
ज़िला कांग्रेस कमेटी मोहाली ने मनीष सिसोदिया के भड़काऊ और गैरकानूनी बयान के ख़िलाफ़ क़ानूनी कार्रवाई की माँग की
बलबीर सिंह सिद्धू, ज़िला कमेटी अध्यक्ष रणजीत सिंह जीती और पार्टी कार्यकर्ताओं द्वारा डीसी और एसएसपी को सौंपा गया ज्ञापन
मनीष सिसोदिया के ख़िलाफ़ उचित क़ानूनी धाराओं में एफआईआर दर्ज की जाए: बलबीर सिद्धू
मोहाली/SANGHOL-TIMES/JAGMEET-SIMGH/25 अगस्त,2025-ज़िला कांग्रेस कमेटी मोहाली ने ज़िला अध्यक्ष रणजीत सिंह जीती और वरिष्ठ कांग्रेस नेता एवं पूर्व स्वास्थ्य मंत्री स. बलबीर सिंह सिद्धू के नेतृत्व में आज ज़िला प्रशासन के आला अधिकारियों, डीसी और एसएसपी को एक ज्ञापन सौंपकर आम आदमी पार्टी के वरिष्ठ नेता मनीष सिसोदिया द्वारा दिए गए भड़काऊ और गैरकानूनी बयान के ख़िलाफ़ सख़्त क़ानूनी कार्रवाई की माँग की।
ज़िला अध्यक्ष रणजीत सिंह जीती ने कहा कि हाल ही में एक पार्टी मीटिंग के दौरान आप नेता मनीष सिसोदिया ने बयान दिया था कि:
“2027 का चुनाव जीतने के लिए हम कुछ भी करेंगे, चाहे वो आमने-सामने हो, साम-दाम-दंड-भेद हो, सच-झूठ हो, सवाल-जवाब हो, लड़ाई-झगड़ा हो। क्या आप तैयार हैं?”
उन्होंने कहा कि यह बयान न केवल लोकतंत्र और चुनावी प्रक्रिया की पवित्रता को ठेस पहुँचाता है, बल्कि सामाजिक शांति और क़ानून व्यवस्था को भी ख़तरे में डालता है। इस बयान का वीडियो क्लिप सोशल मीडिया पर वायरल हो रहा है, जिसे सबूत के तौर पर रिकॉर्ड किया गया है।
इस अवसर पर, बलबीर सिंह सिद्धू ने कहा कि ऐसे बयानों के ज़रिए आप कार्यकर्ताओं को हिंसा के लिए उकसाया जा रहा है, जो कई क़ानूनी धाराओं के तहत दंडनीय अपराध है। ज़िला कांग्रेस कमेटी मोहाली ने मनीष सिसोदिया के ख़िलाफ़ निम्नलिखित क़ानूनी धाराओं के तहत तत्काल कार्रवाई की माँग की:
धारा 171 और 173, भारतीय दंड संहिता (आईपीसी), 2023 – चुनावों में दबाव और अनुचित साधनों का प्रयोग।
धारा 353, आईपीसी 2023 – सार्वजनिक अव्यवस्था पैदा करने वाले बयान।
धारा 192, आईपीसी 2023 – दंगा के लिए भड़काना।
लोक प्रतिनिधित्व अधिनियम, 1951 – चुनावों में भ्रष्ट आचरण के विरुद्ध धाराएँ।
उन्होंने मांग की कि वीडियो क्लिप की फोरेंसिक जाँच सहित मामले की निष्पक्ष और व्यापक जाँच की जाए और मनीष सिसोदिया के खिलाफ एफआईआर दर्ज करके कानूनी कार्रवाई की जाए।
उन्होंने चेतावनी दी कि अगर इस तरह के बयानों पर रोक नहीं लगाई गई, तो आगामी चुनावों के दौरान पंजाब में शांति और कानून-व्यवस्था भंग होने का खतरा पैदा हो सकता है।
पूर्व मंत्री बलबीर सिंह सिद्धू ने कहा कि इस शिकायत पर तुरंत कानूनी संज्ञान लिया जाना चाहिए और मनीष सिसोदिया के खिलाफ उचित कानूनी धाराओं के तहत एफआईआर दर्ज की जानी चाहिए।
——00——
ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਵੱਲੋਂ ਮਨੀਸ਼ ਸਿਸੋਦੀਆ ਦੇ ਭੜਕਾਊ ਅਤੇ ਗ਼ੈਰਕਾਨੂੰਨੀ ਬਿਆਨ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ
ਬਲਬੀਰ ਸਿੰਘ ਸਿੱਧੂ, ਜ਼ਿਲ੍ਹਾ ਕਮੇਟੀ ਪ੍ਰਧਾਨ ਰਣਜੀਤ ਸਿੰਘ ਜੀਤੀ ਅਤੇ ਪਾਰਟੀ ਵਰਕਰਾਂ ਵੱਲੋਂ ਡੀਸੀ ਅਤੇ ਐਸਐਸਪੀ ਨੂੰ ਸੌਂਪਿਆ ਗਿਆ ਮੰਗ ਪੱਤਰ
ਮਨੀਸ਼ ਸਿਸੋਦੀਆ ਵਿਰੁੱਧ ਉਚਿੱਤ ਕਾਨੂੰਨੀ ਧਾਰਾਵਾਂ ਹੇਠ ਐਫ.ਆਈ.ਆਰ. ਦਰਜ ਕੀਤੀ ਜਾਵੇ: ਬਲਬੀਰ ਸਿੱਧੂ
ਮੋਹਾਲੀ/SANGHOL-TIMES/JAGMEET-SINGH/25ਅਗਸਤ,2025- ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਡੀਸੀ ਅਤੇ ਐਸਐਸਪੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗਏ ਭੜਕਾਊ ਅਤੇ ਗ਼ੈਰਕਾਨੂੰਨੀ ਬਿਆਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਪਾਰਟੀ ਮੀਟਿੰਗ ਦੌਰਾਨ ਆਪ ਆਗੂ ਮਨੀਸ਼ ਸਿਸੋਦੀਆ ਨੇ ਬਿਆਨ ਦਿੱਤਾ ਸੀ ਕਿ:
“2027 ਦੀਆਂ ਚੋਣਾਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਸਾਮ-ਦਾਮ, ਦੰਡ-ਭੇਦ, ਸੱਚ-ਝੂਠ, ਪ੍ਰਸ਼ਨ-ਉੱਤਰ, ਲੜਾਈ ਝਗੜਾ ਜੋ ਕਰਨਾ ਪਿਆ ਕਰਾਂਗੇ। ਕੀ ਤੁਸੀਂ ਤਿਆਰ ਹੋ?”
ਉਨ੍ਹਾਂ ਕਿਹਾ ਕਿ ਇਹ ਬਿਆਨ ਨਾ ਸਿਰਫ਼ ਲੋਕਤੰਤਰ ਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਸਮਾਜਿਕ ਸ਼ਾਂਤੀ ਅਤੇ ਕਾਨੂੰਨੀ ਵਿਵਸਥਾ ਨੂੰ ਵੀ ਖ਼ਤਰੇ ਵਿੱਚ ਪਾਉਂਦਾ ਹੈ। ਇਸ ਬਿਆਨ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜੋ ਕਿ ਸਬੂਤ ਦੇ ਤੌਰ ‘ਤੇ ਦਰਜ ਕੀਤੀ ਗਈ ਹੈ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਰਾਹੀਂ ਆਮ ਆਦਮੀ ਪਾਰਟੀ ਵਰਕਰਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ, ਜੋ ਕਿ ਕਈ ਕਾਨੂੰਨੀ ਧਾਰਾਵਾਂ ਹੇਠ ਸਜ਼ਾਯੋਗ ਅਪਰਾਧ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਨਿਮਨਲਿਖਤ ਕਾਨੂੰਨੀ ਧਾਰਾਵਾਂ ਦੇ ਤਹਿਤ ਮਨੀਸ਼ ਸਿਸੋਦੀਆ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ:
ਧਾਰਾ 171 ਅਤੇ 173, ਭਾਰਤੀ ਨਿਆਇਕ ਸੰਹਿਤ (BNS), 2023 – ਚੋਣਾਂ ਵਿੱਚ ਦਬਾਅ ਅਤੇ ਗ਼ਲਤ ਤਰੀਕਿਆਂ ਦੀ ਵਰਤੋਂ।
ਧਾਰਾ 353, BNS 2023 – ਜਨਤਕ ਵਿਘਨ ਪੈਦਾ ਕਰਨ ਵਾਲੇ ਬਿਆਨ।
ਧਾਰਾ 192, BNS 2023 – ਦੰਗੇ ਲਈ ਉਕਸਾਵਾ।
ਲੋਕ ਨੁਮਾਇੰਦਗੀ ਕਾਨੂੰਨ, 1951 – ਚੋਣਾਂ ਵਿੱਚ ਭ੍ਰਿਸ਼ਟ ਆਚਰਨ ਵਿਰੁੱਧ ਧਾਰਾਵਾਂ।
ਉਨ੍ਹਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਇਮਾਨਦਾਰ ਅਤੇ ਵਿਆਪਕ ਜਾਂਚ ਕੀਤੀ ਜਾਵੇ, ਜਿਸ ਵਿੱਚ ਵੀਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਵੀ ਸ਼ਾਮਿਲ ਹੋਵੇ, ਅਤੇ ਮਨੀਸ਼ ਸਿਸੋਦੀਆ ਵਿਰੁੱਧ ਐਫ.ਆਈ.ਆਰ. ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੇ ਬਿਆਨਾਂ ‘ਤੇ ਰੋਕ ਨਾ ਲਾਈ ਗਈ ਤਾਂ ਇਹ ਆਉਣ ਵਾਲੀਆਂ ਚੋਣਾਂ ਦੌਰਾਨ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਅਤੇ ਕਾਨੂੰਨ ਵਿਵਸਥਾ ਵਿਗਾੜਨ ਦੇ ਖ਼ਤਰੇ ਨੂੰ ਜਨਮ ਦੇ ਸਕਦੇ ਹਨ।
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸ਼ਿਕਾਇਤ ਉੱਤੇ ਜਲਦ ਕਾਨੂੰਨੀ ਤੌਰ ‘ਤੇ ਨੋਟਿਸ ਲੈ ਕੇ ਮਨੀਸ਼ ਸਿਸੋਦੀਆ ਵਿਰੁੱਧ ਉਚਿੱਤ ਕਾਨੂੰਨੀ ਧਾਰਾਵਾਂ ਹੇਠ ਐਫ.ਆਈ.ਆਰ. ਦਰਜ ਕੀਤੀ ਜਾਵੇ।
——-00——-
District Congress Committee Mohali demands legal action against Manish Sisodia’s provocative and illegal statement
