——00——
ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਕਰਨਗੇ ਹਲਵਾਰਾ ਏਅਰਪੋਰਟ ਦਾ ਵਰਚੁਅਲੀ ਉਦਘਾਟਨ
70 ਕਰੋੜ ਦੀ ਲਾਗਤ ਨਾਲ ਹੋਇਆ ਤਿਆਰ

ਲੁਧਿਆਣਾ/SANGHOL-TIMES/18 ਜੁਲਾਈ,2025 (ਮਲਕੀਤ ਸਿੰਘ ਭਾਮੀਆਂ ) :- ਪੰਜਾਬ ਵਾਸੀਆਂ ਲਈ ਖੁਸ਼ਖਬਰੀ ਹੈ। ਲੁਧਿਆਣਾ ਤੋਂ ਲੱਗਭਗ 31 ਕਿਲੋਮੀਟਰ ਦੂਰ ਰਾਏਕੋਟ ਕਸਬੇ ਵਿੱਚ ਸਥਿਤ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣਾਂ ਜਲਦ ਸ਼ੁਰੂ ਹੋਣ ਵਾਲੀਆਂ ਹਨ। 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਅਰਪੋਰਟ ਦਾ ਵਰਚੁਅਲ ਉਦਘਾਟਨ ਕਰਨਗੇ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ। ਵਰਚੁਅਲ ਉਦਘਾਟਨ ਦੇ ਬਾਅਦ ਜਲਦ ਹੀ ਫਲਾਇਟਾਂ ਨੂੰ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਜੋ ਕਾਰੋਬਾਰੀਆਂ ‘ਤੇ ਲੋਕਾਂ ਨੂੰ ਰਾਹਤ ਮਿਲ ਸਕੇ। ਇੱਥੇ 172 ਸੀਟਾਂ ਵਾਲਾ ਜਹਾਜ਼ ਅਸਾਨੀ ਨਾਲ਼ ਉਤਰ ਸਕੇਗਾ। ਹਲਵਾਰਾ ਵਿੱਚ ਬਣਿਆ ਏਅਰਪੋਰਟ 161,28 ਏਕੜ ਵਿੱਚ ਫੈਲਿਆ ਹੈ। ਇਸ ਖੇਤਰ ਵਿੱਚ ਬਣਿਆ ਟਰਮੀਨਲ ਏਰੀਆ 2000 ਵਰਗ ਮੀਟਰ ਹੈ। ਜ਼ਮੀਨ ਨੂੰ ਛੱਡ ਕੇ ਕੁੱਝ ਪਰਿਯੋਜਨਾ ਲਾਗਤ 70 ਕਰੋੜ ਰੁਪਏ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਲਵਾਰਾ ਵਿੱਚ ਮਾਡਰਨ ਸਿਵਲ ਟਰਮੀਨਲ ਦੇ ਨਿਰਮਾਣ ਕੰਮ ਲਈ 50 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰ ਦਿੱਤੇ ਸਨ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਏਅਰਪੋਰਟ ਬਣਾਉਣ ਦੀ ਯੋਜਨਾ 2007 ਵਿੱਚ ਪਾਸ ਹੋਈ ਸੀ। 2010 ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਇਸ ਦਾ ਨੀਂਹ ਪੱਥਰ ਰੱਖਣਾ ਸੀ, ਪਰ ਕਿਸੇ ਕਾਰਨ ਕਰਕੇ ਸਾਰੀਆਂ ਤਿਆਰੀਆਂ ਦੇ ਬਾਵਜੂਦ ਇਹ ਕੰਮ ਨਹੀਂ ਹੋ ਸਕਿਆ। ਦਸੰਬਰ 2018 ਵਿੱਚ ਇਸ ਯੋਜਨਾ ‘ਤੇ ਦੁਬਾਰਾ ਕੰਮ ਸ਼ੁਰੂ ਹੋਇਆ। ਇਸ ਵਿੱਚ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ 51 ਫੀਸਦੀ ‘ਤੇ ਪੰਜਾਬ ਸਰਕਾਰ ਦੀ 49 ਫੀਸਦੀ ਹਿੱਸੇਦਾਰੀ ਸੀ। ਹਲਵਾਰਾ ਵਿੱਚ ਰਨਵੇ ‘ਤੇ ਇੰਸਟਰੂਮੈਂਟ ਸਿਸਟਮ ਹੈ ਜਿਸ ਨਾਲ ਜਹਾਜ਼ ਘੌਟ ਉਚਾਈ ‘ਤੇ ਵੀ ਉਤਰ ਸਕਦੇ ਹਨ। ਇਸ ਵਿੱਚ ਲੁਧਿਆਣਾ ਦੇ ਲੋਕ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੂਤਰਾਂ ਮੁਤਾਬਕ ਹਲਵਾਰਾ ਹਵਾਈ ਅੱਡੇ ਵਿੱਚ 172 ਬੋਇੰਗ ਉਡਾਣਾਂ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ ਜਦੋਂ ਕਿ ਸਾਹਨੇਵਾਲ ਵਿੱਚ 172 ਮੀਟਰ ਏਟੀਅਰ ਉਡਾਣਾਂ ਦੀ ਸਮਰੱਥਾ ਹੈ। ਹਵਾਈ ਅੱਡੇ ਦੀ ਇਮਾਰਤ ਵਿੱਚ ਕੌਮਾਂਤਰੀ, ਘਰੇਲੂ ‘ਤੇ ਕਾਰਗੋ ਟਰਮੀਨਲ ਸਣੇ 5 ਟਰਮੀਨਲ ਹੋਣਗੇ। ਰਨਵੇ ਦੀ ਲੰਬਾਈ ਅੱਜੇ ਏਅਰ ਅਥਾਰਟੀ ਨੇ ਸਾਂਝੀ ਨਹੀਂ ਕੀਤੀ। ਏਅਰਪੋਰਟ ਸ਼ੁਰੂ ਹੋਣ ਦੇ ਬਾਅਦ ਸਭ ਤੋਂ ਪਹਿਲਾਂ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ। ਜਿਸਦੇ ਬਾਅਦ ਏਈਆਈ ( AEI ) ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰੇਗਾ। ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਦੇ ਬਾਅਦ ਸੱਭ ਤੋਂ ਵੱਧ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਵਿਦੇਸ਼ ਜਾਣ ਲਈ ਅੰਮ੍ਰਿਤਸਰ, ਮੋਹਾਲੀ ‘ਤੇ ਦਿੱਲੀ ਜਾਂਦੇ ਸੀ। ਉਨ੍ਹਾਂ ਨੂੰ ਦੁਬਾਰਾ ਉੱਥੇ ਨਹੀਂ ਜਾਣਾ ਪਵੇਗਾ। ਉਦਯੋਗਪਤੀਆਂ ਲਈ ਬਹੁਤ ਸਹੂਲਤ ਹੋਵੇਗੀ।
