
ਪ੍ਰਧਾਨ ਮੰਤਰੀ ਮੋਦੀ ਨੂੰ ਸਾਈਪ੍ਰਸ ਨੇ “ਸਰਵਉਚ ਨਾਗਰਿਕ ਪੁਰਸਕਾਰ” ਨਾਲ ਕੀਤਾ ਸਨਮਾਨਿਤ
-23 ਸਾਲਾਂ ‘ਚ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪੀਐਮ
ਸਾਈਪ੍ਰਸ/ਦਿੱਲੀ/SANGHOL-TIMES/16 ਜੂਨ,2025(ਪੀਟੀਆਈ/ਮਲਕੀਤ ਸਿੰਘ ਭਾਮੀਆਂ) :- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਦੇ “ਸਰਵਉੱਚ ਨਾਗਰਿਕ ਪੁਰਸਕਾਰ (Cypras Highest civilian award) ਨਾਲ ਸਨਮਾਨਿਤ” ਕੀਤਾ ਗਿਆ ਹੈ। 23 ਸਾਲਾਂ ਵਿੱਚ ਸਾਈਪ੍ਰਸ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੇਡੋਲਾਈਡਸ ਰਾਹੀਂ ਗ੍ਰੈਂਡ ਕਰਾਸ ਆਫ ਦ ਆਰਡਰ ਆਫ ਮੈਕਾਰੀਓਸ 3 ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਇਸ ਮੈਡੀਟੇਰੀਅਨ ਟਾਪੂ ਦੇਸ਼ ਪਹੁੰਚੇ, ਜਿੱਥੇ ਰਾਸ਼ਟਰਪਤੀ ਨਿਕੋਸ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਨਮਾਨ ਕੀਤਾ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਰਾਸ਼ਟਰਪਤੀ, ਗ੍ਰੈਂਡ ਕਰਾਸ ਆਫ ਦ ਆਰਡਰ ਆਫ ਮੈਕਾਰੀਓਸ 3 ਲਈ, ਮੈ ਤੁਹਾਨੂੰ, ਸਾਈਪ੍ਰਸ ਸਰਕਾਰ ਅਤੇ ਸਾਈਪ੍ਰਸ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਿਰਫ ਨਰਿੰਦਰ ਮੋਦੀ ਲਈ ਹੀ ਨਹੀਂ ਸਗੋਂ 140 ਕਰੋੜ ਭਾਰਤੀਆਂ ਲਈ ਇਕ ਸਨਮਾਨ ਹੈ। ਇਹ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਇਛਾਵਾਂ ਲਈ ਇਕ ਸਨਮਾਨ ਹੈ। ਇਹ ਸਾਡੀ ਸੰਸਕ੍ਰਿਤੀ, ਭਾਈਚਾਰੇ ਅਤੇ ਵਸੁਧੈਵ ਕੁਟੁੰਬਕਮ ਦੀ ਵਿਚਾਰਧਾਰਾ ਲਈ ਇਕ ਸਨਮਾਨ ਹੈ। ਮੈ ਇਸਨੂੰ ਭਾਰਤ ਅਤੇ ਸਾਈਪ੍ਰਸ ਦੇ ਦੋਸਤਾਨਾ ਸਬੰਧਾਂ, ਸਾਡੇ ਮੁੱਲਾਂ ਅਤੇ ਆਪਸੀ ਸਮਝ ਨੂੰ ਸਮਰਪਿਤ ਕਰਦਾ ਹਾਂ – ਸਾਰੇ ਭਾਰਤੀਆਂ ਵੱਲੋ, ਮੈਂ ਇਸ ਸਨਮਾਨ ਨੂੰ ਬਹੁਤ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਨਾਲ ਸਵੀਕਾਰ ਕਰਦਾ ਹਾਂ। ਇਹ ਪੁਰਸਕਾਰ ਸ਼ਾਂਤੀ, ਸੁਰੱਖਿਆ, ਪ੍ਰਭੂ ਸੱਤਾ, ਖੇਤਰੀ ਅਖੰਡਤਾ ਅਤੇ ਸਾਡੇ ਲੋਕਾਂ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,”ਮੈਨੂੰ ਵਿਸ਼ਵਾਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਸਰਗਰਮ ਭਾਈਵਾਲੀ ਨਵੀਆਂ ਉਚਾਈਆਂ ਨੂੰ ਛੂਹੇਗੀ। ਇਕੱਠੇ ਮਿਲਕੇ ਅਸੀਂ ਨਾ ਸਿਰਫ਼ ਅਪਣੇ ਦੋਵਾਂ ਦੇਸ਼ਾਂ ਦੀ ਤਰੱਕੀ ਨੂੰ ਮਜਬੂਤ ਕਰਾਂਗੇ ਬਲਕਿ ਇਕ ਸਾਂਤੀਪੂਰਨ ਅਤੇ ਸੁਰੱਖਿਅਤ ਵਿਸ਼ਵਵਿਆਪੀ ਵਾਤਾਵਰਨ ਦੀ ਸਿਰਜਣਾ ਵਿੱਚ ਵੀ ਯੋਗਦਾਨ ਪਾਵਾਂਗੇ।” ਇਸ ਦੌਰੇ ਨੇ ਭਾਰਤ – ਸਾਈਪ੍ਰਸ ਸੰਬੰਧਾਂ ਵਿੱਚ ਨਵੀਂ ਗਤੀ ਦਾ ਸੰਕੇਤ ਦਿੱਤਾ, ਕਿਉਂਕਿ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੇਡੋਲਾਈਡਜ਼ ਨੇ ਲਾਰ ਨਾਕਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਸਮੀ ਸਨਮਾਨ ਨਾਲ ਉਨ੍ਹਾਂ ਦਾ ਸਵਾਗਤ ਕੀਤਾ, ਦੋਵੇਂ ਦੇਸ਼ ਵਪਾਰ, ਤਕਨਾਲੋਜੀ, ਸਿੱਖਿਆ ਅਤੇ ਸੱਭਿਆਚਾਰਕ ਆਦਾਨ – ਪ੍ਰਦਾਨ ਵਿੱਚ ਡੂੰਘੇ ਸਹਿਯੋਗ ਲਈ ਵਚਨਬੱਧ ਹਨ। ਸਾਈਪ੍ਰਸ ਵਿੱਚ ਭਾਰਤ ਪ੍ਰਵਾਸੀਆਂ ਨੇ “ਵੰਦੇ ਮਾਤਰਮ” ਅਤੇ “ਭਾਰਤ ਮਾਤਾ ਦੀ ਜੈ” ਦੇ ਨਾਅਰਿਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦਾ ਸਵਾਗਤ ਕੀਤਾ।
