
ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਹਿੱਸਾ ਬਣ ਕੇ ਇਸ ਨੂੰ ਲੋਕ ਲਹਿਰ ਬਣਾਇਆ ਜਾਵੇ : ਵਿਧਾਇਕ ਕੁਲਜੀਤ ਸਿੰਘ ਰੰਧਾਵਾ
ਲਾਲੜੂ ਦੇ ਵੱਖ ਵੱਖ ਪਿੰਡਾਂ ਵਿੱਚ ਕੱਢੀ ਗਈ ਨਸ਼ਾ ਮੁਕਤੀ ਯਾਤਰਾ
ਲਾਲੜੂ/SANGHOL-TIMES/JAGMEET-SINGH/16 ਜੁਲਾਈ, 2025:
ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਣ ਲਈ ਭਾਗ ਦੋ ਤਹਿਤ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਤੇ ਕੋਆਰਡੀਨੇਟਰ ਸੁਮਿਤ ਰਾਣਾ,ਉਪ ਕੋਆਰਡੀਨੇਟਰ ਸਤਵੰਤ ਸਿੰਘ ਦੀ ਮੌਜੂਦਗੀ ਹੇਠ ਪਿੰਡ ਜਾਸਤਨਾ ਕਲਾਂ, ਜਾਸਤਨਾ ਖੁਰਦ,ਬੱਲੋਪੁਰ ,ਤੋਫਾਪੁਰ ਤੇ ਆਗਾਪੁਰ ਵਿਚ ਯੁੱਧ ਨਸ਼ਿਆਂ ਵਿਰੁੱਧ ਮੁੰਹਿਮ ਤਹਿਤ “ਨਸ਼ਾ ਮੁਕਤੀ ਯਾਤਰਾ” ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ। ਵਿਧਾਇਕ ਰੰਧਾਵਾ ਨੇ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਪਿੰਡ ਦੇ ਨੌਜਵਾਨ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਨਸ਼ੇ ਦੇ ਦਲਦਲ ਵਿਚੋਂ ਕੱਢਿਆ ਜਾ ਸਕੇ। ਉਨ੍ਹਾਂ ਸਮੂਹ ਪਿੰਡਾਂ ਦੇ ਵਾਸੀਆਂ ਅਤੇ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆ ਵਿਰੁੱਧ ਜੰਗ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਵਿਚ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਨਸ਼ਾਂ ਤਸਕਰਾਂ ਬਾਰੇ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਅਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਵਲੋਂ ਨਸ਼ਿਆਂ ਵਿਰੁੱਧ ਲੜਾਈ ਵਿਚ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਹਿੱਸਾ ਬਣ ਕੇ ਇਸ ਨੂੰ ਲੋਕ ਲਹਿਰ ਬਣਾਇਆ ਜਾਵੇ ਤੇ ਆਪਣੇ ਪਿੰਡ, ਸ਼ਹਿਰ, ਗਲੀ, ਮੁਹੱਲੇ, ਰਿਸ਼ਤੇਦਾਰਾਂ ਤੇ ਹੋਰ ਸੰਪਰਕ ’ਚ ਆਉਣ ਵਾਲੇ ਨਸ਼ਾ ਪੀੜ੍ਹਤ ਵਿਅਕਤੀਆਂ ਨੂੰ ਸਰਕਾਰੀ ਸਿਹਤ ਸੰਸਥਾਵਾਂ ’ਚ ਆਪਣਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਾਡੇ ਸਮਾਜ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨਸ਼ੇ ਵਿਅਕਤੀ ਨੂੰ ਸਰੀਰਕ, ਮਾਨਸਿਕ, ਆਰਥਿਕ ਤੇ ਸਮਾਜਿਕ ਤੌਰ ’ਤੇ ਕਮਜ਼ੋਰ ਬਣਾ ਦਿੰਦੇ ਹਨ। ਸਰਕਾਰੀ ਸਿਹਤ ਕੇਂਦਰਾਂ ’ਚ ਨਸ਼ਾ ਪੀੜ੍ਹਤ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਤੇ ਮਰੀਜ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਪੀੜ੍ਹਤ ਵਿਅਕਤੀਆਂ ਨਾਲ ਹਮਦਰਦੀ ਵਾਲਾ ਰਵੱਈਆ ਅਪਨਾਉਣ ਦੀ ਲੋੜ ਹੈ।
—–00——
नशे के विरुद्ध युद्ध’ अभियान को जन आंदोलन बनाया जाए: विधायक कुलजीत सिंह रंधावा
लालरू के विभिन्न गाँवों में नशा मुक्ति यात्रा निकाली गई
लालरू/SANGHOL-TIMES/JAGMEET-SINGH/16 जुलाई, 2025:
पंजाब सरकार द्वारा नशे की रोकथाम हेतु चलाए जा रहे ‘नशे के विरुद्ध युद्ध’ अभियान के दूसरे भाग के अंतर्गत, नशे के दुष्प्रभावों के बारे में जागरूकता पैदा करने के लिए, डेराबस्सी के विधायक कुलजीत सिंह रंधावा के नेतृत्व में और समन्वयक सुमित राणा, उप-समन्वयक सतवंत सिंह की उपस्थिति में, गाँव जस्तना कलां, जस्तना खुर्द, बल्लोपुर, तोफापुर और आगापुर में नशा मुक्ति यात्रा के माध्यम से लोगों को नशे के दुष्प्रभावों के बारे में जागरूक किया गया। विधायक रंधावा ने पंचायतों और ग्रामीणों से गाँव के छोटे बच्चों पर विशेष ध्यान देने और उन्हें खेलों के प्रति प्रेरित करने का प्रयास करने का आह्वान किया। उन्होंने कहा कि युवाओं को नशे के दुष्प्रभावों के बारे में बड़े पैमाने पर जागरूक किया जाना चाहिए ताकि उन्हें नशे के दलदल से बाहर निकाला जा सके। उन्होंने सभी गांवों व पंचायतों के निवासियों से नशे के खिलाफ जंग में प्रशासन का साथ देने की अपील की। इस अवसर पर उन्होंने कहा कि पुलिस नशा तस्करों के खिलाफ सख्त कार्रवाई कर रही है। उन्होंने कहा कि लोग नशा तस्करों की सूचना पुलिस के साथ साझा करें और सूचना देने वाले की पहचान गोपनीय रखी जाएगी। इस अवसर पर ग्रामीणों ने नशे के खिलाफ लड़ाई में प्रशासन को पूर्ण सहयोग देने का संकल्प लिया। उन्होंने कहा कि सरकार द्वारा नशे के खिलाफ छेड़े गए अभियान को ‘नशे के खिलाफ जंग’ का हिस्सा बनाकर इसे जन आंदोलन बनाया जाना चाहिए तथा अपने गांव, शहर, गली, मोहल्ले, रिश्तेदारों व अन्य संपर्कों में नशा करने वाले लोगों को सरकारी स्वास्थ्य संस्थानों में इलाज करवाने के लिए प्रेरित किया जाना चाहिए ताकि हमारे समाज को नशे के दलदल से बाहर निकाला जा सके। उन्होंने कहा कि नशा व्यक्ति को शारीरिक, मानसिक, आर्थिक व सामाजिक रूप से कमजोर बनाता है। सरकारी स्वास्थ्य केंद्रों में नशे के आदी लोगों का मुफ्त इलाज किया जाता है और मरीज की पहचान गोपनीय रखी जाती है। उन्होंने कहा कि नशा करने वालों के प्रति सहानुभूतिपूर्ण रवैया अपनाने की जरूरत है।