निहंग सिंह ज्थेबंदियों ने खालसे का साजना दिवस मनाने के लिए घोडों, फौजों और जंगी शस्त्रों समेत साबो की तलवंडी को किया
कुच – भाई विरसा सिंह खालसा
….
….
अमृतसर/संघोल-टाइम्स/जगमीत-सिंह/रणजीत-सिंह-मसौण/11अप्रैल – 13 अप्रैल 1699 को दसवें पातशाह श्री गुरु गोबिंद सिंह साहिब जी ने खालसा पंथ की साजना की थी और इस दिन को देशों और विदेशों की संगतों द्वारा बहुत श्रद्धा भावना और उत्साह के साथ मनाया जाता है। 5000 श्रद्धालुओं का एक बड़ा जत्था अमृतसर से पाकिस्तान के गुरुधामों में खालसे का साजना दिवस मनाने के लिए बीते दिन रवाना हुआ है और इसी तरह अकाल पुरुष की लाड़लियां निहंग सिंह फौजों ने भी अपने घोड़िया और जंगी राज साज समेत खालसा साजना दिवस मनाने के लिए तख्त साबो की तलवंडी (बठिंडा) को चालें पा दिए हैं। शिरोमणि गुरुद्वारा प्रबंधक ने इस चार दिन के खालसा साजना दिवस के आयोजन के लिए मुकम्मल प्रबंध तैयार किए हैं। खान-पान और रहने-सरने के अलावा हुड़ड़बाजों को नठ पाने के लिए टास्क फोर्स और सिविल प्रशासन का प्रबंध भी कर लिया गया है।
और पार्टियों को छोड़कर अकाली दल मान, लाखां सिद्धाना आदि ने खालसे के साजना दिवस मौके लोगों को राजनीतिक कूर से जोड़ने के लिए राजनीतिक सम्मेलन करने का ऐलान किया है जबकि श्री अकाल तख्त साहिब जी के हुक्मों के अनुसार सभी ऐतिहासिक जोड़ मेलों और राजनीतिक स्टेजों पर पाबंदी लगाने का हुक्म पहले से ही जारी किया गया है ताकि किसी भी असुखावीं घटना का संगतों को सामना न करना पड़े। इस कारण ऑल इंडिया सिख स्टूडेंट्स फेडरेशन खालसा जहां पूरे विश्व की नानक नाम लिवा सिख संगतों को खालसा के साजना दिवस की लाख-लाख बधाई देती है, वहां समूह राजनीतिक पार्टियों के अगुवां को इस मौके पर राजनीतिक स्टेजें न लगाने की अपील करती हुई सरकार से मांग करती है कि इन सभी राजनीतिों की राजनीतिक स्टेजें पर पाबंदी लगाई जाए ताकि देशों विदेशों से आए श्रद्धावान श्रद्धालुओं को खालसा साजना दिवस मौके धार्मिक क्षेत्र में सक्रिय संतों महापुरुषों द्वारा लाई जाने वाली धार्मिक स्टेजों पर गुरु गोबिंद सिंह साहिब जी के पवित्र जीवन इतिहास और खालसा साजना दिवस संबंधी सभी इतिहास सुनने का मौका मिल सके और श्री अकाल तख्त साहिब जी के हुक्मों की तामील की जा सके।