हलवारा इंटरनेशनल एयरपोर्ट – प्रधानमंत्री नरेंद्र मोदी 27 जुलाई को एयरपोर्ट का वर्चुअल उद्घाटन करेंगे
लुधियाना/SANGHOL-TIMES/18 जुलाई,2025(मलकीत सिंह भामियाt,ranslate by Jatinder Pal Singh):- पंजाब के लोगों के लिए अच्छी खबर है। लुधियाना से करीब 31 किलोमीटर दूर रायकोट कस्बे में स्थित हलवारा इंटरनेशनल एयरपोर्ट से जल्द ही उड़ानें शुरू होने जा रही हैं। प्रधानमंत्री नरेंद्र मोदी 27 जुलाई को एयरपोर्ट का वर्चुअल उद्घाटन करेंगे। कैबिनेट मंत्री संजीव अरोड़ा ने एक प्रेस कॉन्फ्रेंस के दौरान यह जानकारी दी। वर्चुअल उद्घाटन के बाद जल्द ही उड़ानें शुरू की जाएंगी ताकि कारोबारियों और लोगों को राहत मिल सके। यहां 172 सीटों वाला विमान आसानी से उतर सकेगा। हलवारा में बना एयरपोर्ट 161.28 एकड़ में फैला है। इस क्षेत्र में बने टर्मिनल का क्षेत्रफल 2000 वर्ग मीटर है। जमीन को छोड़कर इस परियोजना की लागत 70 करोड़ रुपये है। मुख्यमंत्री भगवंत मान ने हलवारा में आधुनिक सिविल टर्मिनल के निर्माण कार्य के लिए 50 करोड़ रुपये पहले ही जारी कर दिए थे। गौरतलब है कि लुधियाना में हवाई अड्डा बनाने की योजना 2007 में पास हुई थी। 2010 में पूर्व प्रधानमंत्री डॉ. मनमोहन सिंह को इसका शिलान्यास करना था, लेकिन किसी कारणवश तमाम तैयारियों के बावजूद यह काम नहीं हो सका। दिसंबर 2018 में इस परियोजना पर दोबारा काम शुरू हुआ। इसमें भारतीय विमानपत्तन प्राधिकरण की 51 प्रतिशत और पंजाब सरकार की 49 प्रतिशत हिस्सेदारी थी। हलवारा में रनवे पर एक इंस्ट्रूमेंट सिस्टम लगा हुआ है, जिससे कम ऊंचाई पर भी विमान उतर सकते हैं। ऐसे में लुधियाना के लोग हलवारा अंतरराष्ट्रीय हवाई अड्डे के शुरू होने का बेसब्री से इंतजार कर रहे हैं। सूत्रों के अनुसार, हलवारा हवाई अड्डे की क्षमता 172 बोइंग उड़ानों को संभालने की होगी, जबकि साहनेवाल की क्षमता 172 विमानों को संभालने की है। हवाई अड्डे की इमारत में अंतरराष्ट्रीय, घरेलू और कार्गो टर्मिनलों सहित 5 टर्मिनल होंगे। रनवे की लंबाई आज एयर अथॉरिटी द्वारा साझा नहीं की गई थी। हवाई अड्डे के शुरू होने के बाद, सबसे पहले घरेलू उड़ानें शुरू होंगी। जिसके बाद AEI अंतरराष्ट्रीय उड़ानें शुरू करेगा। अंतरराष्ट्रीय उड़ानें शुरू होने के बाद सबसे ज्यादा फायदा उन लोगों को होगा जो विदेश जाने के लिए अमृतसर, मोहाली और दिल्ली जाते थे। उन्हें दोबारा वहां नहीं जाना पड़ेगा। उद्योगपतियों के लिए काफी सुविधा होगी।