—-00—–
प्रधानमंत्री नरेंद्र मोदी साइप्रस में “साइप्रस सर्वोच्च नागरिक पुरस्कार” से सम्मानित
साइप्रस/दिल्ली/संघोल-टाइम्स/16 जून,2025(पीटीआई/मलकीत सिंह भामिया) :- भारतीय प्रधानमंत्री नरेंद्र मोदी को साइप्रस के “साइप्रस सर्वोच्च नागरिक पुरस्कार” से सम्मानित किया गया है। 23 वर्षों में साइप्रस की यात्रा करने वाले पहले भारतीय प्रधानमंत्री नरेंद्र मोदी को साइप्रस के राष्ट्रपति निकोस क्रिस्टोडौलिड्स द्वारा ग्रैंड क्रॉस ऑफ़ द ऑर्डर ऑफ़ मकारियोस 3 से सम्मानित किया गया है। प्रधानमंत्री नरेंद्र मोदी रविवार को भूमध्यसागरीय द्वीप राष्ट्र पहुंचे, जहाँ राष्ट्रपति निकोस ने उन्हें हवाई अड्डे पर सम्मानित किया। प्रधानमंत्री नरेंद्र मोदी ने पुरस्कार ग्रहण करने के बाद कहा, “राष्ट्रपति जी, ग्रैंड क्रॉस ऑफ द ऑर्डर ऑफ मकारियोस III के लिए मैं आपको, साइप्रस सरकार और साइप्रस के लोगों को तहे दिल से धन्यवाद देता हूं। यह सिर्फ नरेंद्र मोदी का ही नहीं बल्कि 140 करोड़ भारतीयों का सम्मान है। यह उनकी क्षमताओं और आकांक्षाओं का सम्मान है। यह हमारी संस्कृति, समुदाय और वसुधैव कुटुंबकम की विचारधारा का सम्मान है। मैं इसे भारत और साइप्रस के मैत्रीपूर्ण संबंधों, हमारे मूल्यों और आपसी समझ को समर्पित करता हूं – सभी भारतीयों की ओर से, मैं इस सम्मान को बहुत विनम्रता और कृतज्ञता के साथ स्वीकार करता हूं। यह पुरस्कार शांति, सुरक्षा, संप्रभुता, क्षेत्रीय अखंडता और हमारे लोगों के प्रति हमारी प्रतिबद्धता का प्रतीक है।” प्रधानमंत्री ने कहा, “मुझे विश्वास है कि हमारी गतिशील साझेदारी आने वाले समय में नई ऊंचाइयों को छुएगी। साथ मिलकर हम न केवल अपने दोनों देशों की प्रगति को मजबूत करेंगे बल्कि एक शांतिपूर्ण और सुरक्षित वैश्विक वातावरण के निर्माण में भी योगदान देंगे।” इस यात्रा ने भारत-साइप्रस संबंधों में एक नई गति का संकेत दिया, क्योंकि साइप्रस के राष्ट्रपति निकोस क्रिस्टोडौलिडेस ने लारनाका अंतर्राष्ट्रीय हवाई अड्डे पर औपचारिक सम्मान के साथ उनका स्वागत किया, दोनों देश व्यापार, प्रौद्योगिकी, शिक्षा और सांस्कृतिक आदान-प्रदान में सहयोग को गहरा करने के लिए प्रतिबद्ध हैं। साइप्रस में भारतीय प्रवासियों ने “वंदे मातरम” और “भारत माता की जय” के नारों के साथ प्रधान मंत्री नरेंद्र मोदी की यात्रा का स्वागत किया।
