ਚੰਗੀ ਸਿਹਤ ਲਈ ਯੋਗ ਅਤੇ ਸੰਗੀਤ ਜਰੂਰੀ: ਬਾਲੀਵੁੱਡ ਅਦਾਕਾਰਾ ਜੋਨਿਤਾ ਡੋਡਾ
ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਰੱਖ ਸਕਦਾ ਹੈ ਯੋਗ ਅਤੇ ਸੰਗੀਤ: ਮਾਹਿਰ
ਰਯਾਤ ਬਹਾਰਾ ਯੂਨੀਵਰਸਿਟੀ ‘ਚ ਯੋਗ ਅਤੇ ਸੰਗੀਤ ਦੇ ਮਹੱਤਵ ‘ਤੇ ਵਰਕਸ਼ਾਪ ‘ਚ 300 ਨੇ ਭਾਗ ਲਿਆ
SangholTimes/ਗੁਰਜੀਤ ਬਿੱਲਾ/ਮੋਹਾਲੀ/22,ਜੂਨ,2022 – ਰਯਾਤ ਬਾਹਰਾ ਯੂਨੀਵਰਸਿਟੀ ‘ਚ 300 ਨਾਲੋਂ ਜਿਆਦਾ ਫੈਕਲਟੀ ਮੈਂਬਰ, ਸਟਾਫ ਅਤੇ ਵਿਦਿਆਰਥੀਆਂ ਨੇ ਬੁੱਧਵਾਰ ਨੂੰ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੇ ਪ੍ਰਬੰਧਨ ‘ਚ ਯੋਗ ਅਤੇ ਸੰਗੀਤ ਦੇ ਮਹੱਤਵ ‘ਤੇ ਇੱਕ ਵਰਕਸ਼ਾਪ ‘ਚ ਭਾਗ ਲਿਆ । ਵਰਕਸ਼ਾਪ ਦਾ ਆਯੋਜਨ ਵਰਲਡ ਮਿਊਜਿਕ ਡੇ ਅਤੇ ਇੰਟਰਨੈਸ਼ਨਲ ਯੋਗ ਡੇ ਦੇ ਮੌਕੇ ਕੀਤਾ ਗਿਆ ਸੀ ।
ਬਾਲੀਵੁੱਡ ਅਦਾਕਾਰਾ, ਨਿਰਦੇਸ਼ਕ ਅਤੇ ਮਾਡਲ ਜੋਨਿਤਾ ਡੋਡਾ ਅਤੇ ਮਾਡਲ ਅਤੇ ਅਦਾਕਾਰਾ ਸਾਨੀਆ ਵਰਮਾ ਨੇ ਵੀ ਵਰਕਸ਼ਾਪ ‘ਚ ਭਾਗ ਲਿਆ ।ਵਰਕਸ਼ਾਪ ਦੇ ਦੌਰਾਨ ਨੈਨਸੀ ਰਾਜਪੂਤ ਵੱਲੋਂ ਯੋਗ ਸੈਸ਼ਨ ਦਾ ਸੰਚਾਲਨ ਕੀਤਾ ਗਿਆ ।
ਜੋਨਿਤਾ ਨੇ ਕਿਹਾ, ਮਿਊਜਿਕ ਥੈਰੇਪੀ ਸਰੀਰਕ, ਸੰਗਿਆਨਤਮਕ, ਮਨੋਵਿਗਿਆਨਕ, ਭਾਵਨਾਤਮਕ ਅਤੇ ਸਮਾਜਿਕ ਪ੍ਰਭਾਵਾਂ ਦੇ ਨਜਰੀਏ ਨਾਲ ਸਾਰਿਆਂ ਨੂੰ ਲਾਭ ਪਹੁੰਚਾਉਣ ਦੇ ਲਈ ਸਿੱਧ ਹੋਈ ਹੈ | ਤੰਦਰੁਸਤੀ ਦੇ ਸੰਪੂਰਣ ਵਿਕਾਸ ਦੇ ਨਜਰੀਏ ਨਾਲ ਮਿਊਜਿਕ ਥੈਰੇਪੀ ਨਾਲ ਹਰ ਕੋਈ ਲਾਭ ਲੈ ਸਕਦਾ ਹੈ ।
ਇਸੇ ਮੌਕੇ ‘ਤੇ ਹੈਲਥ ਟਾਕ ਨੂੰ ਸੰਬੋਧਿਤ ਕਰਦੇ ਹੋਏ, ਮੈਕਸ ਹਸਪਤਾਲ ਮੋਹਾਲੀ ਦੇ ਸੀਨੀਅਰ ਕਾਰਡਿਯਕ ਸਰਜਨ ਡਾ. ਦੀਪਕ ਪੁਰੀ ਨੇ ਦਿਲ ਦੇ ਰੋਗ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਤਣਾਅ, ਚਿੰਤਾ ਅਤੇ ਕੈਂਸਰ ਜਿਹੀਆਂ ਕਈ ਜੀਵਨਸ਼ੈਲੀ ਦੀਆਂ ਬੀਮਾਰੀਆਂ ਦੇ ਪ੍ਰਬੰਧਨ ‘ਚ ਯੋਗ ਅਤੇ ਸੰਗੀਤ ਦੀ ਲਾਭਕਾਰੀ ਭੂਮਿਕਾ ‘ਤੇ ਜੋਰ ਦਿੱਤਾ ।