A memorandum submitted by Balbir Singh Sidhu, District Committee President Ranjit Singh Jeeti and party workers to DC and SSP
FIR should be registered against Manish Sisodia under appropriate legal sections: Balbir Sidhu
Mohali/SANGHOL-TIMES/JAGMEET-SINGH/25/August ,2025 –
The District Congress Committee Mohali, under the leadership of District President Ranjit Singh Jeeti and senior Congress leader and former Health Minister S. Balbir Singh Sidhu, today submitted a memorandum to the Deputy Commissioner (DC) and Senior Superintendent of Police (SSP), demanding strict legal action against senior Aam Aadmi Party leader Manish Sisodia for his provocative and illegal remarks.
District President Ranjit Singh Jeeti stated that during a recent party meeting, Manish Sisodia declared:
“We will do whatever it takes to win the 2027 elections, be it face-to-face, punishment-diversity, truth-lies, question-answer, fight and quarrel. Are you ready?”
He said this statement not only undermines the sanctity of democracy and the electoral process but also poses a direct threat to social harmony and law and order. A video clip of the statement, which has gone viral on social media, has been submitted as evidence.
Speaking on the occasion, Balbir Singh Sidhu said that such remarks openly incite AAP workers towards violence and are punishable under several sections of law. The District Congress Committee Mohali has demanded that an FIR be registered against Manish Sisodia under the following provisions:
Sections 171 and 173, IPC 2023 – Use of pressure and unfair means in elections.
Section 353, IPC 2023 – Statements causing public disorder.
Section 192, IPC 2023 – Incitement to riot.
Representation of the People Act, 1951 – Provisions against corrupt practices in elections.
The leaders further demanded a fair and thorough investigation, including forensic verification of the video clip, followed by appropriate legal action.
They cautioned that if such provocative statements are not curbed in time, they could seriously disturb peace and law and order in Punjab ahead of the upcoming elections.
Former minister Balbir Singh Sidhu emphasized that immediate cognizance must be taken of this complaint and an FIR should be lodged against Manish Sisodia under the relevant legal provisions.