ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੱਖ ਵੱਖ ਮੰਡੀਆਂ ਵਿੱਚ ਖਰੀਦ ਕਾਰਜਾਂ ਦੀ ਕਰਵਾਈ ਸ਼ੁਰੂਆਤ*
ਫ਼ਸਲ ਦੀ ਤੁਰੰਤ ਖਰੀਦ ਦਾ ਭਰੋਸਾ
ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ
….
ਡੇਰਾਬੱਸੀ(ਐਸ.ਏ.ਐਸ.ਨਗਰ)SANGHOL-TIMES/JAGMEET-SINGH/08 ਅਪ੍ਰੈਲ,2025:
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਡੇਰਾਬੱਸੀ ਸਬ ਡਿਵੀਜ਼ਨ ਦੀਆਂ ਧਨੌਨੀ,ਅਮਲਾਲਾ,ਜੜੌਤ,ਤਸਿੰਬਲੀ ਮੰਡੀਆਂ ਵਿੱਚ ਖਰੀਦ ਕਾਰਜਾਂ ਦੀ ਸ਼ੁਰੂਆਤ ਕਰਵਾਈ। ਕਿਸਾਨਾਂ ਨੂੰ ਕਣਕ ਦੀ ਫਸਲ ਦੀ ਖਰੀਦ ਲਈ ਲੋੜੀਂਦੇ ਸਾਰੇ ਪ੍ਰਬੰਧਾਂ ਦਾ ਭਰੋਸਾ ਦਿਵਾਉਂਦੇ ਹੋਏ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ, ਮੰਡੀਆਂ ਵਿੱਚ ਲਿਆਂਦੀਆਂ ਸੁੱਕੀਆਂ ਫਸਲਾਂ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੀ ਢੇਰੀ ਦੀ ਪਹਿਲੀ ਆਮਦ ਨਾਲ ਖਰੀਦ ਕਾਰਜ ਦਾ ਰਸਮੀ ਉਦਘਾਟਨ ਕੀਤਾ।
ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਇਸ ਨਾਲ ਖਰੀਦ ਏਜੰਸੀਆਂ ਨੂੰ ਵੀ ਖਰੀਦ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਵਿੱਚ ਕੁੱਲ 07 ਖਰੀਦ ਕੇਂਦਰ ਹਨ ਅਤੇ ਲਾਲੜੂ ਮੰਡੀ ਵਿੱਚ ਉਹ ਪਹਿਲਾ ਹੀ ਖਰੀਦ ਸ਼ੁਰੂ ਕਰਵਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਕਣਕ ਦੀ ਫਸਲ ਤੁਰੰਤ ਖਰੀਦਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮੰਡੀਆਂ ਵਿੱਚ ਆਪਣੀ ਉਪਜ ਵੇਚਣ ਲਈ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਡੇਰਾਬੱਸੀ ਹਲਕੇ ਤੋਂ ਵਿਧਾਇਕ ਨੇ ਅੱਗੇ ਕਿਹਾ ਕਿ ਸਬੰਧਤ ਏਜੰਸੀ ਵੱਲੋਂ ਖਰੀਦੀ ਗਈ ਕਣਕ ਦੀ ਅਦਾਇਗੀ 48 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ, ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਚੁੱਕਿਆ ਜਾਵੇਗਾ ਤਾਂ ਜੋ ਮੰਡੀ ਵਿੱਚ ਜਗ੍ਹਾ ਦੀ ਕਮੀ ਨਾ ਹੋਵੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਜੋ ਵਾਤਾਵਰਣ ਅਤੇ ਮਨੁੱਖਤਾ ਦੇ ਹਿੱਤ ਵਿੱਚ ਨਹੀਂ ਹੈ, ਸਗੋਂ ਨੇੜਲੀ ਸੋਸਾਇਟੀ ਜਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੋਂ ਨਾੜ (ਫਸਲਾਂ ਦੀ ਰਹਿੰਦ-ਖੂੰਹਦ) ਦੇ ਪ੍ਰਬੰਧਨ ਲਈ ਫਸਲਾਂ ਦੀ ਰਹਿੰਦ-ਖੂੰਹਦ ਮਸ਼ੀਨਰੀ ਮੰਗਵਾਉਣ। ਉਨ੍ਹਾਂ ਕਿਸਾਨਾਂ ਅਤੇ ਵਾਢੀ ਕਰਨ ਵਾਲੇ ਕੰਬਾਈਨ ਓਪਰੇਟਰਾਂ ਨੂੰ ਕਣਕ ਦੀ ਫ਼ਸਲ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਰਨ ਦੀ ਅਪੀਲ ਕੀਤੀ ਤਾਂ ਜੋ ਫ਼ਸਲ ਵਿੱਚ ਨਮੀ ਦੀ ਵਧੀਕ ਮਾਤਰਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਦੇ ਨਾਲ ਡੇਰਾਬੱਸੀ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਚੌਧਰੀ , ਡੀ ਐਫ ਐਸ ਸੀ ਮੋਹਾਲੀ ਨਵਰੀਤ ਕੌਰ, ਡੀ ਐਫ ਐਸ ਓ ਮੋਹਾਲੀ, ਸਕੱਤਰ ਮਾਰਕੀਟ ਕਮੇਟੀ ਅਤੇ ਇਲਾਕੇ ਦੇ ਆੜ੍ਹਤੀ, ਕਿਸਾਨ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਸਰਪੰਚ ਸਾਹਿਬਾਨ ਮੌਜੂਦ ਸਨ।