ਡਾ. ਪੁਰੀ ਜਿਹੜੇ ਕਾਰਡਿਯੋਮਰਸੀਅਨ ਦੇ ਗਲੋਬਲ ਚੇਅਰਮੈਨ ਵੀ ਹਨ, ਨੇ ਇਸ ਗੱਲ ‘ਤੇ ਚਾਨ੍ਹਣਾ ਪਾਇਆ ਕਿ ਯੋਗ ਅਤੇ ਸੰਗੀਤ ਸਾਡੇ ਸਰੀਰ ਦੇ ਅੰਦਰ ਤਣਾਅ ਨੂੰ ਦੂਰ ਕਰਨ ਅਤੇ ਸਕਾਰਾਤਮਕ ਵਾਤਾਵਰਣ ਪੈਦਾ ਕਰਨ ‘ਚ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ ਜਿਹੜੇ ਦਿਲ ਦੇ ਦੌਰੇ ਜਿਹੀਆਂ ਕਈ ਜੀਵਨਸ਼ੈਲੀ ਦੀਆਂ ਬੀਮਾਰੀਆਂ ਨੂੰ ਰੋਕਣ ‘ਚ ਮਦਦ ਕਰ ਸਕਦੇ ਹਨ ।
ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਹਰ ਉਮਰ ਵਰਗ ਦੇ ਵਿਅਕਤੀਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ‘ਚ ਸੁਧਾਰ ਦੇ ਲਈ ਡਾਕਟਰਾਂ ਅਤੇ ਯੋਗ ਮਾਹਿਰਾਂ ਦੇ ਵਿਚਕਾਰ ਸਹਿਯੋਗ ਦੀ ਜਰੂਰਤ ਹੈ ।
ਯੋਗ ਅਤੇ ਸੰਗੀਤ ਸਾਡੇ ਸਰੀਰ ਦੇ ਅੰਦਰ ਤਣਾਅ ਨੂੰ ਦੂਰ ਕਰਨ ਅਤੇ ਸਕਾਰਾਤਮਕ ਵਾਤਾਵਰਣ ਪੈਦਾ ਕਰਨ ‘ਚ ਪ੍ਰਮੁੱਖ ਭੂਮਿਕਾ ਅਦਾ ਕਰ ਸਕਦੇ ਹਨ ਜਿਹੜੇ ਦਿਲ ਦੇ ਦੌਰੇ ਜਿਹੀਆਂ ਕਈ ਜੀਵਨਸ਼ੈਲੀ ਦੀਆਂ ਬੀਮਾਰੀਆਂ ਨੂੰ ਰੋਕਣ ‘ਚ ਮਦਦ ਕਰ ਸਕਦੇ ਹਨ ।
ਉਨ੍ਹਾਂ ਨੇ ਕਿਹਾ ਕਿ ਜੀਵਨਸ਼ੈਲੀ ਨਾਲ ਜੁੜੀਆਂ ਬੀਮਾਰੀਆਂ ਨਾਲ ਹੋਣ ਵਾਲੀਆਂ 80 ਫੀਸਦੀ ਮੌਤਾਂ ਨੂੰ ਸਮੇਂ ‘ਤੇ ਰੋਕਥਾਮ ਸ਼ੁਰੂ ਕਰਕੇ ਰੋਕਿਆ ਜਾ ਸਕਦਾ ਹੈ, ਪਰ ਮਾੜੀ ਕਿਸਮਤ ਕਾਰਨ ਸਾਡੀ ਜਿਆਦਾਤਰ ਅਬਾਦੀ ਉਦੋਂ ਤੱਕ ਰੋਕਥਾਮ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਕਰਦੀ ਹੈ ਜਦੋਂ ਤੱਕ ਕਿ ਉਹ ਮੁਸ਼ਕਿਲਾਂ ਵਿਕਸਿਤ ਨਹੀਂ ਕਰ ਲੈਂਦੇ ।
ਉਨ੍ਹਾਂ ਨੇ ਕਿਹਾ ਕਿ ਸੰਗੀਤ ਤਣਾਅ ਤੋਂ ਛੁਟਕਾਰਾ ਦਵਾਉਂਦਾ ਹੈ ਜਿਹੜਾ ਉਮਰ ਵਧਣ ਦੀਆਂ ਮੁਸ਼ਕਿਲਾਂ ਜਿਵੇਂ ਦਿਮਾਗੀ ਕਮਜੋਰੀ, ਅਲਜਾਈਮਰ ਰੋਗ ਅਤੇ ਅਸੰਤੁਲਨ ਨੂੰ ਰੋਕਣ ‘ਚ ਮਦਦਗਾਰ ਹੋ ਸਕਦਾ ਹੈ ।