ਅਨਮੋਲ ਗਗਨ ਮਾਨ ਦਾ ਅਸਤੀਫਾ -ਇੱਕ-ਇੱਕ ਕਰਕੇ ਆਪ ਦਾ ਪਤਨ ਸ਼ੁਰੂ : ਵੜਿੰਗ *अनमोल गगन मान का इस्तीफा -एक-एक करके आप का पतन शुरू हो गया है: वड़िंग*Anmol Gagan Mann resignation – AAP edifice has started collapsing: Warring


ਅਨਮੋਲ ਗਗਨ ਮਾਨ ਦਾ ਅਸਤੀਫਾ -ਇੱਕ-ਇੱਕ ਕਰਕੇ ਆਪ ਦਾ ਪਤਨ ਸ਼ੁਰੂ : ਵੜਿੰਗ
ਚੰਡੀਗੜ੍ਹ/SANGHOL-TIMES/ਜਗਮੀਤ-ਸਿੰਘ/19 ਜੁਲਾਈ,2025: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦਾ ਇੱਕ – ਇੱਕ ਕਰਕੇ ਪਤਨ ਸ਼ੁਰੂ ਹੋ ਗਿਆ ਹੈ। ਜਿਸਦੇ ਦੋ ਮੌਜੂਦਾ ਵਿਧਾਇਕ ਪਹਿਲਾਂ ਹੀ ਪਾਰਟੀ ਚੋਂ ਬਾਹਰ ਹਨ ਅਤੇ ਕਈ ਇਸ ਤੋਂ ਬਾਅਦ ਆ ਸਕਦੇ ਹਨ।
ਵੜਿੰਗ ਨੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਆਪਣੀ ਸੀਟ ਅਤੇ ਸਿਆਸਤ ਨੂੰ ਛੱਡਣ ਉੱਪਰ ਪ੍ਰਤੀਕ੍ਰਿਆ ਦਿੰਦੇ ਹੋਏ, ਕਿਹਾ ਕਿ ਇਸਦਾ ਮਤਲਬ ਹਰ ਕੋਈ ਜਾਣਦਾ ਹੈ, ਜਿਹੜੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਪਾਰਟੀ ਤੋਂ ਬਾਹਰ ਹੋਣ ਵਾਲੇ ਦੂਜੇ ਵਿਧਾਇਕ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿਰਫ਼ ਤਿੰਨ ਦਿਨ ਪਹਿਲਾਂ ਹੀ ਸ਼੍ਰੀਮਤੀ ਮਾਨ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਟਿੱਪਣੀ ਕੀਤੀ ਸੀ ਕਿ ਸਮਾਜ ਨੂੰ ਉੱਚਾ ਚੁੱਕਣ ਦਾ ਉਨ੍ਹਾਂ ਦਾ ਸੁਪਨਾ ਸਾਡੇ ਅੰਦਰ ਹਿੰਮਤ ਅਤੇ ਪ੍ਰੇਰਨਾ ਭਰਦਾ ਹੈ। ਜਿਸ ਬਾਰੇ ਵੜਿੰਗ ਨੇ ਸਵਾਲ ਕੀਤਾ ਕਿ ਤਿੰਨ ਦਿਨਾਂ ਦੇ ਅੰਦਰ ਉਸ “ਹਿੰਮਤ ਅਤੇ ਪ੍ਰੇਰਨਾ” ਦਾ ਕੀ ਹੋਇਆ?
ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਪਹਿਲਾਂ, ਪਾਰਟੀ ਨੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। ਅਜਿਹੇ ਵਿਚ ਜਿਸ ਦਰ ਨਾਲ ਵਿਧਾਇਕਾਂ ਨੇ ਅਸਤੀਫ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ, ਜਾਂ ਫ਼ਿਰ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਦੀ ਉਲਟੀ ਗਿਣਤੀ ਸਾਡੀ ਉਮੀਦ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਹੈ।
ਵੜਿੰਗ ਨੇ ਕਿਹਾ ਕਿ ਜੇਕਰ ‘ਆਪ’ ਦੇ ਆਪਣੇ ਵਿਧਾਇਕ ਖ਼ੁਦ ਇੰਨਾ ਨਿਰਾਸ਼ ਮਹਿਸੂਸ ਕਰ ਰਹੇ ਹਨ ਕਿ ਉਹ ਪਾਰਟੀ ਛੱਡ ਰਹੇ ਹਨ, ਤਾਂ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ, ਜਿਨ੍ਹਾਂ ਕੋਲ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵਾਂਗ ਕੋਈ ਵਿਸ਼ੇਸ਼ ਅਧਿਕਾਰ ਵੀ ਨਹੀਂ ਹਨ।
ਇਹਨਾਂ ਹਾਲਾਤਾਂ ਵਿੱਚ ਪ੍ਰਤੀਤ ਹੁੰਦਾ ਹੈ ਕਿ ‘ਆਪ’ ਵਿੱਚ ਸਭ ਕੁਝ ਠੀਕ ਨਹੀਂ ਹੈ। ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਇੱਕ ਵਿਧਾਇਕ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇੱਕ ਹੋਰ ਵਿਧਾਇਕ ਨੇ ਸਿਆਸਤ ਛੱਡਣ ਦੀ ਗੱਲ ਕਹਿ ਕੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਵੜਿੰਗ ਨੇ ਕਿਹਾ ਕਿ ਭਾਵੇਂ ਇਹ ‘ਆਪ’ ਦਾ ਅੰਦਰੂਨੀ ਮਾਮਲਾ ਹੈ, ਪਰ ਜਦੋਂ ਘਰ ਅੰਦਰ ਅੱਗ ਲੱਗਦੀ ਹੈ, ਤਾਂ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਨਜ਼ਰ ਆਉਂਦੀਆਂ ਹਨ ਅਤੇ ਇਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
—-
अनमोल गगन मान का इस्तीफा -एक-एक करके आप का पतन शुरू हो गया है: वड़िंग
चंडीगढ़,SANGHOL-TIMES/JAGMEET SINGH/19 जुलाई,2025 : पंजाब कांग्रेस अध्यक्ष अमरिंदर सिंह राजा वड़िंग ने कहा है कि आम आदमी पार्टी का पतन एक-एक करके शुरू हो गया है। इसके दो मौजूदा विधायक पहले ही पार्टी से बाहर हो चुके हैं और इसके बाद कई अन्य विधायक पार्टी छोड़ सकते हैं।
वड़िंग ने खरड़ से विधायक अनमोल गगन मान के अपनी सीट और राजनीति छोड़ने पर प्रतिक्रिया देते हुए, कहा कि इसका अर्थ हर कोई जानता है, जो एक माह में पार्टी से बाहर होने वाली दूसरे विधायक हैं।
