
“ਆਪ” ਕੌਂਸਲਰਾਂ ਨੇ ਦਿੱਤਾ ਅਸਤੀਫਾ : ਦਿੱਲੀ ‘ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 13 “ਆਪ” ਕੌਂਸਲਰਾਂ ਨੇ ਦਿੱਤਾ ਅਸਤੀਫਾ, ਬਣਾਈ ਨਵੀਂ ਪਾਰਟੀ
….
ਨਵੀਂ-ਦਿੱਲੀ/SANGHOL-TIMES/17 ਮਈ,2025( ਮਲਕੀਤ ਸਿੰਘ ਭਾਮੀਆਂ) :- ਆਮ ਆਦਮੀ ਪਾਰਟੀ ਨੂੰ ਦਿੱਲੀ ‘ਚ ਬਹੁਤ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ 13 ਕੌਂਸਲਰਾਂ ਨੇ ਅਸਤੀਫਾ ਦੇ ਦਿੱਤਾ ਹੈ। ਬਾਗੀ ਕੌਂਸਲਰਾਂ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਬਾਗੀ ਆਗੂਆਂ ਨੇ ਐਮਸੀਡੀ ਵਿੱਚ ਅਲੱਗ ਗਰੁੱਪ ਬਣਾਇਆ ਹੈ। ਇੰਨਾਂ ਨਗਰ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਕੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ। ਹੇਮਚੰਦਰ ਗੋਇਲ ਦੀ ਅਗਵਾਈ ਹੇਠ ਤੀਜਾ ਫਰੰਟ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਮੁਕੇਸ਼ ਗੋਇਲ ਪਾਰਟੀ ਦੇ ਪ੍ਰਧਾਨ ਹੋਣਗੇ। ਆਮ ਆਦਮੀ ਪਾਰਟੀ ਦੇ ਇੰਨਾਂ ਕੌਂਸਲਰਾਂ ਨੇ ਦਿੱਤਾ ਅਸਤੀਫਾ ! ਹੇਮਚੰਦਰ ਗੋਇਲ, ਵਿਦੇਸ਼ ਭਾਰਦਵਾਜ, ਹਿਮਾਨੀ ਜੈਨ, ਊਸ਼ਾ ਸ਼ਰਮਾ, ਸਾਹਿਬ ਕੁਮਾਰ, ਰਾਖੀ ਕੁਮਾਰ, ਅਸ਼ੋਕ ਪਾਂਡੇ, ਰਾਜੇਸ਼ ਕੁਮਾਰ, ਅਨਿਲ ਰਾਣਾ, ਦੇਵੇਦਰ ਕੁਮਾਰ ਅਤੇ ਹਿਮਾਨੀ। “ਆਪ” ਕੌਂਸਲਰਾਂ ਨੇ ਦੱਸੀ ਅਸਤੀਫਾ ਦੇਣ ਦੀ ਵਜ੍ਹਾ ! “ਆਪ” ਤੋਂ ਅਸਤੀਫਾ ਦੇਣ ‘ਤੇ ਹਿਮਾਨੀ ਜੈਨ ਨੇ ਕਿਹਾ, “ਅਸੀਂ ਇਕ ਨਵੀਂ ਪਾਰਟੀ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਈ ਹੈ। ਅਸੀਂ “ਆਪ” ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ 2,5 ਸਾਲਾਂ ਵਿੱਚ ਨਿਗਮ ਵਿੱਚ ਕੋਈ ਕੰਮ ਨਹੀਂ ਹੋਇਆ, ਜੋ ਕੀਤਾ ਜਾਣਾ ਚਾਹੀਦਾ ਸੀ। ਅਸੀਂ ਸੱਤਾ ਵਿੱਚ ਸੀ, ਫਿਰ ਵੀ ਅਸੀਂ ਕੁੱਝ ਨਹੀਂ ਕੀਤਾ। ਅਸੀਂ ਇੱਕ ਨਵੀਂ ਪਾਰਟੀ ਬਣਾਈ ਹੈ ਕਿਉਂਕਿ ਸਾਡੀ ਵਿਚਾਰਧਾਰਾ ਦਿੱਲੀ ਦੇ ਵਿਕਾਸ ਲਈ ਕੰਮ ਕਰਨਾ ਹੈ। ਅਸੀਂ ਉਸ ਪਾਰਟੀ ਦਾ ਸਮਰਥਨ ਕਰਾਂਗੇ, ਜੋ ਦਿੱਲੀ ਦੇ ਵਿਕਾਸ ਲਈ ਕੰਮ ਕਰੇਗੀ। ਹੁਣ ਤੱਕ 13 ਕੌਂਸਲਰਾਂ ਅਸਤੀਫਾ ਦੇ ਚੂੱਕੇ ਹਨ ਹੋਰ ਵੀ ਸ਼ਾਮਲ ਹੋ ਸਕਦੇ ਹਨ।”