
ਅਹਿਮ ਵੱਡੀ ਖਬਰ : ਅੰਤਰਰਾਸ਼ਟਰੀ ਪਹਿਲਵਾਨ ‘ਤੇ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ 13 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ, ਇਸ ਮਾਮਲੇ ‘ਚ ਮਿਲੀ ਜ਼ਮਾਨਤ
ਬਠਿੰਡਾ/SANGHOL-TIMES/01 ਜੂਨ,2025(ਮਲਕੀਤ ਸਿੰਘ ਭਾਮੀਆਂ) :- ਬਹੁ ਕਰੋੜੀ ਡਰੱਗ ਮਾਮਲੇ ‘ਚ ਅੰਤਰਰਾਸ਼ਟਰੀ ‘ਤੇ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਰਤਾਂ ਸਮੇਤ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ, ਉਹ ਇਸ ਸਮੇਂ ਬਠਿੰਡਾ ਦੀ ਕੇਦਰੀ ਜੇਲ੍ਹ ਵਿੱਚ ਬੰਦ ਸੀ। ਕੁੱਝ ਦਿਨ ਪਹਿਲਾਂ ਅੰਤਰਰਾਸ਼ਟਰੀ ਪਹਿਲਵਾਨ ‘ਤੇ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਮਾਣਯੋਗ ਅਦਾਲਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਜ਼ਮਾਨਤ ਦੇ ਦਿੱਤੀ ਗਈ ਸੀ, ਉਹ ਅਪਣੇ ਜੱਦੀ ਘਰ ਪਿੰਡ ਰਾਏ ਕੇ ਕਲਾਂ ਵਿਖੇ ਰਹੇਂਗਾ। ਜ਼ਮਾਨਤ ਮਿਲਣ ਦੇ ਚੱਲਦਿਆਂ ਕੁੱਝ ਦਿਨ ਪਹਿਲਾਂ ਜਗਦੀਸ਼ ਸਿੰਘ ਭੋਲਾ ਦੇ ਘਰ ਦੀ ਸਫਾਈ ਕਰਵਾਈ ਗਈ ਸੀ। ਜਗਦੀਸ਼ ਸਿੰਘ ਭੋਲਾ ਦੇ ਮਾਤਾ – ਪਿਤਾ ਦੀ ਮੌਤ ਹੋ ਚੁੱਕੀ ਹੈ। ਮਾਤਾ ਦੀ ਮੌਤ ‘ਤੇ ਸਸਕਾਰ ਕਰਨ ਲਈ ਇੱਕ ਦਿਨ ਲਈ ਜਗਦੀਸ਼ ਸਿੰਘ ਭੋਲਾ ਨੂੰ ਜ਼ਮਾਨਤ ਮਿਲੀ ਸੀ। ਦੱਸਣਾ ਬਣਦਾ ਹੈ ਕਿ ਜਗਦੀਸ਼ ਭੋਲਾ 2013 ਤੋਂ ਜੇਲ੍ਹ ਵਿੱਚ ਬੰਦ ਹੈ ਅਤੇ 2019 ਵਿੱਚ ਮੋਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸਨੂੰ ਨਾਰਕੋਟਿਕ ਡਰਗਜ਼ ਐਡ ਸਾਈਕੋਟਰਾਪਿਕ ਸਬਸਟੈਸ ( ਐਨਡੀਪੀਐਸ ) ਕਾਨੂੰਨ ਤਹਿਤ ਤਿੰਨ ਮਾਮਲਿਆਂ ਵਿੱਚ 24 ਸਾਲ ਦੀ ਸਜ਼ਾ ਸੁਣਵਾਈ ਗਈ ਸੀ। ਮੋਹਾਲੀ ਦੀ ਅਦਾਲਤ ਨੇ ਉਸਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਮੋਹਾਲੀ ਅਦਾਲਤ ਨੇ ਜਗਦੀਸ਼ ਸਿੰਘ ਭੋਲਾ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ 2019 ਵਿੱਚ ਸੀਬੀਆਈ ਨੇ ਉਸਨੂੰ 2013 ਦੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਸ਼ਾਮਿਲ ਹੋਣ ਦਾ ਦੋਸ਼ੀ ਠਹਿਰਾਇਆ ਸੀ। ਜਗਦੀਸ਼ ਭੋਲਾ, ਜੋ ਇੱਕ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਵੀ ਹੈ, ਨੂੰ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁੱਦੇ ‘ਤੇ ਨਿਯੁਕਤ ਕੀਤਾ ਗਿਆ ਸੀ, ਪਰ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਕਾਰਨ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਜਗਦੀਸ਼ ਭੋਲਾ ਨੂੰ ਬੀਤੇ ਕੱਲ੍ਹ ਹਾਈਕੋਰਟ ਵੱਲੋ ਜ਼ਮਾਨਤ ਦੇਣ ਤੋਂ ਬਾਅਦ ਅੱਜ ਉਸਨੂੰ ਬਠਿੰਡਾ ਦੀ ਕੇਦਰੀ ਜੇਲ੍ਹ ਵਿੱਚੋਂ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ।
—00—-
अंतरराष्ट्रीय पहलवान और पूर्व डीएसपी जगदीश सिंह भोला 13 साल बाद जेल से रिहा, इस मामले में जमानत मिली
बठिंडा/SANGHOL-TIMES/01जून,2025(मलकीत सिंह भामियां):- अंतरराष्ट्रीय पहलवान और पूर्व डीएसपी जगदीश सिंह भोला को आज करोड़ों रुपये के ड्रग मामले में पंजाब एवं हरियाणा हाईकोर्ट ने शर्तों के साथ जमानत पर रिहा कर दिया। वह फिलहाल बठिंडा की सेंट्रल जेल में बंद है। कुछ दिन पहले अंतरराष्ट्रीय पहलवान एवं पूर्व डीएसपी जगदीश सिंह भोला को माननीय पंजाब एवं हरियाणा उच्च न्यायालय से जमानत मिल गई थी। वह राई के कलां गांव में अपने पैतृक घर पर रहेंगे। कुछ दिन पहले जमानत से रिहा होने के बाद जगदीश सिंह