
“ਕੋਵਿਡ-19″ਪੰਜਾਬ’ਚ:”ਕੋਰੋਨਾ” ਨੇ ਪੰਜਾਬ ਦੇ ਦਿੱਤੀ ਦਸਤਕ ! ਮੋਹਾਲੀ ਦੇ ਵਿੱਚ ਨਿੱਜੀ ਹਸਪਤਾਲ’ਚ ਦਾਖਲ ਮਰੀਜ਼,”ਕੋਰੋਨਾ” ਪਾਜ਼ੇਟਿਵ
ਮੋਹਾਲੀ/SANGHOL-TIMES/25ਮਈ,2025(ਮਲਕੀਤ ਸਿੰਘ ਭਾਮੀਆਂ) :- ਦੇਸ਼ ਵਿੱਚ “ਕੋਵਿਡ – 19” ਦੇ ਮਰੀਜ਼ਾਂ ਦੀ ਗਿਣਤੀ ਇੱਕ ਵਾਰ ਫਿਰ ਵਧਣੀ ਸ਼ੁਰੂ ਹੋ ਗਈ ਹੈ। “ਕੋਰੋਨਾ” ਹੌਲੀ – ਹੌਲੀ ਸ਼ਹਿਰੀ ਖੇਤਰਾਂ ਵਿੱਚ ਵਾਪਸ ਆ ਰਿਹਾ ਹੈ। ਜਿਸ ਦੇ ਚੱਲਦਿਆਂ ਦਿੱਲੀ, ਹਰਿਆਣਾ, ਕੇਰਲ, ਗੁਜਰਾਤ, ਮਹਾਰਾਸ਼ਟਰ, ਰਾਜਸਥਾਨ ਤੋਂ ਬਾਅਦ ਹੁਣ “ਕੋਰੋਨਾ” ਦੀ ਪੰਜਾਬ ‘ਚ ਵੀ ਐਂਟਰੀ ਹੋ ਗਈ ਹੈ। ਮੋਹਾਲੀ ‘ਚ “ਕੋਰੋਨਾ” ਦਾ ਪਹਿਲਾ ਮਰੀਜ਼ ਮਿਲਿਆ ਹੈ। ਜਾਣਕਾਰੀ ਅਨੁਸਾਰ ਉਕਤ ਮਰੀਜ਼ ਕਿਸੇ ਹੋਰ ਤਰ੍ਹਾਂ ਦੇ ਇਲਾਜ ਲਈ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ‘ਚ ਆਕੇ ਦਾਖਲ ਹੋਇਆ ਸੀ। ਜਦੋਂ ਉਸਦਾ ਟੈਸਟ ਕੀਤਾ ਗਿਆ ਤਾਂ ਟੈਸਟ ਤੋਂ ਬਾਅਦ ਉਸਦੀ “ਕੋਰੋਨਾ” ਰਿਪੋਰਟ ਪੋਜੀਟਿਵ ਆਈ ਹੈ। ਜਿਸਨੂੰ ਲੈਕੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਹਰਮਨ ਬਰਾੜ ਦਾ ਕਹਿਣਾ ਹੈ ਕਿ ਉਹ ਸਾਡਾ ਮਰੀਜ਼ ਨਹੀਂ ਹੈ। ਪੰਜਾਬ ‘ਚ “ਕੋਰੋਨਾ” ਨੂੰ ਲੈਕੇ ਸਿਹਤ ਵਿਭਾਗ ਅਲਰਟ ! ਓਧਰ ਪੰਜਾਬ ਸਰਕਾਰ ਨੇ “ਕੋਰੋਨਾ” ਦੇ ਨਵੇਂ ਰੂਪ ਨਾਲ ਨਜਿੱਠਣ ਲਈ ਪੂਰੀ ਰਣਨੀਤੀ ਤਿਆਰ ਕੀਤੀ ਹੈ। ਸਾਰੇ ਜਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ( 5 ਸਰਕਾਰੀ ਅਤੇ 8 ਨਿੱਜੀ ਸੰਸਥਾਵਾਂ ) ਵਿੱਚ “ਕੋਰੋਨਾ” ਟੈਸਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਬੀਤੀ ਰਾਤ ਕਿਹਾ ਸੀ ਕਿ ਲੋਕਾਂ ਨੂੰ “ਕੋਰੋਨਾ” ਦੇ ਨਵੇਂ ਰੂਪ ਬਾਰੇ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ। ਇਹ ਵਾਇਰਸ ਵੀ ਪਿੱਛਲੇ ਵਾਇਰਸ ਵਾਂਗ ਘਾਤਕ ਨਹੀਂ ਹੈ। ਦੱਸ ਦਈਏ ਕਿ ਦਿੱਲੀ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਵਰਗੇ ਰਾਜਾਂ ਵਿੱਚ ਨਵੇਂ ਕੇਸ ਦਰਜ ਕੀਤੇ ਗਏ ਹਨ। ਇਸਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 03 ਸਾਲਾਂ ਵਿੱਚ ਪਹਿਲੀ ਵਾਰ “ਕੋਰੋਨਾ ਵਾਇਰਸ” ਦੇ ਮਾਮਲੇ ( 23 ) ਦਰਜ ਕੀਤੇ ਗਏ ਹਨ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਹੁਣ ਤੱਕ “ਕੋਰੋਨਾ” ਨਾਲ ਸੰਕਰਮਿਤ ਜਿਆਦਤਰ ਮਰੀਜ਼ਾਂ ਵਿੱਚ ਸਿਰਫ ਹਲਕੇ ਲੱਛਣ ਹੀ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਹੁਣ ਤੱਕ ਕਿਸੇ ਵੀ ਸੰਕਰਮਿਤ ਮਰੀਜ਼ ਦੀ ਮੌਤ ਦੀ ਖਬਰ ਨਹੀਂ ਹੈ।
—-00—-
“कोरोना” ने पंजाब में दस्तक दी! मोहाली के एक निजी अस्पताल में भर्ती एक मरीज की कोरोना रिपोर्ट पॉजिटिव
मोहाली/SANGHOL-TIMES/25 मई,2025(मलकीत सिंह भामिया):- देश में “कोविड-19” मरीजों की संख्या एक बार फिर बढ़ने लगी है। “कोरोना” धीरे-धीरे शहरी क्षेत्रों में लौट रहा है। जिसके चलते दिल्ली, हरियाणा, केरल, गुजरात, महाराष्ट्र, राजस्थान के बाद अब पंजाब में भी “कोरोना” ने प्रवेश कर लिया है। मोहाली में “कोरोना” का पहला मरीज़ मिला है। जानकारी के अनुसार उक्त मरीज को किसी अन्य प्रकार के उपचार के लिए मोहाली के एक निजी अस्पताल में भर्ती कराया गया था। जब उनका परीक्षण किया गया तो उनकी “कोरोना” रिपोर्ट पॉजिटिव आई। उन्हें एक निजी अस्पताल में भर्ती कराया गया है। डॉ. हरमन बरार का कहना है कि वह