
“ਕੈਨੇਡਾ ਤੋਂ ਵਾਪਸ ਆਉਂਦੇ ਸਮੇਂ ਆ ਜਾਏਓ ਅਮਰੀਕਾ, ਟਰੰਪ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ ? ਜਾਣੋ
ਕੈਨੇਡਾ/SANGHOL-TIMES/18ਜੂਨ,2025 (ਪੀਟੀਆਈ/ ਮਲਕੀਤ ਸਿੰਘ ਭਾਮੀਆਂ) :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਕੀਤੀ। ਇਸ ਦੌਰਾਨ ਟਰੰਪ ਨੇ ਕੈਨੇਡਾ ਵਿੱਚ ਹੋਏ G 7 ਸੰਮੇਲਨ ਤੋਂ ਵਾਪਸ ਆਉਂਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਨੂੰ ਕੁੱਝ ਸਮੇਂ ਲਈ ਅਮਰੀਕਾ ਵਿੱਚ ਰੁੱਕਣ ਦੀ ਬੇਨਤੀ ਕੀਤੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਪੱਸਟ ਤੌਰ ਤੇ ਇਨਕਾਰ ਕਰ ਦਿੱਤਾ। ਵਿਸ਼ੇਸ਼ ਸਕੱਤਰ ਮਿਸਰੀ ਨੇ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਫੋਨ ‘ਤੇ ਲੱਗਭਗ 35 ਮਿੰਟ ਤੱਕ ਚੱਲੀ, ਇਸ ਗੱਲਬਾਤ ਵਿੱਚ ਦੋਵਾਂ ਆਗੂਆਂ ਨੇ ਵੱਖ – ਵੱਖ ਵਿਸ਼ਵਵਿਆਪੀ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਵਿਦੇਸ਼ ਸਕੱਤਰ ਨੇ ਕਿਹਾ ਕਿ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਕਿ ਕੀ ਉਹ ਕੈਨੇਡਾ ਤੋਂ ਵਾਪਸ ਆਉਂਦੇ ਸਮੇਂ ਅਮਰੀਕਾ ਜਾ ਸਕਦੇ ਹਨ, ਪਰ ਪ੍ਰਧਾਨ ਮੰਤਰੀ ਨੇ ਪਹਿਲਾਂ ਤੋਂ ਨਿਰਧਾਰਤ ਪ੍ਰੋਗ੍ਰਾਮ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਜਾਣ ਤੋਂ ਅਸਮਰੱਥਾ ਜ਼ਾਹਰ ਕੀਤੀ। ਦਰਅਸਲ,;ਕੈਨੇਡਾ ਦੀ ਅਪਣੀ “ਅਰਥਪੂਰਨ” ਫੇਰੀ ਤੋਂ ਬਾਅਦ,;ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋਸ਼ੀਆ ਲਈ ਰਵਾਨਾ ਹੋ ਗਏ, ਜੋ ਕਿ ਉਨ੍ਹਾਂ ਦੀ ਤਿੰਨ ਦੇਸ਼ਾਂ ਦੀ ਫੇਰੀ ਦਾ ਤੀਜਾ ਅਤੇ ਆਖਰੀ ਪੜਾਅ ਹੈ। ਟਰੰਪ ਨਾਲ ਗੱਲਬਾਤ ਦੌਰਾਨ “ਆਪ੍ਰੇਸ਼ਨ ਸਿੰਦੂਰ” ਅਤੇ ਅੱਤਵਾਦ ਵਿਰੁੱਧ ਭਾਰਤ ਦੀ ਕਾਰਵਾਈ ‘ਤੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕੀਤਾ ਕਿ “ਆਪ੍ਰੇਸ਼ਨ ਸਿੰਦੂਰ” ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਵਿੱਚ ਕਿਸੇ ਤੀਜੀ ਧਿਰ ਦੀ ਵਿਚੋਲਗੀ ਜਾਂ ਭਾਰਤ – ਅਮਰੀਕਾ ਵਪਾਰ ਸਮਝੌਤੇ ਦੀ ਕੋਈ ਭੂਮਿਕਾ ਨਹੀਂ ਸੀ। “ਆਪ੍ਰੇਸ਼ਨ ਸਿੰਦੂਰ” ਭਾਰਤ ਦੁਆਰਾ 07 ਮਈ ਨੂੰ ਸ਼ੁਰੂ ਕੀਤੀ ਗਈ ਇੱਕ ਫੋਜੀ ਕਾਰਵਾਈ ਸੀ, ਜਿਸਦਾ ਉਦੇਸ਼ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ 26 ਲੋਕਾਂ ਦੀ ਜਾਨ ਚਲੀ ਗਈ। ਇਸ “ਆਪ੍ਰੇਸ਼ਨ” ਦੇ ਤਹਿਤ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ( ਪੀਓਕੇ ) ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
—-00—-
“कनाडा से लौटते वक्त अमेरिका आइए, ट्रंप के आमंत्रण पर प्रधानमंत्री मोदी ने क्या कहा? जानिए
कनाडा/FGS/संघोल-टाइम्स/18 जून,2025(पीटीआई/मलकीत सिंह भामिया) :- अमेरिकी राष्ट्रपति डोनाल्ड ट्रंप ने आज प्रधानमंत्री नरेंद्र मोदी से फोन पर बात की,। इस दौरान ट्रंप ने प्रधानमंत्री मोदी से कनाडा में जी 7 शिखर सम्मेलन से लौटते वक्त कुछ समय के लिए अमेरिका में रुकने का अनुरोध किया। लेकिन प्रधानमंत्री नरेंद्र मोदी ने साफ तौर पर मना कर दिया। विशेष सचिव मिसरी ने इस बातचीत की जानकारी दी। उन्होंने कहा कि यह फोन कॉल करीब 35 मिनट तक चली, इस बातचीत में दोनों नेताओं ने विभिन्न वैश्विक और क्षेत्रीय मुद्दों पर चर्चा की। विदेश सचिव ने बताया कि डोनाल्ड ट्रंप ने प्रधानमंत्री मोदी से पूछा कि क्या वे कनाडा से लौटते समय अमेरिका आ सकते हैं, लेकिन प्रधानमंत्री ने पहले से तय कार्यक्रम का हवाला देते हुए अमेरिका जाने में असमर्थता जताई। दरअसल, कनाडा की अपनी “सार्थक” यात्रा के बाद प्रधानमंत्री नरेंद्र मोदी क्रोएशिया के लिए रवाना हो गए, जो उनकी तीन देशों की यात्रा का तीसरा और अंतिम पड़ाव है। ट्रंप से बातचीत के दौरान “ऑपरेशन सिंदूर” और आतंकवाद के खिलाफ भारत की कार्रवाई पर खास तौर पर चर्चा हुई। प्रधानमंत्री नरेंद्र मोदी ने स्पष्ट किया कि “ऑपरेशन सिंदूर” के दौरान भारत और पाकिस्तान के बीच संघर्ष विराम में किसी तीसरे पक्ष की मध्यस्थता या भारत-अमेरिका व्यापार समझौते की कोई भूमिका नहीं थी। “ऑपरेशन सिंदूर” 07 मई को भारत द्वारा शुरू किया गया एक सैन्य अभियान था, जिसका उद्देश्य 22 अप्रैल को जम्मू और कश्मीर के पहलगाम में 26 लोगों की हत्या को रोकना था। इस “ऑपरेशन” के तहत भारत ने पाकिस्तान और पाकिस्तान के कब्जे वाले कश्मीर (पीओके) में आतंकवादी ठिकानों को निशाना बनाया।