भोला के घर की सफाई की गई थी। जगदीश सिंह भोला के माता-पिता का निधन हो चुका है। जगदीश सिंह भोला को अपनी मां का अंतिम संस्कार करने के लिए एक दिन की जमानत दी गई। गौरतलब है कि जगदीश भोला 2013 से जेल में है और 2019 में मोहाली की एक विशेष सीबीआई अदालत ने उसे नारकोटिक ड्रग्स एंड साइकोट्रोपिक सब्सटेंस (एनडीपीएस) अधिनियम के तहत तीन मामलों में 24 साल जेल की सजा सुनाई थी। मोहाली की एक अदालत ने उन्हें धन शोधन के एक मामले में दोषी ठहराया था। मोहाली अदालत ने जगदीश सिंह भोला को 10 साल जेल की सजा सुनाई थी। इसके अलावा 2019 में सीबीआई ने उन्हें 2013 में करोड़ों रुपये के ड्रग रैकेट में शामिल होने का दोषी ठहराया था। जगदीश भोला, जो एक पूर्व अंतरराष्ट्रीय पहलवान भी हैं, को पंजाब पुलिस में डीएसपी के पद पर नियुक्त किया गया था, लेकिन ड्रग तस्करी के आरोपों के कारण उन्हें नौकरी से बर्खास्त कर दिया गया था। कल उच्च न्यायालय से जमानत मिलने के बाद जगदीश भोला को आज बठिंडा की केंद्रीय जेल से जमानत पर रिहा कर दिया गया।
—-00—-
International wrestler and former DSP Jagdish Singh Bhola released from jail after 13 years, in this case Bail
Bathinda/SANGHOL-TIMES/Malkiat Singh Bhamia, translted by Jagmeet-Singh//01June,2025:- International wrestler and former DSP Jagdish Singh Bhola released on bail with the terms of crore rupees today. He is currently locked in Bathinda’s Central Jail. A few days ago, international wrestler and former DSP Jagdish Singh Bhola got bail from the Hon’ble Punjab and Haryana High Court. He will stay at his ancestral home in Kalan village of Rai. After being released from bail a few days ago, the house of Jagdish Singh Bhola was cleaned. Jagdish Singh Bhola’s parents have died. Jagdish Singh Bhola was given a day bail to his mother’s funeral. It is worth not that Jagdish Bhola has been in jail since 2013 and a special CBI court in Mohali in 2019 had sentenced him to 24 years in jail under the Narcotic Drugs and Psychotropic Substance (NDPS) Act. A Mohali court had convicted him in a case of money purification. Mohali court had sentenced Jagdish Singh Bhola to 10 years in jail. Apart from this, in 2019, the CBI had convicted him of joining crore rupees drug rackets in 2013. Jagdish Bhola, who is also a former international wrestler, was appointed to the post of DSP in Punjab Police, but he was dismissed from the job due to drug trafficking charges. After getting bail from the High Court yesterday, Jagdish Bhola was released on bail from the central jail of Bathinda today.
—-00—