ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਸਵੈ- ਰੋਜਗਾਰ ਕੈਂਪ ਦਾ ਆਯੋਜਨ
SangholTimes/GurjitBilla/ਐਸ.ਏ.ਐਸ ਨਗਰ/22ਜੂਨ,,2022 –
ਜਿਲ੍ਹੇ ਦੇ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਵੱਲੋਂ ਆਈ.ਟੀ.ਆਈ ਬਨੂੰੜ, ਰੁਧਰਾ ਚੈਰੀਟੇਬਲ ਫਾਉਂਡੇਸ਼ਨ, ਕੋਨੀਜੋਰ ਐਗਰੋਇਨਫਰਾ ਪ੍ਰੋਜੈਕਟਰ ਲਿਮਿਟਡ ਅਤੇ ਗਰੀਬ ਲਿਬਾਸ ਹੋਟਲ ਪ੍ਰਾ.ਲਿਮਿਟਡ, ਟੰਗੋਰੀ ਵਿਖੇ ਸਵੈ-ਰੋਜਗਾਰ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦੋਰਾਨ ਪ੍ਰਾਰਥੀਆਂ ਨੂੰ ਸਵੈ-ਰੋਜਗਾਰ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ।
ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਹਰਪ੍ਰੀਤ ਸਿੱਧੂ, ਰੋਜਗਾਰ ਅਫਸਰ ਨੇ ਦੱਸਿਆ ਕਿ ਵੀ.ਕੇਅਰ ਕੰਪਨੀ ਦੁਆਰਾ ਈ-ਵਾਹਨ ਕੇਂਦਰ ਖੋਲੇ ਜਾਣਗੇ ਜਿਨ੍ਹਾ ਵਿੱਚ ਆਨਲਾਇਨ ਪ੍ਰਦੂਸ਼ਣ ਚੈਕ, ਆਟੋਬੀਮਾ, ਫਾਸਟੈਗ, ਡਰਾਇਵਰ ਆਨ-ਕਾਲ ਆਦਿ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ 50-50 ਪ੍ਰਤੀਸ਼ਤ ਨਿਵੇਸ਼ ਅਤੇ ਲਾਭ ਮਾਡਲ ਤਹਿਤ ਇਹ ਕੇਂਦਰ ਸਥਾਪਤ ਕੀਤੇ ਜਾਣਗੇ।
ਉਨ੍ਹਾਂ ਦੱਸਿਆਂ ਕਿ ਉਕਤ ਕੇਂਦਰ ਦੀ ਫ੍ਰੈਂਚਾਇਜੀ ਲਈ ਪ੍ਰਾਰਥੀਆਂ ਦੀ ਉਮਰ 18-35 ਸਾਲਾਂ ਤੋਂ ਵੱਧ ਨਾ ਹੋਵੇ ਅਤੇ ਉਨ੍ਹਾਂ ਦੀ ਯੋਗਤਾ 12ਵੀਂ, ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾਂ ਜਾਂ ਡਿਗਰੀ ਹੋਣੀ ਚਾਹੀਦੀ ਹੈ ਉਹ ਪ੍ਰਾਰਥੀ ਆਨਲਾਇਨ ਰਜਿਸਟਰਡ ਕਰ ਸਕਦੇ ਹਨ। ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਨੋਜਵਾਨਾਂ ਨੂੰ ਇਸ ਮੌਕੇ ਦਾ ਲਾਭ ਲੈਣ ਲਈ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਦੇ ਹੈਲਪਲਾਇਨ ਨੰ 7814259210 ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਇਸ ਮੌਕੇ ਸ਼੍ਰੀ ਮੰਜੇਸ਼ ਸ਼ਰਮਾ, ਡਿ.ਸੀ.ਈ.ਓ, ਸ਼੍ਰੀ ਗੁਰਪ੍ਰੀਤ ਸਿੰਘ (ਪੀ.ਐਸ.ਡੀ.ਐਮ), ਸ਼੍ਰੀ ਬਿਕਰਮ ਸਿੰਘ, ਫੰਕਸ਼ਨਲ ਮੈਨੇਜਰ ਜੀ.ਐਮ.ਡੀ.ਆਈ.ਸੀ ਅਤੇ ਵੀ.ਕੇਅਰ ਕੰਪਨੀ ਦੇ ਨੁਮਾਇੰਦੇ ਮੋਜੂਦ ਸਨ।