
ਅੱਤਵਾਦ ਵਿਰੁੱਧ ਫਿਰ ਕੀਤੀ ਜਾ ਸਕਦੀ ਹੈ ਵੱਡੀ ਕਾਰਵਾਈ ! “ਆਪ੍ਰੇਸ਼ਨ ਸਿੰਦੂਰ” ਦੀ ਸਫਲਤਾ ਤੋਂ ਬਾਅਦ 14 ਮਈ ਨੂੰ ਹੋਵੇਗੀ ਮੋਦੀ ਕੈਬਨਿਟ ਦੀ ਮੀਟਿੰਗ
….
ਨਵੀਂ-ਦਿੱਲੀ/SANGHOL-TIMES/13 ਮਈ,2025(ਮਲਕੀਤ ਸਿੰਘ ਭਾਮੀਆ ) :- “ਆਪ੍ਰੇਸ਼ਨ ਸਿੰਦੂਰ” ਦੀ ਸਫਲਤਾ ਤੋਂ ਬਾਅਦ ਕੇਦਰੀ ਮੰਤਰੀ ਮੰਡਲ ਦੀ ਮੀਟਿੰਗ ਬੁੱਧਵਾਰ, 14 ਮਈ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ। ਪਾਕਿਸਤਾਨ ਨਾਲ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਹ ਨਰਿੰਦਰ ਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਮੀਟਿੰਗ ਵਿੱਚ ਅੱਤਵਾਦੀਆਂ ਦੇ ਖਾਤਮੇ ਸੰਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋ ਅਤਿਵਾਦੀਆਂ ਨੂੰ ਖਤਮ ਕਰਨ ਲਈ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਸਰਕਾਰ ਨੇ ਫੋਜ ਨੂੰ ਸਥਿਤੀ ਅਨੁਸਾਰ ਕਾਰਵਾਈ ਕਰਨ ਦੀ ਅਜ਼ਾਦੀ ਦਿੱਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਪਣੇ ਸੰਬੋਧਨ ਵਿੱਚ ਸ਼ਪਸਟ ਕੀਤਾ ਕਿ ਅੱਤਵਾਦ ਵਿਰੁੱਧ ਭਾਰਤ ਦੀ ਕਾਰਵਾਈ ਜਾਰੀ ਰਹੇਗੀ। ਗੱਲਾਂ ਅਤੇ ਦਸ਼ਿਤ ਇਕੱਠੇ ਨਹੀਂ ਚੱਲਣਗੀਆਂ, ਪਾਣੀ ਅਤੇ ਖੂਨ ਇਕੱਠੇ ਨਹੀਂ ਰਹਿਣਗੇ। ਕੇਦਰੀ ਕੈਬਨਿਟ ਮੀਟਿੰਗ 14 ਮਈ ਨੂੰ ਕੇਦਰੀ ਮੰਤਰੀ ਮੰਡਲ ਦੀ ਮੀਟਿੰਗ 14 ਮਈ ਨੂੰ ਦਿੱਲੀ ਵਿੱਚ ਹੋਵੇਗੀ। ਪਾਕਿਸਤਾਨ ਅਤੇ ਭਾਰਤ ਵਿੱਚ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਹ ਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ। ਅਜਿਹੇ ਵਿੱਚ, ਕਿਆਸ ਲਗਾਏ ਜਾ ਰਹੇ ਹਨ ਕਿ ਮੀਟਿੰਗ ਵਿੱਚ ਅੱਤਵਾਦੀ ਨੂੰ ਹੋਰ ਝਟਕਾ ਦੇਣ ਲਈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ “ਆਪ੍ਰੇਸ਼ਨ ਸਿੰਦੂਰ” ਬਾਰੇ ਕਿਹਾ ? ਤੁਹਾਨੂੰ ਦੱਸ ਦਈਏ ਕਿ “ਆਪ੍ਰੇਸ਼ਨ ਸਿੰਦੂਰ” ਸੰਬੰਧੀ ਅਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ “ਆਪ੍ਰੇਸ਼ਨ ਸਿੰਦੂਰ” ਸਿਰਫ ਇਕ ਨਾਂਮ ਨਹੀਂ ਹੈ, ਇਹ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ। “ਆਪ੍ਰੇਸ਼ਨ ਸਿੰਦੂਰ” ਨਿਆਂ ਦੀ ਇੱਕ ਅਟੁੱਟ ਸਹੁੰ ਹੈ। ਪੂਰੀ ਦੁਨੀਆਂ ਨੇ ਇਸ ਵਾਆਦੇ ਨੂੰ ਨਤੀਜਿਆਂ ਵਿੱਚ ਬਦਲਦੇ ਦੇਖਿਆ ਹੈ। ਭਾਰਤੀ ਫੋਜਾਂ ਨੇ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਅਤੇ ਸਿਖਲਾਈ ਕੇਂਦਰਾਂ ‘ਤੇ ਸਟੀਕ ਹਮਲੇ ਕੀਤੇ। ਅੱਤਵਾਦੀਆਂ ਨੇ ਅਪਣੇ ਸੁਪਨਿਆਂ ਵਿੱਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਇੰਨਾਂ ਵੱਡਾ ਫੈਸਲਾ ਲੈ ਸਕਦਾ ਹੈ। ਜਦੋਂ ਦੇਸ਼ ਇਕਜੁੱਟ ਹੁੰਦਾ ਹੈ, ਰਾਸ਼ਟਰ ਪਹਿਲਾਂ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ, ਰਾਸ਼ਟਰ ਸਰਵ ਉੱਚ ਹੁੰਦਾ ਹੈ ਤਾਂ ਸਖਤ ਫੈਸਲੇ ਜਾਂਦੇ ਹਨ। ਨਤੀਜੇ ਪ੍ਰਦਰਸ਼ਿਤ ਕੀਤੇ ਜਾਂਦੇ ਹਨ।