ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਨਾਮੀਬੀਆ ਦਾ ਸਰਵ ਉੱਚ ਸਨਮਾਨ, ਸੰਸਦ ‘ਚ ਕੀਤਾ ਸੰਬੋਧਨ ! ਕਿਹਾ, “ਹੀਰੇ ਵਾਂਗ ਚਮਕਣਗੇ ਦੋਵਾਂ ਦੇ ਰਿਸ਼ਤੇ

ਦਿੱਲੀ/ਵਿੰਡਹੋਰ/SANGHOL-TIMES/09 ਜੁਲਾਈ,2025 (ਪੀਟੀਆਈ ਦੇ ਹਵਾਲੇ ਤੋਂ / ਮਲਕੀਤ ਸਿੰਘ ਭਾਮੀਆਂ ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਮੀਬੀਆ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੂੰ ਨਾਮੀਬੀਆ ਦੇ ਸਰਵ ਉੱਚ ਸਨਮਾਨ “ਆਰਡਰ ਆਫ ਦ ਮੋਸਟ ਐਨਸ਼ੀਮੈਂਟ ਵੈਲਵਿਟ ਸਚੀਆ ਮੀਰਾ ਬਿਲਿਸ ਨਾਲ ਸਨਮਾਨਿਤ ਕੀਤਾ ਗਿਆ ਹੈ।” ਸਰਵ ਉੱਚ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮੀਬੀਆ ਦੀ ਸੰਸਦ ਨੂੰ ਸੰਬੋਧਨ ਕੀਤਾ। ਇਸ ਮਹਾਨ ਸਦਨ, ਲੋਕਤੰਤਰ ਦੇ ਮੰਦਰ ਨੂੰ ਸੰਬੋਧਨ ਕਰਨਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ। ਮੈ ਇਸ ਦੇਸ਼ ਦੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕਰਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਮੈ ਲੋਕਤੰਤਰ ਦੀ ਮਾਂ ਦੇ ਪ੍ਰਤੀਨਿਧੀ ਵਜੋਂ ਤੁਹਾਡੇ ਨਾਲ ਖੜ੍ਹਾ ਹਾਂ, ਅਤੇ ਮੈ ਅਪਣੇ ਨਾਲ ਭਾਰਤ ਦੇ 1,4 ਅਰਬ ਲੋਕਾਂ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀਰਾ ਉਦਯੋਗ ਬਾਰੇ ਕੀ ਕਿਹਾ ? ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਨਾਮੀਬੀਆ ਦੁਨੀਆਂ ਦੇ ਸੱਭ ਤੋਂ ਵੱਡੇ ਹੀਰੇ ਉਤਪਾਦਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ, ਭਾਰਤ ਸੱਭ ਤੋਂ ਵੱਡੀ ਹੀਰਾ ਪਾਲਿਸ਼ਿੰਗ ਉਦਯੋਗ ਹੈ। ਉਹ ਮੇਰੇ ਗ੍ਰਹਿ ਰਾਜ ਗੁਜਰਾਤ ਵਿੱਚ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਨਾਮੀਬੀਆ ਸਾਂਝੇ ਲਈ ਵੀ ਇੰਨਾਂ ਹੀਰਿਆਂ ਵਾਂਗ ਚਮਕੇਗੀ।।ਪ੍ਰਧਾਨ ਮੰਤਰੀ ਨਰਿੰਦਰ ਨੇ ਕਿਹਾ,ਭਾਰਤ ਅਤੇ ਨਾਮੀਬੀਆ ਅਪਣੇ ਅਜ਼ਾਦੀ ਸੰਗਰਾਮ ਤੋਂ ਬਾਅਦ ਵਿੱਚ ਇੱਕ ਦੂਜੇ ਨਾਲ ਖੜ੍ਹੇ ਹਨ। ਦੋਵਾਂ ਦੇਸ਼ਾਂ ਦੀ ਦੋਸਤੀ ਰਾਜਨੀਤੀ ਵਿੱਚੋਂ ਨਹੀਂ ਸਗੋਂ ਸੰਘਰਸ਼ ਸਹਿਯੋਗ ਅਤੇ ਅਪਣੀ ਵਿਸ਼ਵਾਸ ਨਾਲ ਪੈਦਾ ਹੋਈ ਹੈ। ਇਹ ਸਾਂਝੇ ਲੋਕਤੰਤਰ ਮੁੱਲੋ ਅਤੇ ਇੱਕ ਉਜਵਲ ਭਵਿੱਖ ਦੇ ਸਾਂਝੇ ਸੁਪਨਿਆਂ ਦੁਆਰਾ ਪਾਲਿਆ ਜਾਂਦਾ ਹੈ। ਦੋਵੇਂ ਦੇਸ਼ ਵਿਕਾਸ ਦੇ ਰਾਹ ‘ਤੇ ਇਕੱਠੇ ਅੱਗੇ ਵਧਣਗੇ।
प्रधानमंत्री मोदी ने नामीबिया का सर्वोच्च सम्मान प्राप्त किया, संसद को संबोधित किया! कहा, “दोनों के बीच संबंध हीरे की तरह चमकेंगे
दिल्ली/विंडहोक/संघोल-टाइम्स/09 जुलाई, 2025 (पीटीआई/मलकीत सिंह भामिया,translate by Jatinder-Pal-Singh) :- प्रधानमंत्री नरेंद्र मोदी नामीबिया की यात्रा पर हैं। इस दौरान उन्हें नामीबिया के सर्वोच्च सम्मान “ऑर्डर ऑफ द मोस्ट एनसाइन वेलवेट सचिया मीरा ब्लिस” से सम्मानित किया गया है। सर्वोच्च सम्मान प्राप्त करने के बाद प्रधानमंत्री नरेंद्र मोदी ने नामीबिया की संसद को संबोधित किया। लोकतंत्र के मंदिर, इस महान सदन को संबोधित करना मेरे लिए बहुत सम्मान की बात है। इस देश के सर्वोच्च सम्मान से मुझे सम्मानित करने के लिए मैं आपका धन्यवाद करता हूं। मैं लोकतंत्र की जननी के प्रतिनिधि के रूप में आपके साथ खड़ा हूं, और मैं अपने साथ भारत के 1.4 अरब लोगों का हार्दिक अभिवादन लेकर आया हूं। प्रधानमंत्री नरेंद्र मोदी ने हीरा उद्योग को लेकर क्या कहा? इससे पहले प्रधानमंत्री नरेंद्र मोदी ने कहा था कि नामीबिया दुनिया के सबसे बड़े हीरा उत्पादकों में से एक है। इसके साथ ही भारत में हीरा पॉलिशिंग का सबसे बड़ा उद्योग है। वह भी मेरे गृह राज्य गुजरात में। मुझे विश्वास है कि आने वाले समय में भारत और नामीबिया इन हीरों की तरह आम भलाई के लिए चमकेंगे। प्रधानमंत्री नरेंद्र ने कहा, भारत और नामीबिया अपने स्वतंत्रता संग्राम के समय से ही एक-दूसरे के साथ खड़े हैं। दोनों देशों की मित्रता राजनीति से नहीं बल्कि संघर्ष, सहयोग और आपसी विश्वास से उपजी है। यह साझा लोकतांत्रिक मूल्यों और उज्ज्वल भविष्य के साझा सपनों से पोषित है। दोनों देश विकास के पथ पर साथ मिलकर आगे बढ़ेंगे।