
ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਵੱਲੋ ਕੇਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਸੁਲਤਾਨਪੁਰ ਲੋਧੀ ਦੇ ਵਿਕਾਸ ਸਬੰਧੀ ਮੁਲਾਕਾਤ
ਚੰਡੀਗੜ੍ਹ/SANGHOL-TIMES/09ਜੂਨ,2025(ਮਲਕੀਤ ਸਿੰਘ ਭਾਮੀਆਂ) :- ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਅੱਜ ਕੇਦਰੀ ਮੰਤਰੀ ਅਵਾਸ, ਸ਼ਹਿਰੀ ਮਾਮਲਿਆਂ ਬਾਰੇ ‘ਤੇ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਚੰਡੀਗੜ੍ਹ ਵਿੱਚ ਹਰਿਆਣਾ ਨਿਵਾਸ ‘ਚ ਅੱਧੇ ਘੰਟੇ ਤੋਂ ਵੱਧ ਸਮੇਂ ਚੱਲੀ ਮੀਟਿੰਗ ਦੌਰਾਨ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ – ਚਰਚਾ ਕੀਤੀ ਗਈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਰਵਜੋਤ ਸਿੰਘ, ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇਜਬੀਰ ਸਿੰਘ, IAS ਦੀਪਤੀ ਉਪਲ ‘ਤੇ ਮੀਟਿੰਗ ਦੇ ਪ੍ਰਬੰਧਕ ਡਾ ਪ੍ਰਭਲੀਨ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2019 ‘ਚ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਐਲਾਨਿਆ ਸੀ। ਦੋ ਸਾਲ 2020 ਅਤੇ 2021 ਕਰੋਨਾ ਦੀ ਭੇਟ ਚੜ੍ਹ ਗਏ ਜਿਸ ਕਾਰਨ ਇੰਨਾਂ ਦੋ ਸਾਲਾਂ ‘ਚ ਕੋਈ ਵੀ ਕੰਮ ਨਹੀਂ ਹੋ ਸਕਿਆ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਪੱਸਟ ਕੀਤਾ ਕਿ ਹੁਣ ਇਸ ਸਕੀਮ ਦੀ ਮਿਆਦ 31 ਮਾਰਚ 2025 ਤੱਕ ਸੀ। ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਉਨ੍ਹਾਂ ਹਰਿਆਣੇ ਦੇ ਮੁੱਖ ਮੰਤਰੀ ਹੁੰਦਿਆਂ ਸੁਲਤਾਨਪੁਰ ਲੋਧੀ ‘ਤੇ ਸੀਚੇਵਾਲ ਦਾ ਦੌਰਾ ਕੀਤਾ ਸੀ। ਉਦੋਂ ਉਸ ਦੌਰੇ ਦਾ ਮੰਤਵ ਹਰਿਆਣਾ ਵਿੱਚ ਸੁਰਜੀਤ ਕੀਤੀ ਜਾ ਰਹੀ ਸਰਸਵਤੀ ਨਦੀ ਦੇ ਵਹਾਅ ਨੂੰ ਲਗਾਤਾਰ ‘ਚ ਵਹਿਣ ਦਾ ਤਜਰਬਾ ਹਾਸਲ ਕਰਨਾ ਸੀ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈ ਦੇ ਆਲੇ ਦੁਆਲੇ ਪੱਥਰ ਲਗਾਉਣ ਦਾ ਜਿਹੜਾ ਕੰਮ ਰਹਿ ਗਿਆ ਹੈ, ਉਸਨੂੰ ਕੇਂਦਰ ਦੇ ਹੋਰ ਵਿਭਾਗਾਂ ਟੀਮਾਂ ਚੱਲ ਰਹੀਆਂ ਸਕੀਮਾਂ ਰਾਹੀਂ ਕਰਨ ਦੇ ਯਤਨ ਕੀਤੇ ਜਾਣਗੇ।
—-00—–
Rajya Sabha member and Environmentalist Sant Seechewal meets Union Minister Manohar Lal Khattar regarding the development of Sultanpur Lodhi
Chandigarh/SANGHOL-TIMES/08 June, 2025 (Malkit Singh Bhamia, translate by Jagmeet Singh) :- Rajya Sabha member and environmentalist Saint Seechewal today met Union Minister for Housing, Urban Affairs and Power Manohar Lal Khattar. During the meeting that lasted for more than half an hour at Haryana Niwas in Chandigarh, the development works of the historic city of Sultanpur Lodhi were discussed. Punjab Local Government Minister Dr. Ravjot Singh, Principal Secretary of the department Tejbir Singh, IAS Deepti Uppal and the organizer of the meeting Dr. Prabhleen Singh were present. It is worth mentioning that the Central Government had declared Sultanpur Lodhi as a smart city in the year 2019. Two years 2020 and 2021 fell victim to Corona, due to which no work could be done in these two years. Union Minister Manohar Lal Khattar clarified that now the period of this scheme was till 31 March 2025. Manohar Lal Khattar said that he had visited Sultanpur Lodhi and Seechewal while he was the Chief Minister of Haryana. At that time, the purpose of that visit was to gain experience of the continuous flow of the Saraswati river, which is being revived in Haryana. He said that efforts will be made to do the remaining work of placing stones around the holy river through the ongoing schemes of other departments and teams of the Centre.
—-00—-
चंडीगढ़/संघोल-टाइम्स/09 जून, 2025(मलकीत सिंह भामियां/translated-by-Jagmeet Singh) ):- राज्यसभा सदस्य एवं पर्यावरणविद् संत सीचेवाल ने केंद्रीय आवास, शहरी मामले एवं बिजली मंत्री मनोहर लाल खट्टर से मुलाकात की। चंडीगढ़ स्थित हरियाणा निवास में आधे घंटे से अधिक समय तक चली बैठक के दौरान ऐतिहासिक शहर सुल्तानपुर लोधी के विकास कार्यों पर चर्चा की गई। इस अवसर पर पंजाब के स्थानीय निकाय मंत्री डॉ. रवजोत सिंह, विभाग के प्रमुख सचिव तेजबीर सिंह, आईएएस दीप्ति उप्पल और बैठक की आयोजक डॉ. प्रभलीन सिंह मौजूद रहे। गौरतलब है कि केंद्र सरकार ने वर्ष 2019 में सुल्तानपुर लोधी को स्मार्ट सिटी घोषित किया था। दो वर्ष 2020 और 2021 कोरोना की भेंट चढ़ गए, जिसके कारण इन दो वर्षों में कोई कार्य नहीं हो सका। केंद्रीय मंत्री मनोहर लाल खट्टर ने स्पष्ट किया कि इस योजना की समय 31 मार्च 2025 तक था। मनोहर लाल खट्टर ने कहा कि जब वे हरियाणा के मुख्यमंत्री थे, तब उन्होंने सुल्तानपुर लोधी के सीचेवाल का दौरा किया था। उस समय उस दौरे का उद्देश्य हरियाणा में पुनर्जीवित हो रही सरस्वती नदी के अविरल प्रवाह का अनुभव प्राप्त करना था। उन्होंने कहा कि पवित्र तीर्थस्थल के चारों ओर पत्थर लगाने के शेष कार्य को अन्य केन्द्रीय विभागों एवं टीमों द्वारा चल रही योजनाओं के माध्यम से पूरा करने का प्रयास किया जाएगा।