
….
ਨਵੀਂ ਦਿੱਲੀ/SANGHOL-TIMES/10 ਮਈ,2025(ਮਲਕੀਤ ਸਿੰਘ ਭਾਮੀਆਂ) :- ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਧੀ ਹੋ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਅੱਜ ਦੁਪਹਿਰ 03:35 ਵੱਜੇ ਦੋਵਾਂ ਦੇਸ਼ਾਂ ਦੇ ਡੀਜੀਐਮਓਜ਼ ਵਿਚਕਾਰ ਗੱਲਬਾਤ ਹੋਈ। ਇਹ ਫੈਸਲਾ ਕੀਤਾ ਗਿਆ ਹੈ ਕਿ ਦੋਵੇਂ ਦੇਸ਼ ਸ਼ਾਮ 05 ਵੱਜੇ ਤੋਂ ਹਵਾ, ਪਾਣੀ ਅਤੇ ਜ਼ਮੀਨ ‘ਤੇ ਹਮਲੇ ਤੁਰੰਤ ਬੰਦ ਕਰ ਦੇਣਗੇ। ਇਸਦੇ ਨਾਲ ਹੀ ਦੋਵਾਂ ਵਿਚਕਾਰ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਸ਼ਰੀ ਨੇ ਕਿਹਾ ਕਿ 12 ਮਈ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀ ਅੱਗੇ ਦੀ ਰਣਨੀਤੀ ‘ਤੇ ਚਰਚਾ ਕਰਨਗੇ। ਅਮਰੀਕੀ ਰਾਸ਼ਟਰਪਤੀ ਨੇ ਕੀਤੀ ਸ਼ੁਰੂਆਤ ! ਤੁਹਾਨੂੰ ਦੱਸ ਦਈਏ ਕਿ ਭਾਰਤ ‘ਤੇ ਪਾਕਿਸਤਾਨ ਅਮਰੀਕਾ ਦੀ ਵਿਚੋਲਗੀ ਹੇਠ ਲੰਬੀ ਗੱਲਬਾਤ ਤੋਂ ਬਾਅਦ ਜੰਗਬੰਦੀ ‘ਤੇ ਸਹਿਮਤ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਾਰੇ ਟਵੀਟ ਕੀਤਾ ਹੈ। ਇਹ ਕਦਮ ਅਜਿਹੇ ਸਮੇਂ ਚੂੱਕਿਆ ਗਿਆ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਲਗਾਤਾਰ ਡਰੋਨ ਹਮਲੇ, ਗੋਲਾਬਾਰੀ ਅਤੇ ਤਣਾਅ ਪੂਰਨ ਹਾਲਾਤ ਸਨ, ਜਿਸ ਨਾਲ ਖੇਤਰੀ ਅਤੇ ਵਿਸ਼ਵ ਪੱਧਰ ਤੇ ਚਿੰਤਾਵਾਂ ਵੱਧ ਗਈਆਂ ਸਨ। ਇਸ ਦੌਰਾਨ, ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸ਼ੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਭਾਰਤ ‘ਤੇ ਪਾਕਿਸਤਾਨ ਤੁਰੰਤ ਪ੍ਰਭਾਵ ਨਾਲ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਅਪਣੀ ਪ੍ਰਭੂ ਸੱਤਾ ਅਤੇ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤੇ ਬਿੰਨਾਂ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਯਤਨਸ਼ੀਲ ਰਿਹਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਭਾਰਤ ‘ਤੇ ਪਾਕਿਸਤਾਨ ਵਿਚਕਾਰ ਅਚਾਨਕ ਐਲਾਨੀ ਗਈ ਜੰਗਬੰਦੀ ਪਿੱਛੋ ਇੱਕ ਵੱਡਾ ਕੂਟਨੀਤਕ ਕਾਰਨ ਹੈ, ਰਾਸ਼ਟਰੀ ਸੁਰੱਖਿਆ ਸਲਾਹਕਾਰ ( ਐਨਐਸਏ ) ਅਜੀਤ ਡੋਭਾਲ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪਿਛਲੇ ਕਈ ਦਿਨਾਂ ਤੋਂ ਅਪਣੇ ਅਮਰੀਕੀ ਹਮਰੁਤਬਾ ਨਾਲ ਲਗਾਤਾਰ ਗੱਲਬਾਤ ਵਿੱਚ ਸ਼ਾਮਲ ਸਨ। ਇੰਨਾਂ ਗੱਲਬਾਤ ਦਾ ਉਦੇਸ਼ ਸਰਹੱਦ ‘ਤੇ ਵੱਧ ਰਹੇ ਤਣਾਅ ਨੂੰ ਖਤਮ ਕਰਨਾ ਅਤੇ ਸ਼ਾਂਤੀਪੂਰਨ ਹੱਲ ‘ਤੇ ਪਹੁੰਚਣਾ ਸੀ।