
ਵਿਜੀਲੈਂਸ ਦਾ ‘ਅਮਨ’ ਨੂੰ ਝਟਕਾ 01 ਕਰੋੜ 35 ਲੱਖ ਰੁਪਏ ਦੀ ਜਾਇਦਾਦ ਨੂੰ ਕੀਤਾ ਫ੍ਰੀਜ਼, ਅੱਜ ਹੀ ਕੀਤਾ ਗ੍ਰਿਫਤਾਰ
ਬਠਿੰਡਾ/SANGHOL-TIMES/26 ਮਈ,2025(ਮਲਕੀਤ ਸਿੰਘ ਭਾਮੀਆਂ) :- ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹੁਣ ਵਿਜੀਲੈਂਸ ਵਿਭਾਗ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਨ੍ਹਾਂ ‘ਤੇ ਆਮਦਨ ਤੋਂ ਜਿਆਦਾ ਜਾਇਦਾਦ ਬਣਾਉਣ ਦਾ ਇਲਜ਼ਾਮ ਹੈ। ਵਿਜੀਲੈਂਸ ਨੇ ਅਮਨਦੀਪ ਕੌਰ ਨੂੰ 01 ਕਰੋੜ 35 ਲੱਖ ਰੁਪਏ ਦੀ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਹ ਕਾਰਵਾਈ ਬਠਿੰਡਾ ਜ਼ੋਨ ਵੱਲੋ ਕੀਤੀ ਗਈ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੇ ਅੱਜ ਉਨ੍ਹਾਂ ਨੂੰ ਗ੍ਰਿਫਤਾਰੀ ‘ਚ ਲੈ ਲਿਆ ਹੈ। ਅਮਨਦੀਪ ਕੌਰ ‘ਤੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਅਤੇ ਸੰਭਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕਾਰ ਵਿੱਚੋਂ 17 ਗ੍ਰਾਮ ਚਿੱਟਾ ਫੜਿਆ ਗਿਆ ਸੀ। ਜਿਸ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਵੇਲੇ ਉਹ ਡਰਗੱਜ਼ ਕੇਸ ਵਿੱਚ ਜ਼ਮਾਨਤ ‘ਤੇ ਸੀ। ਅਮਨਦੀਪ ਕੌਰ ਨੂੰ ਹਾਲ ਹੀ ਵਿੱਚ ਨਸ਼ਿਆਂ ਨਾਲ ਸੰਬੰਧਤ ਇੱਕ ਮਾਮਲੇ ਵਿੱਚ ਜ਼ਮਾਨਤ ‘ਤੇ ਰਿਹਾ ਕੀਤਾ ਗਿਆ ਸੀ। ਉਹ ਅਪਣੀ ਆਲੀਸ਼ਾਨ ਜੀਵਨ ਸ਼ੈਲੀ, ਰੋਲੈਕਸ ਘੜੀ, ਥਾਰ ਐਸਯੂਵੀ ਅਤੇ ਮਹਿੰਗੇ ਘਰ ਲਈ ਸ਼ੋਸ਼ਲ ਮੀਡੀਆ ‘ਤੇ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ। ਇਕ ਇੰਟਰਵਿਊ ਵਿੱਚ, ਅਮਨਦੀਪ ਕੌਰ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਝੂਠਾ ਫਸਾਇਆ ਗਿਆ ਹੈ ਅਤੇ ਉਹ ਬੇਕਸੂਰ ਹੈ। ਪਰ ਵਿਜੀਲੈਂਸ ਵਿਭਾਗ ਨੂੰ ਉਨ੍ਹਾਂ ਦੇ ਖਿਲਾਫ ਕਈ ਸ਼ੱਕੀ ਵਿੱਤੀ ਲੈਣ ਦੇਣ ਅਤੇ ਬੇਹਿਸਾਬ ਜਾਇਦਾਦਾਂ ਬਾਰੇ ਜਾਣਕਾਰੀ ਮਿਲੀ ਸੀ। ਆਮਦਨ ਨਾਲੋਂ ਵੱਧ ਖਰਚੇ ! ਮੰਨਿਆ ਜਾ ਰਿਹਾ ਹੈ ਕਿ ਜੋ ਵਿਜੀਲੈਂਸ ਨੂੰ ਰਿਕਾਰਡ ਮਿਲਿਆ ਹੈ ਉਸ ਮੁਤਾਬਿਕ, ਕੁੱਝ ਸਾਲਾਂ ਵਿੱਚ ਉਨ੍ਹਾਂ ਦੀ ਆਮਦਨ 1,08 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਪਰ ਜਦੋਂ ਵਿਜੀਲੈਂਸ ਨੇ ਹਿਸਾਬ ਲਾਉਣਾ ਸ਼ੁਰੂ ਕੀਤਾ ਤਾ ਖਰਚਾ 1,39 ਕਰੋੜ ਰੁਪਏ ਨਿਕਲਿਆ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਨੂੰ ਅੱਜ ਸ਼ਾਮ ਨੂੰ ਪੁੱਛਗਿੱਛ ਦੇ ਬਹਾਨੇ ਬੁਲਾਇਆ ਗਿਆ ਸੀ। ਪਰ ਜਦੋਂ ਉਹ ਪਹੁੰਚੀ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਉਨ੍ਹਾਂ ਨੂੰ ਦੇਰ ਸ਼ਾਮ ਜਾਂ ਕੱਲ੍ਹ ਸਵੇਰੇ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ ਅਤੇ ਉਨ੍ਹਾਂ ਦਾ ਰਿਮਾਂਡ ਪ੍ਰਾਪਤ ਕਰ ਸਕਦੀ ਹੈ। ਵਿਜੀਲੈਂਸ ਨੇ ਅਮਨਦੀਪ ਕੌਰ ਤੋਂ ਆਮਦਨ ਦਾ ਰਿਕਾਰਡ ਪ੍ਰਾਪਤ ਕਰਨਾ ਪਵੇਗਾ। ਵਿਜੀਲੈਂਸ ਜਾਨਣਾ ਚਾਹੁੰਦੀ ਹੈ ਕਿ ਇੱਕ ਕਾਂਸਟੇਬਲ ਲਈ ਇੰਨੀ ਵੱਡੀ ਕਮਾਈ ਕਿਵੇ ਸੰਭਵ ਹੋਈ। ਜਾਂਚ ਵਿੱਚ ਅਮਨਦੀਪ ਕੌਰ ਦੀਆਂ ਜਾਇਦਾਦਾਂ ਬੈਂਕ ਖਾਤਿਆਂ ਅਤੇ ਕਥਿਤ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
—-00—-
विजिलेंस का ‘अमनदीप’ को झटका: 01 करोड़ 35 लाख की संपत्ति फ्रीज, आज गिरफ्तार
बठिंडा/संघोल-टाइम्स/26 मई,202(मलकीत सिंह भामियां):- पंजाब पुलिस की बर्खास्त महिला कांस्टेबल अमनदीप कौर को अब विजिलेंस विभाग की टीम ने गिरफ्तार कर लिया है। प्राप्त जानकारी के अनुसार उन पर आय से अधिक संपत्ति अर्जित करने का आरोप है। विजिलेंस ने अमनदीप कौर की 01 करोड़ 35 लाख रुपए की संपत्ति फ्रीज कर दी है। यह कार्रवाई बठिंडा जोन द्वारा की गई है। सूत्रों के अनुसार विजिलेंस टीम ने आज उन्हें गिरफ्तार कर लिया है। अमनदीप कौर पर आय से अधिक संपत्ति रखने और संभावित भ्रष्टाचार का आरोप है। इससे पहले उनकी कार से 17 ग्राम मेथाम्फेटामाइन जब्त किया गया था। जिसके बाद सरकार ने कार्रवाई करते हुए उन्हें बर्खास्त कर दिया। वह फिलहाल ड्रग मामले में जमानत पर बाहर थे। अमनदीप कौर को हाल ही में ड्रग से संबंधित मामले