—000—
*विधायक कुलजीत सिंह रंधावा ने विभिन्न मंडियों में खरीद कार्यों की शुरुआत की*
*फसलों की तत्काल खरीद का आश्वासन*
किसानों से अपील है कि वे सूखी फसलें ही मंडियों में लेकर आएं
डेराबस्सी (एस.ए.एस. नगर)SANGHOL-TIMES/08 अप्रैल, 2025:
डेराबस्सी के विधायक कुलजीत सिंह रंधावा ने मंगलवार को डेराबस्सी उपमंडल की धनौनी, अमलाला, जरोट और सिंबली मंडियों में खरीद कार्यों का उद्घाटन किया। विधायक रंधावा ने किसानों को गेहूं की फसल की खरीद के लिए सभी जरूरी प्रबंधों का भरोसा दिलाते हुए कहा कि पंजाब के मुख्यमंत्री भगवंत सिंह मान की प्रतिबद्धता के अनुसार मंडियों में लाई गई सूखी फसलों की तुरंत खरीद सुनिश्चित की जाएगी। उन्होंने विभिन्न गांवों से बड़ी संख्या में किसानों के आगमन के साथ खरीद प्रक्रिया का औपचारिक उद्घाटन किया।
किसानों से मंडियों में सूखी फसल लाने की अपील करते हुए विधायक रंधावा ने कहा कि इससे खरीद एजेंसियों को भी खरीद में तेजी लाने में मदद मिलेगी। उन्होंने बताया कि डेराबस्सी विधानसभा क्षेत्र में कुल 07 खरीद केंद्र हैं तथा लालड़ू मंडी में खरीद शुरू कर दी गई है। उन्होंने कहा कि पंजाब सरकार ने सभी खरीद एजेंसियों को गेहूं की फसल तुरंत खरीदने के निर्देश दिए हैं ताकि मंडियों में अपनी फसल बेचने आने वाले किसानों को किसी परेशानी का सामना न करना पड़े।
डेराबस्सी विधानसभा क्षेत्र के विधायक ने आगे कहा कि यह सुनिश्चित किया जाएगा कि संबंधित एजेंसी द्वारा खरीदे गए गेहूं का भुगतान 48 घंटों के भीतर किसानों के खातों में किया जाए। इसी प्रकार, खरीदे गए गेहूं का उठान 72 घंटे के भीतर किया जाएगा ताकि मंडी में जगह की कमी न हो।
उन्होंने किसानों से अपील की कि वे खेतों में फसल अवशेषों को न जलाएं जो पर्यावरण व मानवता के हित में नहीं है, बल्कि फसल अवशेषों के प्रबंधन के लिए नजदीकी सोसायटी या कृषि विभाग के अधिकारी से फसल अवशेष मशीनरी मंगवाएं। उन्होंने किसानों और कटाई करने वाले कंबाइन संचालकों से अपील की कि वे गेहूं की फसल की कटाई सुबह 10 बजे से शाम 6 बजे के बीच ही करें, ताकि फसल में अधिक नमी न रहे।
इस अवसर पर डेराबस्सी मार्केट कमेटी के चेयरमैन कुलदीप सिंह चौधरी, डीएफएससी मोहाली नवरीत कौर, डीएफएसओ मोहाली, सचिव मार्केट कमेटी तथा क्षेत्र के आढ़ती, किसान, आम आदमी पार्टी के ब्लॉक अध्यक्ष, सरपंच साहब व टीम भी मौजूद थी।