हमारे मरीज नहीं हैं। पंजाब में “कोरोना” को लेकर स्वास्थ्य विभाग अलर्ट पर! इस बीच, पंजाब सरकार ने “कोरोना” के नए रूप से निपटने के लिए पूरी रणनीति तैयार कर ली है। सभी जिला अस्पतालों और मेडिकल कॉलेजों (5 सरकारी और 8 निजी संस्थान) में “कोरोना” परीक्षण शुरू हो गया है। पंजाब के स्वास्थ्य मंत्री डॉ. बलबीर सिंह ने कल रात कहा कि लोगों को “कोरोना” के नए रूप से चिंतित होने की जरूरत नहीं है। यह वायरस भी पिछले वायरस जितना घातक नहीं है। आपको बता दें कि दिल्ली, महाराष्ट्र, केरल, तमिलनाडु और कर्नाटक जैसे राज्यों में नए मामले दर्ज किए गए हैं। इसके साथ ही राष्ट्रीय राजधानी दिल्ली में 3 साल में पहली बार “कोरोना वायरस” (23) के मामले दर्ज किए गए हैं। हालांकि राहत की बात यह है कि अभी तक “कोरोना” से संक्रमित ज्यादातर मरीजों में हल्के लक्षण ही नजर आ रहे हैं। इसके अलावा अभी तक किसी भी संक्रमित मरीज की मौत की खबर नहीं है।
—–00—–
Corona’ knocked in Punjab! A patient’s corona report positive in Mohali
Mohali/SANGHOL-TIMES/25 May 2025 (Malkeet Singh Bhamia, Translted by Jagmeet Singh): The number of Kovid-19 patients in the country has started to grow once again. Corona is slowly returning to urban areas. Due to which Delhi, Haryana, Kerala, Gujarat, Maharashtra, Rajasthan, Korona has now entered Punjab too. In Mohali, the first patient of Corona has been found. According to the information, the above patient was admitted to a private hospital in Mohali for any other treatment. When he was tested his Corona’s report came positive. He has been admitted to a private hospital. Dr. Herman Barar says he is not our patients. Health Department on Alert about Corona in Punjab! Meanwhile, the Punjab government has prepared the entire strategy to deal with the new version of Corona. A Corona test has started in all district hospitals and medical colleges (5 government and 8 private institutions). Punjab Health Minister Dr Balbir Singh said last night that people do not need to be newly worried of Corona. This virus isn’t as fatal as the previous virus. Let you know that new cases have been registered in states like Delhi, Maharashtra, Kerala, Tamil Nadu and Karnataka. Along with this, cases of Corona Virus (23) have been registered for the first time in 3 years in the national capital Delhi. However, the relief is that most patients infected with Corona are only seeing mild symptoms so far. Apart from this, there is no news of any infected patient’s death yet.