
ਥਾਰ ਵਾਲੀ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦਾ ਵਿਜੀਲੈਂਸ ਨੂੰ ਮਿਲਿਆ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ
ਬਠਿੰਡਾ/SANGHOL-TMES/27ਮਈ,2025(ਮਲਕੀਤ ਸਿੰਘ ਭਾਮੀਆਂ) :- ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬੀਤੇ ਦਿਨੀਂ ਵਿਜੀਲੈਂਸ ਵਿਭਾਗ ਬਠਿੰਡਾ ਵੱਲੋ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਵਿਭਾਗ ਅਨੁਸਾਰ ਅਮਨਦੀਪ ਕੌਰ ਦੀ ਸਾਲ 2018 ਤੋਂ 2025 ਤੱਕ ਅਮਨਦੀਪ ਕੌਰ ਦੀ ਆਮਦਨ 01 ਕਰੋੜ 08 ਲੱਖ ਰੁਪਏ ਹੈ ਜਦੋਂ ਕਿ ਉਸ ਦਾ ਖਰਚਾ 01 ਕਰੋੜ 39 ਲੱਖ ਰੁਪਏ ਕੀਤਾ ਗਿਆ ਹੈ ਜੋ ਕਿ ਆਮਦਨ ਨਾਲੋਂ 28 ਫੀਸਦੀ ਵੱਧ ਹੈ। ਅੱਜ ਵਿਜੀਲੈਂਸ ਵਿਭਾਗ ਨੇ ਉਸਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਵਿਭਾਗ ਨੇ ਅਮਨਦੀਪ ਕੌਰ ਲਈ 5 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਕੇਵਲ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ “ਫਿਲਹਾਲ ਉਨ੍ਹਾਂ ਵੱਲੋ ਆਮਦਨ ਤੋਂ ਵੱਧ ਖਰਚੇ ਸੰਬੰਧੀ ਅਮਨਦੀਪ ਕੌਰ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਮਨਦੀਪ ਕੌਰ ਨੂੰ ਪਿੰਡ ਬਾਦਲ ਵਿੱਚੋਂ ਗਾਇਕਾ ਅਫਸਾਨਾ ਖਾਨ ਦੀ ਭੈਣ ਰਫਤਾਰ ਖਾਨ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਅਦਾਲਤ ਵੱਲੋਂ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ, ਇੰਨਾਂ 3 ਦਿਨਾਂ ਵਿੱਚ ਵੱਖ – ਵੱਖ ਪਹਿਲੂਆਂ ਉੱਤੇ ਅਮਨਦੀਪ ਕੌਰ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦਈਏ ਕਿ ਕਾਂਸਟੇਬਲ ਅਮਨਦੀਪ ਕੌਰ ਵਿਰੁਧ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਤਹਿਤ ਕਾਰਵਾਈ ਕਰਦਿਆਂ, ਪੁਲਿਸ ਨੇ ਉਨ੍ਹਾਂ ਦੀਆਂ 01 ਕਰੋੜ 35 ਲੱਖ ਰੁਪਏ ਤੋਂ ਵੱਧ ਦੀਆਂ ਚੱਲ ਅਤੇ ਅੱਚਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਇਹ ਕਾਰਵਾਈ 02 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21 ਬੀ, 61 ਅਤੇ 85 ਤਹਿਤ ਦਰਜ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਧੀ ਹੈਂ ਅਤੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਪਰ ਮੁੱਢਲੀ ਜਾਂਚ ਵਿੱਚ ਗੰਭੀਰ ਸ਼ੱਕ ਚੂੱਕੇ ਜਾਣ ਤੋਂ ਬਾਅਦ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
—-00—-
विजिलेंस को थार की महिला पुलिस कांस्टेबल अमनदीप कौर का तीन दिन का पुलिस रिमांड मिला
बठिंडा/SANGHOL-TIMES/27 मई,2025 (मलकीत सिंह भामियां):- पंजाब पुलिस की महिला कांस्टेबल अमनदीप कौर को विजिलेंस विभाग, बठिंडा ने अपनी आय से अधिक संपत्ति अर्जित करने के आरोप में गिरफ्तार किया है। सतर्कता विभाग के अनुसार वर्ष 2018 से 2025 तक अमनदीप कौर की आय 01 करोड़ 08 लाख रुपए है, जबकि उनका व्यय 01 करोड़ 39 लाख रुपए है, जोकि आय से 28 प्रतिशत अधिक है। आज विजिलेंस विभाग ने उसे बठिंडा अदालत में पेश किया। विभाग ने अमनदीप कौर के लिए 5 दिन का पुलिस रिमांड मांगा था, लेकिन अदालत ने केवल 3 दिन का पुलिस रिमांड दिया है। डीएसपी कुलवंत सिंह ने बताया कि फिलहाल वे अमनदीप कौर से आय से अधिक खर्च के संबंध में पूछताछ करेंगे। उन्होंने बताया कि अमनदीप कौर को हाल ही में बादल गांव में गायिका अफसाना खान की बहन रफ्तार खान के घर से गिरफ्तार किया गया था। आज अदालत ने उसे 3 दिन का पुलिस रिमांड दे दिया है और इन 3 दिनों के दौरान अमनदीप कौर से विभिन्न पहलुओं पर पूछताछ की जाएगी। आपको बता दें कि कांस्टेबल अमनदीप कौर के खिलाफ नशा तस्करी के गंभीर आरोपों के तहत कार्रवाई करते हुए पुलिस ने उसकी 01 करोड़ 35 लाख रुपये से अधिक की चल-अचल संपत्ति जब्त की है। यह कार्रवाई 02 अप्रैल 2025 को कैनाल कॉलोनी थाने में दर्ज एफआईआर नंबर 65 के तहत की गई है, जो एनडीपीएस एक्ट की धारा 21बी, 61 और 85 के तहत दर्ज है। बठिंडा जिले के फतेह सिंह वाला गांव की निवासी अमनदीप कौर जसवंत सिंह की बेटी हैं और पंजाब पुलिस में कांस्टेबल के पद पर तैनात थीं, लेकिन प्रारंभिक जांच में गंभीर संदेह होने के बाद उन्हें निलंबित कर दिया गया था।
—-00—–