ਮੇਰੇ ਖਿਲਾਫ ਕੋਈ ਸਬੂਤ ਨਹੀਂ, ਮੈ ਬੇਕਸੂਰ ਹਾਂ ! ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੇ ਅਦਾਲਤ ਵਿੱਚ ਦਿੱਤੀ ਦਲੀਲ

ਨਵੀਂ-ਦਿੱਲੀ/SANGHOL-TIMES/07 ਜੁਲਾਈ,2025( ਮਲਕੀਤ ਸਿੰਘ ਭਾਮੀਆਂ ਪ੍ਰੈਸ) :- 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੇ ਸੋਮਵਾਰ ਨੂੰ ਰਾਊਸ ਐਵੇਨਿਊ ਦੀ ਵਿਸ਼ੇਸ਼ ਅਦਾਲਤ ਵਿੱਚ ਅਪਣਾ ਬਿਆਨ ਦਰਜ ਕਰਵਾਇਆ। ਵਿਸ਼ੇਸ਼ ਜੱਜ ਡੀਆਈਜੀ ਵਿਨੇ ਸਿੰਘ ਨੇ ਸੱਜਣ ਕੁਮਾਰ ਦਾ ਬਿਆਨ ਦਰਜ ਕੀਤਾ। ਸੱਜਣ ਕੁਮਾਰ ਨੇ ਕਿਹਾ ਕਿ ਉਹ ਬੇਕਸੂਰ ਹੈ ਕਿਉਂਕਿ ਉਸਦੇ ਖਿਲਾਫ ਕੋਈ ਸਬੂਤ ਨਹੀਂ ਹੈ। ਅਦਾਲਤ ਵਿੱਚ ਪੇਸ਼ ਹੋਏ ਸੱਜਣ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕੀਤੀ ਗਈ ਹੈ ਅਤੇ ਉਸਨੂੰ ਬੇਬੁਨਿਆਦ ਦੋਸ਼ਾਂ ਰਾਹੀਂ ਫਸਾਇਆ ਜਾ ਰਿਹਾ ਹੈ। ਸੱਜਣ ਕੁਮਾਰ ਨੇ ਕਿਹਾ ਕਿ ਪਹਿਲਾਂ ਕਿਸੇ ਵੀ ਗਵਾਹ ਨੇ ਉਨ੍ਹਾਂ ਦਾ ਨਾਂਮ ਨਹੀਂ ਲਿਆ ਸੀ ਅਤੇ ਦਹਾਕਿਆਂ ਬਾਅਦ ਉਨ੍ਹਾਂ ਦਾ ਨਾਂਮ ਲਿਆ ਜਾ ਰਿਹਾ ਹੈ, ਉਨ੍ਹਾਂ ਵਿਰੁੱਧ ਬਣਾਇਆ ਗਿਆ ਮਾਮਲਾ ਝੂਠਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਉਸਨੇ ਇਹ ਵੀ ਦਲੀਲ ਦਿੱਤੀ ਕਿ ਉਸਨੂੰ ਲਾਈਫ – ਡਿਟੈਕਟਰ ਟੈਸਟ ਕਰਵਾਉਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਮੈ ਅਪਣੀ ਬੇਗੁਨਾਹੀ ਸਾਬਤ ਕਰਨ ਲਈ ਸਵੈ ਇੱਛਾ ਨਾਲ ਹਿੱਸਾ ਲਿਆ। ਸੱਜਣ ਕੁਮਾਰ ਨੇ ਕਿਹਾ ਕਿ ਉਸਨੇ ਇਲਾਕੇ ਵਿੱਚ ਸਦਭਾਵਨਾ ਲਿਆਉਣ ਲਈ ਖੂਨਦਾਨ ਕੈਂਪ ਅਤੇ ਸ਼ਾਂਤੀ ਮਾਰਚ ਆਯੋਜਿਤ ਕੀਤੇ। ਸੱਜਣ ਕੁਮਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਦਾਲਤ ਨੇ ਮਾਮਲੇ ਨੂੰ 29 ਜੁਲਾਈ ਲਈ ਸੂਚੀਬੱਧ ਕਰ ਦਿੱਤਾ। ਫਰਵਰੀ 2015 ਵਿੱਚ ਗ੍ਰਹਿ ਮੰਤਰਾਲੇ ਦੁਆਰਾ ਗਠਿਤ ਇਕ ਵਿਸ਼ੇਸ਼ ਜਾਂਚ ਟੀਮ ਨੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਇਲਾਕਿਆਂ ਵਿੱਚ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਸੱਜਣ ਕੁਮਾਰ ਵਿਰੁੱਧ FIR ਦਰਜ ਕੀਤੀਆਂ ਸਨ। ਪਹਿਲੀ FIR ‘ਚ ਜਨਕਪੁਰੀ ਵਿੱਚ ਹੋਈ ਹਿੰਸਾ ਦੇ ਸੰਬੰਧ ‘ਚ ਦਰਜ ਕੀਤੀ ਗਈ, ਜਿੱਥੇ 01 ਨਵੰਬਰ, 1984 ਨੂੰ ਸੋਹਣ ਸਿੰਘ ਅਤੇ ਉਸਦੇ ਜੁਵਾਈ ਅਵਤਾਰ ਸਿੰਘ ਦਾ ਕੱਤਲ ਕਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਵਿਕਾਸਪੁਰੀ ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਦੂਜੀ FIR ਦਰਜ ਕੀਤੀ ਗਈ, ਜਿਸ ਵਿੱਚ ਗੁਰਚਰਨ ਸਿੰਘ ਨੂੰ ਅੱਗ ਲਗਾਈ ਗਈ ਸੀ। ਜ਼ਿਕਰਯੋਗ ਹੈ ਕਿ 01 ਨਵੰਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਨਿੱਜੀ ਅੰਗ ਰੱਖਿਅਕ ਦੁਆਰਾ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਉੱਠੇ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਸਨ।