इन शब्दों का प्रगटावा ऑल इंडिया सिख स्टूडेंट्स फेडरेशन खालसा के राष्ट्रीय प्रधान भाई विरसा सिंह खालसा ने खालसे का साजना दिवस मनाने के लिए निहंग सिंह जत्थेबंदियों द्वारा साबो की तलवंडी बठिंडा को चालें लगाने वाली सलाना मर्यादा को मुख्य रखते हुए एक लिखित प्रेस बयान के जरिए किया। भाई खालसा ने बताया खालसे का साजना दिवस साबो की तलवंडी बठिंडा में 11 अप्रैल से 14 अप्रैल तक बहुत ही श्रद्धा भावनाओं के साथ मनाया जा रहा है और इस संबंध में आज सगित बाबा जीवण सिंह तरना दल के मुख्य जत्थेदार बाबा बलदेव सिंह वाला, मालवा तरना दल शहीद बाबा संगਤ सिंह जी के मुख्य जत्थेदार बाबा सुखपाल सिंह फूल बठिंडा, मिसल शहीद बाबा निबाहू सिंह रंगरेटा तरना दल के मुख्य जत्थेदार बाबा बलदेव सिंह मुस्तफापुर, शहीद बाबा बलवंत सिंह तरना दल के अलावा सैंकड़ों निहंग सिंह दल पंथ ने मुख्यियों द्वारा साबो की तलवंडी बठिंडा को चालें पा दिए गए हैं। भाई खालसा ने बताया निहंग सिंह फौजों द्वारा कल 12 अप्रैल को अपने अपने पड़ावों पर श्री गुरु ग्रंथ साहिब जी, दसम ग्रंथ साहिब जी और सरबलोह ग्रंथ के पाठ आरंभ कर दिए जाएंगे। जिनके संपूर्ण भोग 14 अप्रैल को डालने के बाद धार्मिक दीवान सजाए जाने हैं और बाद दोपहर शानदार महल्ले का प्रदर्शन किया जाएगा। भाई खालसा ने बताया यह चार दिन का खालसा साजना दिवस निहंग सिंह जत्थेबंदियों द्वारा 14 अप्रैल को शानदार महल्ला खेलने के बाद समाप्त होगा और इस दौरान हजारों प्राणियों को खंडे बाटे की पाहुल छकाने के बाद खालसा फौजों में भर्ती किया जाएगा। भाई खालसा ने बताया खालसा हमारी जत्थेबंदी ऑल इंडिया सिख स्टूडेंट्स फेडरेशन खालसा जहां देशों विदेशों की सिख संगतों को जहां खालसे के साजना दिवस की लाख लाख बधाई देती है, वहां शिरोमणि गुरुद्वारा प्रबंधक कमीटी से अपील करती है इस मौके पर हुड़ड़बाजों को नठ पाने पुख्ता प्रबंध करने के साथ-साथ राजनीतिक स्टेजों पर पूर्ण पाबंदी लगाने के साथ-साथ पंजाब सरकार से इस मौके पर राजनीतिक स्टेजें न लगाने की मांग करती है ताकि अकाल श्री तख्त साहिब के हुक्मों की पालन की जा सके। देशों विदेशों से आए सिख श्रद्धालुओं को बिनती करती है कि