में जमानत पर रिहा किया गया था। वह अपनी आलीशान जीवनशैली, रोलेक्स घड़ी, थार एसयूवी और महंगे घर को लेकर सोशल मीडिया पर लगातार सुर्खियों में रहती हैं। एक साक्षात्कार में अमनदीप कौर ने दावा किया कि उन्हें झूठा फंसाया गया है और वह निर्दोष हैं। लेकिन सतर्कता विभाग को उनके खिलाफ कई संदिग्ध वित्तीय लेनदेन और बेहिसाब संपत्ति की जानकारी मिली थी। आय से अधिक व्यय! माना जा रहा है कि विजिलेंस को मिले रिकार्ड के अनुसार कुछ वर्षों में इनकी आय 1.08 करोड़ रुपये आंकी गई है। लेकिन जब विजिलेंस ने गणना शुरू की तो खर्च 1.39 करोड़ रुपये निकला। प्राप्त जानकारी के अनुसार अमनदीप कौर को आज शाम पूछताछ के बहाने बुलाया गया था। लेकिन जब वह वहां पहुंची तो उसे गिरफ्तार कर लिया गया। पुलिस उन्हें आज देर रात या कल सुबह अदालत में पेश कर रिमांड हासिल कर सकती है। विजिलेंस को अमनदीप कौर से आय संबंधी रिकार्ड प्राप्त करना होगा। विजिलेंस जानना चाहती है कि एक कांस्टेबल के लिए इतनी बड़ी आय कैसे संभव हुई। जांच में अमनदीप कौर की संपत्ति, बैंक खातों और कथित संबंधों की गहन जांच शामिल होगी।
—-00—-
Shock to ‘Amandeep’ – Vigilance freeze Property of Rs. 01 crore 35 lakhs, today arrested
Bathinda/Sanghol-Times/26 May,202 (Malkeet Singh Bhamia):- Punjab Police’s dismissed woman constable Amandeep Kaur is now arrested by the Vigilance Department team. According to the information received, they are accused of earning more than income of property. Vigilance has freezed property of 01 crore 35 lakh rupees of Amandeep Kaur. This action has been taken by Bathinda Zone. According to sources, the Vigilance team has arrested them today. Amandeep Kaur is accused of keeping property over income and potential corruption. Earlier, 17 grams of methamphateamine was seized from his car. After which the government dismissed them by action. He was currently out on bail in the drug case. Amandeep Kaur was released on bail in a recent drug-related case. She lives in constant limits on social media with her plush lifestyle, Rolex clock, Thar SUV and expensive house. In an interview, Amandeep Kaur claimed that he was falsely trapped and he is innocent. But the vigilance department had information about several suspected financial transactions and unaccounted property against him. Expenditure more than income! According to the records received, his income has been believed to be Rs 1.08 crore in some years. But when Vigilance started calculating, the expenses came out at Rs 1.39 crore. According to the information received, Amandeep Kaur was called for excuses of questioning this evening. But when he got there he was arrested. Police can get remand by presenting them in court late in the night or tomorrow morning. Vigilance has to receive income record from Amandeep Kaur. Vigilance wants to know how such a large income was possible for a constable. The investigation will include Intensive investigation of Amandeep Kaur’s assets, bank accounts and alleged relations.