
ਤਪ ਅਸਥਾਨ ਬਾਬਾ ਸ੍ਰੀ ਚੰਦ ਗੁਰਦੁਆਰਾ ਸਾਹਿਬ ਵਿਖੇ ਮਾਘ ਮਹੀਨੇ ਦੀ ਸੰਗਰਾਂਦ 14.01.2025 ਮਨਾਈ ਜਾਵੇਗੀ
…
Chandigarh/SANGHOL-TIMES/NAGPAL/13 ਜਨਵਰੀ,2025
ਉਤਰ ਭਾਰਤ ਦੇ ਸਭ ਤੋਂ ਵੱਧ ਸਿੱਖ ਸੰਗਤਾਂ ਦੀ ਖਿੱਚ ਅਤੇ ਆਸਥਾ ਦਾ ਕੇਂਦਰ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ ਸੈਕਟਰ 39 ਸੀ, ਚੰਡੀਗੜ੍ਹ ਵਿਖੇ 14 ਜਨਵਰੀ ਦਿਨ ਮੰਗਲਵਾਰ ਨੂੰ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ । ਸਾਮ ਨੂੰ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਅਤੇ ਪੂਰੀ ਸਮਾਪਤੀ ਉਪਰੰਤ ਗੁਰੂ ਕੇ ਸਵਾਦਿਸ਼ਟ ਲੰਗਰ ਅਟੁੱਟ ਵਰਤਾਏ ਜਾਣਗੇ ਜੀ ।ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਮੰਗਲਵਾਰ ਸਵੇਰੇ 10 ਵਜੇ ਸਿਹਤ ਵਿਭਾਗ ਪੰਜਾਬ ਵੱਲੋਂ ਹੋਮਿਓਪੈਥੀ ਦੇ ਮਾਹਿਰ ਡਾਕਟਰ ਜਿੱਥੇ ਬਿੱਲਕੁਲ ਮੁਫ਼ਤ ਵਿੱਚ ਚੈਕ ਅੱਪ ਕਰਨਗੇ ਉਥੇ ਜ਼ਰੂਰੀ ਹੋਮਿਓਪੈਥੀ ਦਵਾਈਆਂ ਬਿੱਲਕੁਲ ਫ੍ਰੀ ਦਿਤੀਆਂ ਜਾਣਗੀਆਂ। ਜਿਹੜੇ ਮਰੀਜ ਪੱਕੇ ਤੌਰ ਤੇ ਕਿਸੇ ਬਿਮਾਰੀ ਨਾਲ ਸਬੰਧਤ ਦਵਾਈਆਂ ਖਾ ਰਹੇ ਹਨ ਉਹ ਜਰੂਰ ਪਹੁੰਚਣ। ਐਥੇ ਇਹ ਵੀ ਜ਼ਿਕਰਯੋਗ ਹੈ ਕਿ ਪੂਰੇ ਉਤਰ ਭਾਰਤ ਵਿੱਚੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਪੁੱਤਰ ਰਿੱਧੀਆਂ-ਸਿੱਧੀਆਂ ਦੇ ਮਾਲਕ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਤਪ ਅਸਥਾਨ ਹੈ, ਲੋਕ ਦੇਸ ਵਿਦੇਸ਼ ਤੋਂ ਐਥੇ ਅਰਦਾਸਾਂ ਕਰਵਾਂਉਦੇ ਹਨ ਅਤੇ ਹਰ ਇਕ ਅਰਦਾਸ ਐਥੋਂ ਪੂਰੀ ਹੁੰਦੀ ਹੈ। ਅਰਦਾਸ ਪੂਰੀ ਹੋਣ ਤੋਂ ਬਾਅਦ ਲੋਕ ਸੁਕਰਾਨੇ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਲੰਗਰ ਲਗਵਾਂਉਦੇ ਹਨ। ਸੈਕਟਰ ਦੇ ਪ੍ਰਧਾਨ ਅਤੇ ਗੁਰੂ ਘਰ ਦੇ ਸ਼ਰਧਾਲੂ ਜਗਤਾਰ ਸਿੰਘ ਚੌਂਤਾ ਦੇ ਮੁਤਾਬਕ ਹਰ ਐਤਵਾਰ ਨੂੰ ਸਵੇਰੇ 9 ਵਜੇ ਐਥੇ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚ ਕੇ ਸੰਗਤ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕਰ ਸਰਬੱਤ ਦੇ ਭਲੇ ਲਈ ਅਰਦਾਸ ਕਰਦੀਆਂ ਹਨ। ਸ੍ਰੀ ਚੌਂਤਾ ਨੇ ਦੱਸਿਆ ਕਿ ਕੁੱਝ ਜ਼ਰੂਰੀ ਗੁਰੂ ਘਰ ਦੇ ਕੰਮ ਕਰਵਾਉਣੇ ਹਨ ਜਿਸ ਲਈ ਦਾਨੀ ਸੱਜਣ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰੂ ਕੇ ਸੇਵਾਦਾਰਾਂ ਨਾਲ ਸੰਪਰਕ ਕਰਕੇ ਦਸਵੰਧ ਦੇਣ। ਜਗਤਾਰ ਸਿੰਘ ਚੌਂਤਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਰਿੱਧੀਆਂ-ਸਿੱਧੀਆਂ ਦੇ ਮਾਲਕ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ ਆਪ ਸਭ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ।
…