खालसा के साजना दिवस मौके राजनीतिक स्टेजों का मुकम्मल बायकॉट किया जाए और धार्मिक संतों महापुरुषों द्वारा लाई जाने वाली धार्मिक स्टेजों से सर्वसंवादी श्री गुरु गोबिंद सिंह जी पावन पवित्र इतिहास और खालसा के साजना दिवस संबंधी विस्तृत पवित्र इतिहास को सुनने की आवश्यकता पर जोर दिया जाए। इस मौके पर भाई विरसा सिंह खालसा प्रधान ए.आई.एस.एस.एफ. खालसा के साथ भाई अवतार सिंह अमृतसर, भाई जोगिंदर सिंह, भाई जगतार सिंह फिरोजपुर, भाई शिंदा सिंह निहंग, पृथी सिंह धालीवाल धर्मकोट, भाई मनजिंदर सिंह खालसा, भाई रछपाल सिंह कमालके, भाई दिलबाग सिंह बागी गुरदासपुर, भाई जगजीत सिंह सैदेसाह वाला, भाई बलकर सिंह दारेवाल, भाई सुखदेव सिंह फौजी जगरों, भाई बलविंदर सिंह खड़ूर साहिब, भाई सुरजीत सिंह आदमपुर जलंधर आदि अगुवां हाजिर थे।
—–00—–
ਨਿਹੰਗ ਸਿੰਘ ਜੱਥੇਬੰਦੀਆ ਨੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਘੌੜਿਆ, ਫ਼ੌਜਾਂ ਤੇ ਜੰਗੀ ਰਾਜ ਸਾਜ਼ ਸਮੇਤ ਸਾਬੋ ਕੀ ਤਲਵੰਡੀ ਨੂੰ ਪਾਏ ਚਾਲੇ- ਭਾਈ ਵਿਰਸਾ ਸਿੰਘ ਖਾਲਸਾ
ਅੰਮ੍ਰਿਤਸਰ/SANGHOL-TIMES/JAGMEET-SINGH/ਰਣਜੀਤ ਸਿੰਘ ਮਸੌਣ/11 APRIL,2025-
13 ਅਪ੍ਰੈਲ 1699 ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਇਸ ਦਿਹਾੜੇ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। 5000 ਸ਼ਰਧਾਲੂਆਂ ਦਾ ਇੱਕ ਵੱਡਾ ਜੱਥਾ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਗੁਰਧਾਮਾਂ ‘ਚ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਬੀਤੇ ਦਿਨ ਰਵਾਨਾ ਹੋ ਗਿਆ ਹੈ ਅਤੇ ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਵੀ ਆਪਣੇ ਘੌੜਿਆ ਅਤੇ ਜੰਗੀ ਰਾਜ ਸਾਜ ਸਮੇਂਤ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਤਖ਼ਤ ਸਾਬੋ ਕੀ ਤਲਵੰਡੀ (ਬਠਿੰਡਾ) ਨੂੰ ਚਾਲੇ ਪਾ ਦਿੱਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਇਹ ਚਾਰ ਰੋਜ਼ਾ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਲਈ ਮੁਕੰਮਲ ਪ੍ਰਬੰਧ ਤਿਆਰੀਆਂ ਕਰ ਲਈਆਂ ਹਨ।ਖਾਣ ਪੀਣ ਤੇ ਰਹਿਣ ਸਹਿਣ ਤੋਂ ਇਲਾਵਾ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਟਾਸਕ ਫੋਰਸ ਤੇ ਸਿਵਲ ਪ੍ਰਸ਼ਾਸਨ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ।
ਹੋਰਨਾਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਮਾਨ, ਲੱਖਾਂ ਸਿਧਾਨਾ ਆਦਿ ਨੇ ਖਾਲਸੇ ਦੇ ਸਾਜਨਾ ਦਿਵਸ ਮੌਕੇ ਲੋਕਾਂ ਨੂੰ ਸਿਆਸੀ ਕੂੜ ਨਾਲ ਜੋੜਨ ਲਈ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਸਾਰੇ ਇਤਿਹਾਸਕ ਜੋੜ ਮੇਲਿਆਂ ਤੇ ਸਿਆਸੀ ਸਟੇਜਾਂ ਤੇ ਪਾਬੰਦੀ ਲਾਉਣ ਦਾ ਹੁਕਮ ਪਹਿਲਾਂ ਤੋਂ ਹੀ ਜਾਰੀ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਸੰਗਤਾਂ ਨੂੰ ਸਹਾਮਣਾ ਨਾ ਕਰਨਾ ਪਵੇ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿੱਥੇ ਪੂਰੇ ਵਿਸ਼ਵ ਦੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਖਾਲਸਾ ਦੇ ਸਾਜਨਾ ਦਿਵਸ ਦੀ ਲੱਖ-ਲੱਖ ਵਧਾਈ ਦਿੰਦੀ ਹੈ। ਉੱਥੇ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਸ ਮੌਕੇ ਤੇ ਸਿਆਸੀ ਸਟੇਜਾਂ ਨਾ ਲਾਉਣ ਦੀ ਅਪੀਲ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾਂ ਸਾਰੇ ਸਿਆਸੀਆਂ ਦੀਆਂ ਸਿਆਸੀ ਸਟੇਜਾਂ ਤੇ ਪਾਬੰਦੀ ਲਾਈ ਜਾਵੇ ਤਾਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਆਏ ਸ਼ਰਧਾਵਾਨ ਸ਼ਰਧਾਲੂਆਂ ਨੂੰ ਖਾਲਸਾ ਸਾਜਨਾ ਦਿਵਸ ਮੌਕੇ ਧਾਰਮਿਕ ਖੇਤਰ ‘ਚ ਸਰਗਰਮ ਸੰਤਾਂ ਮਹਾਪੁਰਸ਼ਾਂ ਵੱਲੋਂ ਲਾਈਆਂ ਜਾਣ ਵਾਲੀਆਂ ਧਾਰਮਿਕ ਸਟੇਜਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਜੀਵਨ ਇਤਿਹਾਸ ਤੇ ਖਾਲਸਾ ਸਾਜਨਾ ਦਿਵਸ ਸਬੰਧੀ ਸਾਰੇ ਇਤਿਹਾਸ ਨੂੰ ਸੁਣਨ ਦਾ ਮੌਕਾ ਮਿਲ ਸਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਤਾਮੀਲ ਕੀਤੀ ਜਾ ਸਕੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਖਾਲਸੇ ਦਾ ਸਾਜਨਾ ਦਿਵਸ ਨੂੰ ਮਨਾਉਣ ਲਈ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਸਾਬੋ ਕੀ ਤਲਵੰਡੀ ਬਠਿੰਡਾ ਨੂੰ ਚਾਲੇ ਪਾਉਣ ਵਾਲੀ ਸਲਾਨਾ ਮਰਯਾਦਾ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ ਭਾਈ ਖਾਲਸਾ ਨੇ ਦੱਸਿਆ ਖਾਲਸੇ ਦਾ ਸਾਜਨਾ ਦਿਵਸ ਸਾਬੋ ਕੀ ਤਲਵੰਡੀ ਬਠਿੰਡਾ ਵਿਖੇ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਬਹੁਤ ਹੀ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸੇ ਸਬੰਧ ‘ਚ ਅੱਜ ਸਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਦੇ ਮੁੱਖੀ ਜੱਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਮਾਲਵਾ ਤਰਨਾ ਦਲ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁੱਖੀ ਜੱਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ, ਮਿਸਲ ਸ਼ਹੀਦ ਬਾਬਾ ਨਿਬਾਹੂ ਸਿੰਘ ਰੰਘਰੇਟਾ ਤਰਨਾ ਦਲ ਦੇ ਮੁੱਖੀ ਜੱਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾਪੁਰ, ਸ਼ਹੀਦ ਬਾਬਾ ਬਲਵੰਤ ਸਿੰਘ ਤਰਨਾ ਦਲ ਤੋਂ ਇਲਾਵਾ ਸੈਂਕੜੇ ਨਿਹੰਗ ਸਿੰਘ ਦਲ ਪੰਥਾ ਨੇ ਮੁੱਖੀਆਂ ਵੱਲੋਂ ਸਾਬੋ ਕੀ ਤਲਵੰਡੀ ਬਠਿੰਡਾ ਨੂੰ ਚਾਲੇ ਪਾ ਦਿੱਤੇ ਗਏ ਹਨ। ਭਾਈ ਖਾਲਸਾ ਨੇ ਦੱਸਿਆ ਨਿਹੰਗ ਸਿੰਘ ਫ਼ੌਜਾਂ ਵੱਲੋਂ ਕੱਲ੍ਹ 12 ਅਪ੍ਰੈਲ ਨੂੰ ਆਪਣੇ ਆਪਣੇ ਪੜਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ ਤੇ ਸਰਬਲੋਹ ਗ੍ਰੰਥਾ ਦੇ ਪਾਠ ਅਰੰਭ ਕਰ ਦਿੱਤੇ ਜਾਣਗੇ। ਜਿਨ੍ਹਾਂ ਦੇ ਸੰਪੂਰਨ ਭੋਗ 14 ਅਪ੍ਰੈਲ ਨੂੰ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਬਾਅਦ ਦੁਪਹਿਰ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਭਾਈ ਖਾਲਸਾ ਨੇ ਦੱਸਿਆ ਇਹ ਚਾਰ ਰੋਜ਼ਾ ਖਾਲਸਾ ਸਾਜਨਾ ਦਿਵਸ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ 14 ਅਪ੍ਰੈਲ ਨੂੰ ਸ਼ਾਨਦਾਰ ਮਹੱਲਾ ਖੇਡਣ ਤੋਂ ਉਪਰੰਤ ਸਮਾਪਤ ਹੋਵੇਗਾ ਅਤੇ ਇਸ ਦੋਰਾਨ ਹਜ਼ਾਰਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਉਣ ਤੋਂ ਉਪਰੰਤ ਖਾਲਸਾ ਫੌਜਾਂ ਵਿੱਚ ਭਰਤੀ ਕੀਤਾ ਜਾਵੇਗਾ। ਭਾਈ ਖਾਲਸਾ ਨੇ ਦੱਸਿਆ ਖਾਲਸਾ ਸਾਡੀ ਜੱਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਜਿਥੇ ਖਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦੀ ਹੈ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਇਸ ਮੌਕੇ ਤੇ ਹੁਲੜਬਾਜਾਂ ਨੂੰ ਨੱਥ ਪਾਉਣ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਸਿਆਸੀ ਸਟੇਜਾਂ ਤੇ ਪੂਰਨ ਪਾਬੰਦੀ ਲਾਉਣ ਦੇ ਨਾਲ ਨਾਲ ਪੰਜਾਬ ਸਰਕਾਰ ਤੋਂ ਇਸ ਮੌਕੇ ਤੇ ਸਿਆਸੀ ਸਟੇਜਾਂ ਨਾ ਲਾਉਣ ਦੀ ਮੰਗ ਕਰਦੀ ਹੈ ਤਾਂ ਕਿ ਅਕਾਲ ਸ੍ਰੀ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ। ਦੇਸ਼ਾਂ ਵਿਦੇਸ਼ਾਂ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ ਬੇਨਤੀ ਕਰਦੀ ਹੈ ਕਿ ਖਾਲਸਾ ਦੇ ਸਾਜਨਾ ਦਿਵਸ ਮੌਕੇ ਸਿਆਸੀ ਸਟੇਜਾਂ ਦਾ ਮੁਕੰਬਲ ਬਾਈਕਾਟ ਕੀਤਾ ਜਾਵੇ ਅਤੇ ਧਾਰਮਿਕ ਸੰਤਾਂ ਮਹਾਪੁਰਸ਼ਾਂ ਵੱਲੋਂ ਲਾਈਆਂ ਜਾਣ ਵਾਲੀਆਂ ਧਾਰਮਿਕ ਸਟੇਜਾਂ ਤੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਵਨ ਪਵਿੱਤਰ ਇਤਿਹਾਸ ਅਤੇ ਖ਼ਾਲਸੇ ਦੇ ਸਾਜਨਾ ਦਿਵਸ ਸਬੰਧੀ ਵਿਸਥਾਰ ਨਾਲ ਪਵਿੱਤਰ ਇਤਿਹਾਸ ਨੂੰ ਸਰਵਣ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ। ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ.ਆਈ.ਐਸ.ਐਸ.ਐਫ. ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸ਼ਿੰਦਾ ਸਿੰਘ ਨਿਹੰਗ, ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਰਛਪਾਲ ਸਿੰਘ ਕਮਾਲਕੇ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ, ਭਾਈ ਬਲਕਾਰ ਸਿੰਘ ਦਾਰੇਵਾਲ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਸੁਰਜੀਤ ਸਿੰਘ ਆਦਮਪੁਰ ਜਲੰਧਰ ਆਦਿ ਆਗੂ ਹਾਜ਼ਰ ਸਨ।
