
टैरिफ विवाद के बीच डोनाल्ड ट्रंप ने पीएम मोदी को 04 बार किया फोन, पीएम मोदी ने बात करने से किया इनकार
नई-दिल्ली/संघोल-टाइम्स/26अगस्त,2025 (मलकीत-सिंह -भामिया) :- जब से अमेरिकी राष्ट्रपति डोनाल्ड ट्रंप ने भारत पर 50 फीसदी टैरिफ लगाने का ऐलान किया है, तब से दोनों देशों के रिश्ते तनावपूर्ण हो गए हैं। इस बीच एक जर्मन अखबार ने दावा किया है कि टैरिफ विवाद के बीच ट्रंप ने प्रधानमंत्री नरेंद्र मोदी को चार बार फोन किया, लेकिन प्रधानमंत्री नरेंद्र मोदी ने उनसे बात करने से इनकार कर दिया है। जर्मन अखबार का दावा! जर्मन अखबार FAZ ने दावा किया कि प्रधानमंत्री नरेंद्र मोदी अमेरिकी राष्ट्रपति डोनाल्ड ट्रंप द्वारा भारत को मृत अर्थव्यवस्था कहने से नाराज हैं। डोनाल्ड ट्रंप के टैरिफ ने 25 साल पुराने भारत-अमेरिका संबंधों में खटास पैदा कर दी है। अमेरिका ने भारत पर 50 प्रतिशत टैरिफ लगाया है, जो ब्राज़ील को छोड़कर किसी भी देश के लिए सबसे ज़्यादा है। अमेरिका ने रूस से कच्चा तेल ख़रीदने पर भारत पर जुर्माना भी लगाया है। एफ़एज़ का दावा है कि डोनाल्ड ट्रंप ने हाल के हफ़्तों में प्रधानमंत्री नरेंद्र मोदी को चार बार फ़ोन किया है, लेकिन उन्होंने बात करने से इनकार कर दिया है। अमेरिकी राष्ट्रपति डोनाल्ड ट्रंप ने 31 जुलाई को कहा था, “मुझे फ़र्क़ नहीं पड़ता कि भारत रूस के साथ क्या करता है। दोनों मिलकर अपनी मृत अर्थव्यवस्था को गिरा सकते हैं। भारत के साथ हमारा व्यापार बहुत कम है, उनके टैरिफ़ बहुत ज़्यादा हैं, वे दुनिया में सबसे ज़्यादा टैरिफ़ लगाने वाले देशों में से एक हैं।” जर्मन अख़बार का दावा है कि प्रधानमंत्री नरेंद्र मोदी उनकी इस टिप्पणी से नाराज़ हैं। जर्मन अखबार का दावा है कि डोनाल्ड ट्रंप नरेंद्र मोदी की टिप्पणी से नाराज़ हैं। जर्मन अखबार का दावा है कि डोनाल्ड ट्रंप ने तब से कई बार प्रधानमंत्री नरेंद्र मोदी को समझाने की कोशिश की है। अखबार का कहना है कि भारत इस समय बहुत सोच-समझकर कदम उठा रहा है। रिपोर्ट के मुताबिक, प्रधानमंत्री मोदी अमेरिकी कृषि कारोबार के लिए भारत का बाजार खोलने के डोनाल्ड ट्रंप के दबाव का विरोध कर रहे हैं।
