
ਬਿਕਰਮ ਸਿੰਘ ਮਜੀਠੀਆ “ਤੇ ਸਰਕਾਰ ਦੀ ਬਾਜ਼ ਅੱਖ ! ਨਾਭਾ ਜੇਲ੍ਹ ਦੀ ਬੈਰਕ ‘ਚ ਲਗਾਏ ਗਏ CCTV ਕੈਮਰੇ
ਮੁੱਖ ਮੰਤਰੀ ਮਾਨ ਰੱਖ ਰਹੇ ਹਨ ਨਜ਼ਰ
ਨਾਭਾ/SANGHOL-TIMES/07 ਜੁਲਾਈ,2025( ਮਲਕੀਤ ਸਿੰਘ ਭਾਮੀਆਂ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਦੀ ਜੇਲ੍ਹ ‘ਚ ਰੱਖਿਆ ਗਿਆ ਹੈ। ਉੱਥੇ ਹੀ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹਾਸਿਲ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਾਭਾ ਜੇਲ੍ਹ ਦੀ ਬੈਰਕ ਨੇੜੇ CCTV ਕੈਮਰੇ ਲਗਾਏ ਗਏ ਹਨ। ਇੰਨਾਂ ਹੀ ਨਹੀਂ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ CCTV ਕੈਮਰੇ ਬੈਰਕ ਦੇ ਅੰਦਰ ਅਤੇ ਬਾਹਰ 02 ਕੈਮਰੇ ਲਗਾਏ ਗਏ ਹਨ। ਜਿਸਦੀ ਫੁਟੇਜ ( ਫੋਟੋਆਂ ) ਜੇਲ੍ਹ ਪ੍ਰਸ਼ਾਸਨ ਕੋਲ ਜਾਣ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਜਾ ਰਹੀ ਹੈ। ਜੇਲ੍ਹ ‘ਚ ਜਾਂਦੇ ਹੀ ਬਿਕਰਮ ਸਿੰਘ ਮਜੀਠੀਆ ਨੇ ਸੱਭ ਤੋਂ ਪਹਿਲਾਂ ਜੇਲ੍ਹ ਅਧਿਕਾਰੀਆਂ ਕੋਲੋਂ ਸ਼੍ਰੀ ਗੁਟਕਾ ਸਾਹਿਬ ਜੀ ਦੀ ਮੰਗ ਕੀਤੀ ਸੀ। ਜੇਲ੍ਹ ਦੇ ਅਧਿਕਾਰੀਆਂ ਵੱਲੋ ਸ਼੍ਰੀ ਗੁਟਕਾ ਸਾਹਿਬ ਜੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਨੂੰ ਯਾਦ ਕਰਦੇ ਹੋਏ ਸ਼੍ਰੀ ਪਾਠ ਸਾਹਿਬ ਜੀ ਦਾ ਪਾਠ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਸ਼ਾਮ ਵੇਲੇ ਸ਼੍ਰੀ ਗੁਟਕਾ ਸਾਹਿਬ ਜੀ ਦਾ ਪਾਠ ਕੀਤਾ। ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਅਗਲੀ ਸਵੇਰ 05 ਵਜ੍ਹੇ ਉੱਠਣ ਮਗਰੋਂ ਉਨ੍ਹਾਂ ਨੇ ਅਪਣੇ ਦਿਨ ਦੀ ਸ਼ੁਰੂਆਤ ਸ਼੍ਰੀ ਪਾਠ ਸਾਹਿਬ ਜੀ ਦੇ ਕਰਨ ਨਾਲ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਹਰ ਇੱਕ ਹਲਚਲ ਨੂੰ CCTV ਕੈਮਰੇ ‘ਚ ਕੈਦ ਕੀਤਾ ਜਾ ਰਿਹਾ ਹੈ।
—–00——