—-00—–
Prime Minister Narendra Modi awarded “Cyprus Supreme Civilian Award” in Cyprus
Cyprus/Delhi/Sanghol-Times/16 June 2025 (PTI/Malkit Singh Bhamiya):- Indian Prime Minister Narendra Modi has been awarded the “Cyprus Supreme Civilian Award” of Cyprus. The first Indian Prime Minister Narendra Modi visit Cyprus in 23 years has been awarded the Grand Cross of the Order of Makaros 3 by Cyprus President Nicos Christodolids. Prime Minister Narendra Modi reached the Mediterranean Island nation on Sunday, where President Nicos honored him at the airport. After receiving the award, Prime Minister Narendra Modi said, “For the Grand Cross of the Order of Makios III,This is not only the honor of Narendra Modi but also for 140 crore Indians. I thank you wholeheartedly to the people of Cyprus Sarkar and Cyprus. Dedication to friendly relations, our values and mutual understanding – from all Indians, I accept this honor with great humility and gratitude. The Prime Minister said, “I am confident that our dynamic partnership will touch new heights in the coming times. Together we will not only strengthen the progress of our two countries but will also contribute to the creation of a peaceful and safe global environment.” The visit indicated a new pace in India-sprus relations, as Cyprus President Nicos Christodolids welcomed him with formal honors at the Laranaka International Airport, both of them are committed to deepening cooperation in business, technology, education and cultural exchange. In Cyprus, Indian migrants welcomed Prime Minister Narendra Modi’s visit with slogans of “Vande Mataram” and “Bharat Mata Ki Jai”.