——00——
ਡੋਨਾਲਡ ਟਰੰਪ ਨੇ ਟੈਰਿਫ ਵਿਵਾਦ ਵਿਚਾਲੇ PM ਮੋਦੀ ਨੂੰ 04 ਵਾਰ ਲਾਇਆ ਫੋਨ, PM ਮੋਦੀ ਨੇ ਗੱਲਬਾਤ ਕਰਨ ਤੋਂ ਕੀਤਾ ਮਨਾ
ਨਵੀਂ-ਦਿੱਲੀ/SANGHOL-TIMES/26ਅਗਸਤ,2025(ਮਲਕੀਤ ਸਿੰਘ ਭਾਮੀਆਂ) :- ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਦੋਵਾਂ ਦੇਸ਼ਾਂ ਦੇ ਸੰਬੰਧਿਤ ਤਣਾਅਪੂਰਣ ਹੋ ਗਏ ਹਨ। ਇਸ ਦੋਰਾਨ, ਇੱਕ ਜਰਮਨ ਅਖਬਾਰ ਨੇ ਦਾਆਵਾ ਕੀਤਾ ਹੈ ਕਿ ਟਰੰਪ ਨੇ ਟੈਰਿਫ ਵਿਵਾਦ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਰ ਵਾਰ ਫੋਨ ਕੀਤਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਰਮਨ ਅਖਬਾਰ ਦਾ ਦਾਅਵਾ ! ਜਰਮਨ ਅਖਬਾਰ FAZ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਨੂੰ ਡੈਡ ਈਕਨੋਮੀ ਕਹਿਣ ‘ਤੇ ਨਰਾਜ਼ ਹਨ। ਡੋਨਾਲਡ ਟਰੰਪ ਦੇ ਟੈਰਿਫ ਕਰਕੇ 25 ਸਾਲ ਪੁਰਾਣੇ ਭਾਰਤ ਅਮਰੀਕਾ ਦੇ ਸੰਬੰਧਾਂ ਵਿੱਚ ਖਟਾਸ ਆ ਗਈ ਹੈ। ਅਮਰੀਕਾ ਨੇ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਇਆ ਹੈ, ਜੋ ਕਿ ਬ੍ਰਾਜ਼ੀਲ ਤੋਂ ਇਲਾਵਾ ਕਿਸੇ ਵੀ ਦੇਸ਼ ਲਈ ਸੱਭ ਤੋਂ ਵੱਧ ਹੈ। ਅਮਰੀਕਾ ਨੇ ਰੂਸ ਤੋਂ ਕੱਚਾ ਤੇਲ ਖਰੀਦਣ ‘ਤੇ ਭਾਰਤ ‘ਤੇ ਜੁਰਮਾਨਾ ਵੀ ਲਗਾਇਆ ਹੈ। FAZ ਦਾ ਦਾਆਵਾ ਹੈ ਕਿ ਡੋਨਾਲਡ ਟਰੰਪ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਰ ਵਾਰ ਫੋਨ ਕੀਤਾ, ਪਰ ਉਨਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 31 ਜੁਲਾਈ ਨੂੰ ਕਿਹਾ ਸੀ, “ਮੈਨੂੰ ਇਸ ਗੱਲ ਦੀ ਪ੍ਰਵਾਹ ਨਹੀ ਹੈ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ। ਇਕੱਠੇ ਮਿਲਕੇ ਉਹ ਅਪਣੀਆਂ ਡੈਡ ਈਕੋਨੌਮੀ ਨੂੰ ਥੱਲੇ ਸੁੱਟ ਸਕਦੇ ਹਨ। ਸਾਡਾ ਭਾਰਤ ਨਾਲ ਬਹੁਤ ਘੱਟ ਵਪਾਰ ਹੈ, ਉਨਾਂ ਦੇ ਟੈਰਿਫ ਬਹੁਤ ਜਿਆਦਾ ਹਨ, ਉਹ ਦੁਨੀਆਂ ਦੇ ਸੱਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਹਨ।” ਜਰਮਨ ਅਖਬਾਰ ਨੇ ਦਾਆਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਤੋਂ ਨਰਾਜ਼ ਹਨ। ਜਰਮਨ ਅਖਬਾਰ ਦਾ ਦਾਅਵਾ ਹੈ ਕਿ ਡੋਨਾਲਡ ਟਰੰਪ ਨਰਿੰਦਰ ਮੋਦੀ ਦੀ ਟਿੱਪਣੀ ਤੋਂ ਨਾਰਾਜ਼ ਹਨ। ਜਰਮਨ ਅਖਬਾਰ ਦਾ ਦਾਆਵਾ ਹੈ ਕਿ ਡੋਨਾਲਡ ਟਰੰਪ ਨੇ ਇਸ ਤੋਂ ਬਾਅਦ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਇਸ ਸਮੇਂ ਬਹੁਤ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਅਮਰੀਕੀ ਖੇਤੀਬਾੜੀ ਕਾਰੋਬਾਰ ਲਈ ਭਾਰਤ ਦਾ ਬਾਜ਼ਾਰ ਖੋਲ੍ਹਣ ਲਈ ਡੋਨਾਲਡ ਟਰੰਪ ਦੇ ਦਬਾਅ ਦਾ ਵਿਰੋਧ ਕਰ ਰਹੇ ਹਨ।