
ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਦੇ ਆਦਮਪੁਰ ਏਅਰਬੇਸ ਦੀ ਫੇਰੀ ਮਗਰੋਂ ਮੋਦੀ ਦਾ ਪਹਿਲਾ ਬਿਆਨ, ਪੜ੍ਹ ਕੇ ਪੰਜਾਬੀਆਂ ਦੇ ਚਿਹਰੇ ‘ਤੇ ਆਈ ਖੁੱਸ਼ੀ
….
ਆਦਮਪੁਰ/ਜਲੰਧਰ/SANGHOL-TIMES/13 ਮਈ,2025( ਮਲਕੀਤ ਸਿੰਘ ਭਾਮੀਆਂ) :- “ਆਪ੍ਰੇਸ਼ਨ ਸਿੰਦੂਰ” ‘ਤੇ ਰਾਸ਼ਟਰ ਨੂੰ ਸੰਬੋਧਨ ਕਰਨ ਮਗਰੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਪੰਜਾਬ ਦੇ ਆਦਮਪੁਰ ਏਅਰਬੇਸ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹਿੰਮਤ ਵਧਾਈ। ਇਸ ਮਗਰੋਂ ਨਰਿੰਦਰ ਮੋਦੀ ਨੇ ਅਪਣੇ ਐਕਸ ਅਕਾਊਂਟ ‘ਤੇ ਇਕ ਟਵੀਟ ਵੀ ਸਾਂਝਾ ਕੀਤਾ,,ਜਿਸ ਨਾਲ ਉਨ੍ਹਾਂ ਨੇ ਇਕ ਖਾਸ ਨੋਟ ਵੀ ਲਿਖਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੋਸਟ ‘ਚ ਲਿਖਿਆ ਹੈ,”ਅੱਜ ਸਵੇਰੇ ਮੈ ਪੰਜਾਬ ਦੇ ਆਦਮਪੁਰ ਏਅਰ ਫੋਰਸ ਸਟੇਸ਼ਨ ਪਹੁੰਚਿਆ ਅਤੇ ਬਹਾਦਰ ‘ਤੇ ਜ਼ਬਾਂਜ ਜਵਾਨਾਂ ਨਾਲ ਖਾਸ ਮੁਲਾਕਾਤ ਕੀਤੀ ! ਹਿੰਮਤ ‘ਤੇ ਨਿਡਰਤਾ ਦੇ ਪ੍ਰਤੀਕ ਇੰਨਾਂ ਜਵਾਨਾਂ ਨਾਲ ਸਮਾਂ ਬਿਤਾਉਣਾ ਇਕ ਬਹੁਤ ਹੀ ਖਾਸ ਅਨੁਭਵ ਸੀ। ਭਾਰਤ ਸਾਡੇ ਹਥਿਆਰਬੰਦ ਬਲਾਂ ਸਾਡੇ ਲਈ ਕੀਤੇ ਗਏ ਹਰ ਕੰਮ ਲਈ ਹਮੇਸ਼ਾ ਹੀ ਧੰਨਵਾਦੀ ਰਹੇਂਗਾ। “ਆਦਮਪੁਰ ਫੇਰੀ ਨੂੰ ਰੱਖਿਆ ਗਿਆ ਗੁਪਤ ! ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੋਜ ਦੇ ਜਵਾਨਾਂ ਨਾਲ ਗੱਲਾਂ ਕਰਦੇ ਵੀ ਦੇਖਿਆ ਗਿਆ। ਸਿਪਾਹੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਉਹ ਬਹਾਦਰ ਸਿਪਾਹੀਆਂ ਨਾਲ ਗੱਲਾਂ ਕਰਦੇ ਹੋਏ ਖੁੱਸ਼ ਦਿਖਾਈ ਦੇ ਰਹੇ ਸੀ। ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਅਤੇ ਕਿਸੇ ਨੂੰ ਵੀ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਨਹੀਂ ਸੀ। ਦੇਸ਼ ਨੂੰ ਕੀਤਾ ਸੰਬੋਧਨ ! ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “ਆਪ੍ਰੇਸ਼ਨ ਸਿੰਦੂਰ” ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ। ਅੱਤਵਾਦ ਵਿਰੁੱਧ ਲੜਾਈ ਵਿੱਚ ਇੱਕ ਨਵੀਂ ਲਾਈਨ ਦਾ ਵਰਣਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸ਼ਪੱਸਟ ਕੀਤਾ ਕਿ ਹੁਣ ਲਈ ਇਸਨੂੰ ਸਿਰਫ਼ ਮੁਲਤਵੀ ਕੀਤਾ ਗਿਆ ਹੈ। ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੰਦੇ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਅੱਤਵਾਦੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।।ਭਾਰਤ ਹੁਣ ਪ੍ਰਮਾਣੂ ਬਲੈਕਮੇਲ ਨੂੰ ਬਰਦਾਸ਼ਤ ਨਹੀਂ ਕਰੇਗਾ। ਪਾਕਿਸਤਾਨ ਨੂੰ ਚਿਤਾਵਨੀ ! ਅਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ “ਆਪ੍ਰੇਸ਼ਨ ਸਿੰਦੂਰ” ਨੂੰ ਸਿਰਫ ਇਸ ਸ਼ਰਤ ‘ਤੇ ਮੁਲਤਵੀ ਕੀਤਾ ਗਿਆ ਹੈ ਕਿ ਪਾਕਿਸਤਾਨ ਵੱਲੋ ਅੱਗੇ ਤੋਂ ਕੋਈ ਅੱਤਵਾਦੀ ਗਤੀਵਿਧੀ ਅਤੇ ਫੋਜੀ ਦਲੇਰੀ ਨਹੀਂ ਦਿਖਾਈ ਜਾਵੇਗੀ, ਪਰ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਮਾਪਦੰਡ ‘ਤੇ ਮਾਪਿਆ ਜਾਵੇਗਾ। ਇਕ ਪਾਸੇ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਰ – ਵਾਰ ਜੰਗਬੰਦੀ ਦਾ ਸਿਹਰਾ ਲੈ ਰਹੇ ਹਨ, ਤਾਂ ਇਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਾ ਸਿਰਫ਼ ਪਾਕਿਸਤਾਨ ਸਗੋਂ ਅਮਰੀਕਾ ਅਤੇ ਹੋਰ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਇਕ ਸੰਦੇਸ਼ ਸੀ, ਜੋ ਸਵਾਲ ਪੁੱਛ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “ਆਪ੍ਰੇਸ਼ਨ ਸਿੰਦੂਰ” ਨੂੰ ਮੁਲਤਵੀ ਕਰਨ ਸੰਬੰਧੀ ਦੇਸ਼ ਵਿੱਚ ਉਠ ਰਹੇ ਕੁੱਝ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਹਮਲਾਵਰ ਕਾਰਵਾਈ ਤੋਂ ਬਾਅਦ, ਪਾਕਿਸਤਾਨ ਨੇ ਪੂਰੀ ਦੁਨੀਆਂ ਨੂੰ ਤਣਾਅ ਘਟਾਉਣ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ। ਇਸ ਕ੍ਰਮ ਵਿੱਚ ਪਾਕਿਸਤਾਨੀ ਫੋਜ ਨੇ ਭਾਰਤ ਦੇ ਡੀਜੀਐਮਓ ਨਾਲ ਸੰਪਰਕ ਕੀਤਾ। ਇਸ ਗੱਲ ‘ਤੇ ਸਿਰਫ ਇਸ ਗੱਲ ਦੀ ਗਰੰਟੀ ਦੇਣ ਤੋਂ ਬਾਅਦ ਹੀ ਵਿਚਾਰ ਕੀਤਾ ਗਿਆ ਸੀ ਕਿ ਭਵਿੱਖ ਵਿੱਚ ਕੋਈ ਅੱਤਵਾਦੀ ਗਤੀਵਿਧੀ ਜਾਂ ਫੋਜੀ ਸਾਹਸ ਨਹੀਂ ਹੋਵੇਗਾ। ਅੱਤਵਾਦੀ ਬੁਨਿਆਦੀ ਢਾਂਚੇ ਨੂੰ ਪਹਿਲਾਂ ਹੀ ਤਬਾਹ ਕਰਨ ਵਿੱਚ ਵੱਡੀ ਗਿਣਤੀ ਵਿੱਚ ਅੱਤਵਾਦੀ ਸਰਪ੍ਰਸਤਨਾਂ ਨੂੰ ਮਾਰਨ ਤੋਂ ਬਾਅਦ ਭਾਰਤ ਨੇ “ਆਪ੍ਰੇਸ਼ਨ ਸਿੰਦੂਰ” ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ। ਪਰ ਤਿੰਨੋ ਫੋਜਾਂ, ਬੀਐਸਐਫ ਅਤੇ ਅਰਧ ਸੈਨਿਕ ਬਲ ਲਗਾਤਾਰ ਅਲਰਟ ‘ਤੇ ਹਨ।