—-00—–
मेरे खिलाफ कोई सबूत नहीं, मैं निर्दोष हूं! पूर्व सांसद सज्जन कुमार ने कोर्ट में दी दलील
नई दिल्ली/संघोल-टाइम्स/07 जुलाई, 2025 (मलकीत सिंह भामिया प्रेस translate by Jatinder Pal Singh) :- 1984 के सिख विरोधी दंगों के दौरान जनकपुरी और विकासपुरी इलाकों में हुई हिंसा के मामले में पूर्व कांग्रेस सांसद सज्जन कुमार ने सोमवार को राउज एवेन्यू की विशेष अदालत में अपना बयान दर्ज कराया। विशेष न्यायाधीश डीआईजी विनय सिंह ने सज्जन कुमार का बयान दर्ज किया। सज्जन कुमार ने कहा कि वह निर्दोष हैं क्योंकि उनके खिलाफ कोई सबूत नहीं है। कोर्ट में पेश हुए सज्जन कुमार ने दावा किया कि मामले की निष्पक्ष जांच नहीं की गई है और उन्हें बेबुनियाद आरोपों के जरिए फंसाया जा रहा है। सज्जन कुमार ने कहा कि पहले किसी गवाह ने उनका नाम नहीं लिया था और दशकों बाद उनका नाम लिया जा रहा है, उनके खिलाफ बनाया गया मामला झूठा और राजनीति से प्रेरित है। उन्होंने यह भी तर्क दिया कि उन्हें लाइफ डिटेक्टर टेस्ट से गुजरने के लिए मजबूर किया गया था और उन्होंने अपनी बेगुनाही साबित करने के लिए स्वेच्छा से भाग लिया। सज्जन कुमार ने कहा कि उन्होंने इलाके में सद्भाव लाने के लिए रक्तदान शिविर और शांति मार्च आयोजित किए। सज्जन कुमार का बयान दर्ज करने के बाद अदालत ने मामले की अगली सुनवाई 29 जुलाई तय की। फरवरी 2015 में गृह मंत्रालय द्वारा गठित एक विशेष जांच दल ने सिख विरोधी दंगों के दौरान इलाकों में हिंसा की शिकायतों के आधार पर सज्जन कुमार के खिलाफ एफआईआर दर्ज की थी। पहली एफआईआर जनकपुरी में हुई हिंसा के सिलसिले में दर्ज की गई थी, जहां 1 नवंबर 1984 को सोहन सिंह और उनके दामाद अवतार सिंह की हत्या कर दी गई थी। इसके साथ ही दूसरी एफआईआर विकासपुरी में हुई घटना के सिलसिले में दर्ज की गई थी, जिसमें गुरचरण सिंह को आग के हवाले कर दिया गया था। गौरतलब है कि 1 नवंबर 1984 को तत्कालीन प्रधानमंत्री इंदिरा गांधी की उनके निजी अंगरक्षक द्वारा गोली मारकर हत्या कर दिए जाने के बाद दिल्ली समेत पूरे देश में सिख विरोधी दंगे भड़क गए थे। इसमें बड़ी संख्या में लोग मारे गए थे।