵ ਕੇ ਖੰਡੂਰੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਭਾਰਤੀ ਫੋਜ ਵਿੱਚ ਨੋਜਵਾਨਾਂ ਦੀ ਭਰਤੀ ਦੀ ਨਵੀਂ ਯੋਜਨਾ ਅਗਨੀਪੱਥ ਯਕੀਨਨ ਸਮਾਜ ਵਿੱਚ ਬਦਲਾਅ ਲਿਆਵੇਗੀ ।
ਅਗਨੀਪੱਥ ਯੋਜਨਾ ਤਹਿਤ ਨੋਜਵਾਨਾਂ ਨੂੰ ਵਧੀਆ ਮੋਕਾ ਮਿਲਿਆ ਹੈ ਜਿਸ ਵਿੱਚ ਭਰਤੀ ਦੀ ਉਮਰ 17.5 ਤੋਂ 21ਸਾਲ ਰੱਖੀ ਗਈ ਸੀ । ਪਰ ਹੁਣੇ ਹੀ ਮਿੱਲੀ ਸੂਚਨਾ ਦੇ ਆਧਾਰ ਤੇ ਸਰਕਾਰ ਨੇ ਇਸ ਯੋਗਤਾ ਵਿੱਚ ਵਾਧਾ ਕਰਦੇ ਹੋਏ ਇਸ ਨੂੰ 17.5 ਤੋਂ ਵਧਾਕੇ 23 ਸਾਲ ਤੱਕ ਕੀਤੀ ਗਈ ਹੈ
ਇੱਕ ਪਰਵਤਨਸ਼ੀਲ ਸੁਧਾਰ ਲਈ ਮੰਤਰੀ ਮੰਡਲ ਨੇ ਹਥਿਆਰਬੰਦ ਬਲਾਂ ਵਿੱਚ ਨੋਜਵਾਨਾਂ ਦੀ ਭਰਤੀ ਲਈ ਅਗਨੀਪੱਥ ਯੋਜਨਾ ਨੂੰ ਮੰਨਜ਼ੂਰੀ । ਇਸ ਸਾਲ 46000 ਅਗਨੀਵੀਰਾਂ ਦੀ ਭਰਤੀ ਕੀਤੀ ਜਾਏਗੀ । ਅਗਨੀ ਵੀਰ ਨੂੰ ਸੰਬਧਤ ਸੇਵਾ ਐਕਟ ਤਹਿਤ ਚਾਰ ਸਾਲਾਂ ਲਈ ਨਾਮਜ਼ਦ ਕੀਤਾ ਜਾਵੇਗਾ ਤਿੰਨਾ ਸੇਵਾਵਾਂ ਵਿੱਚ ਲਾਗੂ ਜੋਖਮ ਅਤੇ ਮੁਸ਼ਕਲ ਭੱਤਿਆਂ ਦੇ ਨਾਲ ਆਕਰਸ਼ਕ ਮਹੀਨਾਵਾਰ ਪੈਕੇਜ ਅਗਨੀ ਵੀਰਾਂ ਨੂੰ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਇੱਕਮੁਸ਼ਤ ‘ਸੇਵਾ ਨਿੱਧੀ’ ਪੈਕਜ ਦਿੱਤਾ ਜਾਵੇਗਾ
ਹਥਿਆਰਬੰਦ ਬਲਾਂ ਕੋਲ ਭਵਿੱਖ ਦੀਆਂ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਇੱਕ ਜਵਾਨ,ਫ਼ਿਟਰ, ਵਿਭਿੰਨ ਪ੍ਰੋਫਾਈਲ ਹੋਵੇਗਾ ।