
ਪਾਕਿਸਤਾਨ ਤੋਂ ਬਾਅਦ ਭਾਰਤ ਦਾ ਹੁਣ ਚੀਨ, ਤੁਰਕੀ ਖਿਲਾਫ ਐਕਸ਼ਨ, ਗਲੋਬਲ ਟਾਈਮਜ਼ – ਟੀਆਰਟੀ ਵਰਲਡ ਨੂੰ ਕੀਤਾ ਬੰਦ ….
ਨਵੀਂ-ਦਿੱਲੀ/SANGHOL-TIMES/14ਮਈ,2025(ਮਲਕੀਤ ਸਿੰਘ ਭਾਮੀਆਂ) :- ਪਾਕਿਸਤਾਨ ਤੋਂ ਬਾਅਦ ਹੁਣ ਭਾਰਤ ਨੇ ਚੀਨ ਅਤੇ ਤੁਰਕੀ ਵਿਰੁੱਧ ਕਾਰਵਾਈ ਕੀਤੀ ਹੈ। ਭਾਰਤ ਨੇ ਡਰੈਗਨ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਅਤੇ ਤੁਰਕੀ ਦੇ ਪ੍ਰਸਾਰਨ ਟੀਆਰਟੀ ਵਰਲਡ ਦੇ ਏਕਸ ਅਕਾਊਟ ਨੂੰ ਬਲਾਕ ਕਰ ਦਿੱਤਾ ਹੈ। ਸਰਕਾਰ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦੋਵਾਂ ਦੇ ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ। ਗਲੋਬਲ ਟਾਈਮਜ਼ ਅਤੇ ਟੀਆਰਟੀ ਵਰਲਡ ਭਾਰਤ ਵਿਰੁੱਧ ਜਾਅਲੀ ਖਬਰਾਂ ਚਲਾ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਗਲੋਬਲ ਟਾਈਮਜ਼ ਚੀਨ ਦਾ ਮੁੱਖ ਪੱਤਰ ਹੈ, ਜੋ ਜਿਨਪਿੰਗ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਕੰਮ ਕਰਦਾ ਹੈ। ਉਹ ਭਾਰਤ ਵਿਰੁੱਧ ਝੂਠੀਆਂ ਖਬਰਾਂ ਫੈਲਾਉਂਦਾ ਹੈ। ਗਲੋਬਲ ਟਾਈਮਜ਼ ‘ਤੇ ਕਾਰਵਾਈ ਕਰਨ ਤੋਂ ਪਹਿਲਾਂ, ਭਾਰਤ ਨੇ ਅਰੁਣਾਚਲ ਪ੍ਰਦੇਸ਼ ‘ਤੇ ਚੀਨ ਪ੍ਰਤੀ ਅਪਣਾ ਰਵੱਈਆ ਦਿਖਾਇਆ ਹੈ। ਚੀਨ ਦਾਅਵਾ ਕਰਦਾ ਹੈ ਕਿ ਅਰੁਣਾਚਲ ਪ੍ਰਦੇਸ਼ ਤਿੱਬਤ ਦਾ ਦੱਖਣੀ ਹਿੱਸਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ,”ਅਸੀਂ ਚੀਨ ਨੂੰ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਵਿੱਚ ਥਾਵਾਂ ਦੇ ਨਾਂਅ ਬਦਲਣ ਦੀਆਂ ਵਿਅਰਥ ਅਤੇ ਬੇਤੁਕੀ ਕੋਸ਼ਿਸ਼ਾਂ ਕਰਦੇ ਦੇਖਿਆ ਹੈ। ਉਨ੍ਹਾਂ ਕਿਹਾ ਕਿ, ਅਸੀਂ ਅਪਣੇ ਸਿਧਾਂਤਕ ਸਟੈਂਡ ਦੇ ਅਨੁਸਾਰ ਅਜਿਹੇ ਯਤਨਾਂ ਨੂੰ ਸ਼ਪੱਸਟ ਤੌਰ ਤੇ ਰੱਦ ਕਰਦੇ ਹਾਂ।