
ਤਰਨ ਤਾਰਨ ‘ਚ ਸੱਭ ਤੋਂ ਵੱਡੀ ਮਾਤਰਾ ‘ਚ 425 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਸਮੇਤ ਇੱਕ ਗ੍ਰਿਫਤਾਰ, ਇੰਗਲੈਂਡ ‘ਤੇ ਪਾਕਿਸਤਾਨ ਨਾਲ ਕੁਨੈਕਸ਼ਨ – ਡੀਜੀਪੀ
….
ਤਰਨ-ਤਾਰਨ/SANGHOL-TIMES/16 ਮਈ,2025( ਮਲਕੀਤ ਸਿੰਘ ਭਾਮੀਆਂ ) :- ਇੱਕ ਪਾਸੇ ਭਾਰਤ ‘ਤੇ ਪਾਕਿਸਤਾਨ ਦਰਮਿਆਨ ਜੰਗ ਦੇ ਬੱਦਲ ਹਨ। ਦੂਜੇ ਪਾਸੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨਿਰੰਤਰ ਜਾਰੀ ਹੈ। ਅੱਜ ਤਰਨ ਤਾਰਨ ਪੁਲਿਸ ਨੇ ਯੂਕੇ – ਅਧਾਰਤ ਡਰੱਗ ਹੈਡਲਰ ਲਾਲੀ ਵੱਲੋ ਚਲਾਏ ਜਾ ਰਹੇ ਪਾਕਿਸਤਾਨ – ਆਈਐਸਆਈ ਸਮਰਥਿਤ ਤੋਂ ਸਮੱਗਲਰ ਹੋਕੇ ਆਈ 425 ਕਰੋੜ ਰੁਪਏ ਦੀ ਕੀਮਤ ਦੀ 85 ਕਿੱਲੋ ਹੈਰੋਇਨ ਫੜੀ ਗਈ ਹੈ ਅਤੇ ਇੱਕ ਵਿਆਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਕਾਰਕੁੰਨ ਦੀ ਪਛਾਣ ਅਮਰਜੋਤ ਸਿੰਘ ਉਰਫ ਜੋਤਾ ਸੰਧੂ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਪਿੰਡ ਭਿੱਟੇਵਾੜ ਵਿਖੇ ਅਪਣੀ ਰਿਹਾਇਸ਼ ਨੂੰ ਨੈਟਵਰਕ ਲਈ ਇੱਕ ਪ੍ਰਮੁੱਖ ਗੁਪਤ ਟਿਕਾਣੇ ਵਜੋਂ ਵਰਤ ਰਿਹਾ ਸੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਸ਼ੀ ਅਮਰਜੋਤ ਅਪਣੇ ਪੂਰੇ – ਅਧਾਰਤ ਡਰੱਗ ਹੈਡਲਰ ਲਾਲੀ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਅਤੇ ਸਰਹੱਦ ਪਾਰ ਦੇ ਨਸ਼ਾ ਤਸਕਰਾਂ ਤੋਂ ਡਰੋਨਾਂ ਰਾਹੀ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਦੋਸ਼ੀ ਅਮਰਜੋਤ ਨੇ ਵੱਖ – ਵੱਖ ਸਰਹੱਦੀ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੂੰ ਪੰਜਾਬ ਦੇ ਵੱਖ – ਵੱਖ ਖੇਤਰਾਂ ਵਿੱਚ ਸਪਲਾਈ ਕਰਨ ਲਈ ਸਥਾਨਕ ਸਪਲਾਇਰਾਂ ਤੱਕ ਪਹੁੰਚਾਇਆ। ਡੀਜੀਪੀ ਗੌਰਵ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ – ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।