
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗਬੰਦੀ ਲਈ ਭਾਰਤ ਅਤੇ ਪਾਕਿਸਤਾਨ ਲੀਡਰਸ਼ਿਪ ਦੀ ਕੀਤੀ ਪ੍ਰਸ਼ੰਸਾ
….
ਨਿਊਯਾਰਕ/ਦਿੱਲੀ/SANGHOL-TIMES/12ਮਈ,2025( ਪੀਟੀਆਈ ਦੇ ਹਵਾਲ/ਮਲਕੀਤ ਸਿੰਘ ਭਾਮੀਆਂ ) :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਜੰਗਬੰਦੀ ਕਰਨ ਲਈ ਭਾਰਤ ਅਤੇ ਪਾਕਿਸਤਾਨ ਦੀ “ਮਜ਼ਬੂਤ ਅਤੇ ਦ੍ਰਿੜ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਦਲੇਰਾਨਾ ਕਦਮਾਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਬਹੁਤ ਮਜਬੂਤ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਨੇ ਸ਼ਨੀਵਾਰ ਨੂੰ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਜੰਗਬੰਦੀ ‘ਤੇ ਸਹਿਮਤੀ ਜਤਾਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਇਕ ਪੋਸਟ ਵਿੱਚ ਕਿਹਾ “ਮੈਨੂੰ ਭਾਰਤ ਅਤੇ ਪਾਕਿਸਤਾਨ ਦੀ ਮਜ਼ਬੂਤ ਅਤੇ ਦ੍ਰਿੜ ਲੀਡਰਸ਼ਿਪ ‘ਤੇ ਬਹੁਤ ਮਾਣ ਹੈ। ਜਿੰਨਾਂ ਕੋਲ ਇਹ ਜਾਨਣ ਅਤੇ ਸਮਝਣ ਦੀ ਤਾਕਤ, ਸੂਝ ਅਤੇ ਸਬਰ ਹੈ ਕਿ ਇਸ ਮੌਜੂਦਾ ਹਮਲੇ ਨੂੰ ਰੋਕਣ ਦਾ ਸਮਾਂ ਆ ਗਿਆ ਹੈ ਜਿਸਦੇ ਨਤੀਜੇ ਵਜੋਂ ਇੰਨੀ ਜਿਆਦਾ ਮੌਤਾਂ ਅਤੇ ਤਬਾਹੀ ਹੋ ਸਕਦੀ ਸੀ। ਉਨ੍ਹਾਂ ਕਿਹਾ, “ਲੱਖਾਂ ਅਤੇ ਨਿਰਦੇਸ਼ ਲੋਕ ਮਾਰੇ ਜਾ ਸਕਦੇ ਸਨ।” ਡੋਨਾਲਡ ਟਰੰਪ ਨੇ ਕਿਹਾ,”ਤੁਹਾਨੂੰ ਵਿਰਾਸਤ ਤੁਹਾਡੇ ਦਲੇਰਾਨਾ ਕੰਮਾਂ ਨਾਲ ਮਜਬੂਤ ਹੋਈ ਹੈ। ਮੈਨੂੰ ਮਾਣ ਹੈ ਅਮਰੀਕਾ ਇਸ ਇਤਿਹਾਸਕ ਅਤੇ ਦਲੇਰਾਨਾ ਫੈਸਲੇ ਲੈਣ ਵਿੱਚ ਤੁਹਾਡੀ ਮੱਦਦ ਕਰਨ ਦੇ ਯੋਗ ਸੀ।” ਹਾਲਾਂਕਿ ਇਸ ‘ਤੇ ਚਰਚਾ ਵੀ ਨਹੀਂ ਕੀਤੀ ਗਈ ਹੈ, ਮੈ ਇੰਨਾਂ ਦੋਵਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫੀ ਹੱਦ ਤੱਕ ਵਧਾਉਣ ਲਈ ਕਦਮ ਚੁੱਕਣ ਲਈ ਕੰਮ ਕਰਾਂਗਾ ਕਿ ਕੀ – ਕਸ਼ਮੀਰ ਦੇ ਸਬੰਧ ਵਿੱਚ ਕੋਈ ਹੱਲ ਲੱਭਿਆ ਜਾ ਸਕਦਾ ਹੈ। ਪ੍ਰਮਾਤਮਾ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਉਨ੍ਹਾਂ ਦੇ ਚੰਗੇ ਕੰਮ ਲਈ ਅਸੀਸ ਦੇਵੇ।” ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਿਛਲੇ ਹਫਤੇ ਭਾਰਤੀ ਹਥਿਆਰਬੰਦ ਬਲਾਂ ਵੱਲੋ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ( ਪੀਓਕੇ ) ਵਿੱਚ ਅੱਤਵਾਦੀ ਕੈਂਪਾਂ ‘ਤੇ ਹਮਲੇ ਕੀਤੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਸੀ। ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਪਾਕਿਸਤਾਨ ਦੇ ਡਾਇਰੈਕਟਰ ਜਰਨਲ ਆਫ ਮਿਲਟਰੀ ਅਪ੍ਰੇਸ਼ਨ ( ਡੀਜੀਐਮਓ ) ਨੇ ਦੁਪਹਿਰ 03:35 ਵੱਜੇ ਭਾਰਤੀ ਡੀਜੀਐਮਓ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਕਿਹਾ, “ਉਨ੍ਹਾਂ ਵਿਚਕਾਰ ਇਹ ਸਹਿਮਤੀ ਬਣੀ ਹੈ ਕਿ ਦੋਵੇਂ ਧਿਰਾਂ ਸ਼ਨੀਵਾਰ ਸ਼ਾਮ 05 ਵੱਜੇ ਤੋਂ ਜ਼ਮੀਨ, ਹਵਾ ਅਤੇ ਸਮੁੰਦਰ ‘ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫੋਜੀ ਕਾਰਵਾਈ ਬੰਦ ਕਰ ਦੇਣਗੀਆਂ।