प्रदेश कांग्रेस अध्यक्ष ने कहा कि अभी तीन दिन पहले ही श्रीमती मान ने पार्टी संयोजक अरविंद केजरीवाल से मुलाकात की थी और कहा था कि समाज के उत्थान का उनका सपना हमें साहस और प्रेरणा से भर देता है। इस पर वड़िंग ने सवाल उठाया कि तीन दिनों के भीतर उस “साहस और प्रेरणा” का क्या हुआ?
उन्होंने कहा कि एक महीने से भी कम समय पहले पार्टी ने अमृतसर उत्तरी से विधायक कुंवर विजय प्रताप सिंह को निलंबित कर दिया था। ऐसे में, जिस तेज़ी से विधायकों ने इस्तीफ़ा देना शुरू किया है या उन्हें इस्तीफ़ा देने के लिए मजबूर किया गया है, उससे पता चलता है कि पार्टी की उल्टी गिनती हमारी उम्मीद से पहले ही शुरू हो गई है।
वड़िंग ने कहा कि अगर आप के अपने विधायक ही इतने निराश होकर पार्टी छोड़ रहे हैं, तो आम लोगों का क्या हाल होगा, जिनके पास सत्ताधारी पार्टी के विधायकों जैसे कोई विशेष अधिकार नहीं हैं।
इन हालातों में, ऐसा लगता है कि आप में सब कुछ ठीक नहीं है, जिसके बारे में उन्होंने कहा कि एक विधायक को पार्टी से निलंबित कर दिया गया और एक महीने से भी कम समय में, एक अन्य विधायक ने राजनीति छोड़ने की बात कहते हुए पार्टी से इस्तीफ़ा दे दिया।
वड़िंग ने कहा कि हालाँकि यह आप का अंदरूनी मामला है, लेकिन जब घर में आग लगती है, तो उसकी लपटें दूर से ही दिखाई देती हैं और इसे नज़रअंदाज़ नहीं किया जा सकता।
—-
Anmol Gagan Mann resignation
AAP edifice has started collapsing, brick by brick: Warring
CHANDIGARH/SANGHOL-TIMES/JAGMEET SINGH/19JULY,2025 : Punjab Congress president Amarinder Singh Raja Warring today said that the Aam Aadmi Party has started collapsing, “brick by brick” as two sitting MLAs are already out of the party and many may follow.
Reacting to the resignation of Kharar MLA Anmol Gagan Mann from her seat and politics, which obviously means from the party, Warring said she was the second party legislator within less than a month to be out of the party.
The PCC president pointed out, only three days ago, Ms Mann had met the party convener Arvind Kejriwal and had remarked, “his dream of uplifting society always fills us with courage and inspiration”. What happened to that “courage and inspiration” within three days? Warring asked.
He pointed out, less than a month ago, the party suspended Amritsar North MLA Kunwar Vijay Pratap Singh. “Rate at which the MLAs have started to quit or are made to quit, suggests that the party’s countdown has begun sooner than we expected”, he remarked.
Warring noted, if the AAP’s own MLA are feeling so much alienated and disillusioned that they are quitting the party, what would be the plight of the common man who does not have any privileges like that of the ruling party MLAs.
Observing that all is not well in the AAP, he pointed out, “one MLA was suspended from the party and within less than a month another MLA has resigned from the party even saying to have quit politics”.
“While it, indeed, is the AAP’s internal and in house matter, but when the fire breaks out inside the house the flames do get noticed far and wide and cannot be overlooked”, Warring remarked.
—