
ਮਨੁੱਖੀ ਅਧਿਕਾਰ ਮੰਚ ਵੱਲੋਂ ਪਵਿੱਤਰ ਸਿੰਘ ਨੂੰ ਕੀਤਾ ਗਿਆ ਸਨਮਾਨਿਤ – ਡਾਕਟਰ ਖੇੜਾ
ਸਮਰਾਲਾ/SANGHOL-TIMES/JAGMEET-SINGH/03September.,2025 – ਮਨੁੱਖੀ ਅਧਿਕਾਰ ਮੰਚ ਦੀ ਬਲਾਕ ਸਮਰਾਲਾ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਪੁਲੀਸ ਦੇ ਹੋਣਹਾਰ ਐਸ ਐੱਚ ਓ ਪਵਿੱਤਰ ਸਿੰਘ ਨੂੰ ਸਨਮਾਨ ਦੇਣ ਲਈ ਇਕ ਵਿਸ਼ੇਸ਼ ਮੀਟਿੰਗ ਬਲਾਕ ਚੇਅਰਮੈਨ ਰਣਧੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕਰਵਾਈ ਗਈ । ਜਿਸ ਮੀਟਿੰਗ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਜ਼ਿਲ੍ਹਾ ਚੇਅਰਮੈਨ ਹਰਦੀਪ ਸਿੰਘ ਨਸਰਾਲੀ, ਅੰਮ੍ਰਿਤ ਪਾਲ ਸਿੰਘ ਮੀਤ ਪ੍ਰਧਾਨ ਮੋਗਾ ਅਤੇ ਕੌਮੀ ਸਕੱਤਰ ਹਰਭਜਨ ਸਿੰਘ ਜੱਲੋਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦੇ ਪਾਣੀ ਨੇ ਬੁਰੇ ਤਰੀਕੇ ਨਾਲ ਹਾਹਾਕਾਰ ਮੱਚਾਈ ਹੋਈ ਹੈ, ਇਸ ਬੁਰੇ ਵਕਤ ਵਿੱਚ ਹਰ ਚੰਗਾ ਇੰਨਸਾਨ ਲੋੜਵੰਦ ਲੋਕਾਂ ਦੀ ਮੱਦਦ ਕਰਨ ਲਈ ਜਿੰਨੇ ਜੋਗਾ ਹੋਵੇ ਅੱਗੇ ਆ ਕੇ ਮਦੱਦ ਕਰਨੀ ਚਾਹੁੰਦਾ ਹੈ। ਪਵਿੱਤਰ ਸਿੰਘ ਦੀਆਂ ਸਮਾਜ ਪ੍ਰਤੀ ਵੱਡ ਮੁਢਲੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਮਨੁੱਖੀ ਅਧਿਕਾਰ ਮੰਚ ਦੇ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਸਮਾਜ ਦੇ ਭਲੇ ਲਈ ਜ਼ਿਆਦਾ ਤੋਂ ਜ਼ਿਆਦਾ ਅੱਗੇ ਹੋ ਕੇ ਸੇਵਾ ਨਿਭਾਓ, ਅੱਜ ਪੰਜਾਬ ਚੇਅਰਮੈਨ ਗੁਰਪ੍ਰੀਤ ਸਿੰਘ ਦੇ ਹਿੰਮਤ ਸਦਕੇ ਰਾਸ਼ਨ ਦੀ ਪੂਰੀ ਟਰਾਲੀ ਭਰ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਲਈ ਰਵਾਨਾ ਕੀਤੀ ਗਈ। ਜਿਨ੍ਹਾਂ ਹੋ ਸਕੇ ਮਨੁੱਖੀ ਅਧਿਕਾਰ ਮੰਚ ਉਨ੍ਹਾਂ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹੇਗਾ। ਮੈਂਬਰ ਅਤੇ ਅਹੁਦੇਦਾਰਾਂ ਨੇ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ । ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਨਸਰਾਲੀ ਜ਼ਿਲ੍ਹਾ ਚੇਅਰਮੈਨ, ਜਸਪ੍ਰੀਤ ਸਿੰਘ ਉਪ ਪ੍ਰਧਾਨ, ਗੁਰਪ੍ਰੀਤ ਸਿੰਘ ਚੇਅਰਮੈਨ ਯੂਥ ਵਿੰਗ, ਹਰਮਿੰਦਰ ਸਿੰਘ ਸੀਮਾਰ ਉਪ ਚੇਅਰਮੈਨ ਯੂਥ ਵਿੰਗ, ਗੁਰਦੀਪ ਸਿੰਘ ਉਪ ਚੇਅਰਮੈਨ, ਇੰਦਰਜੀਤ ਸਿੰਘ ਚੀਫ਼ ਸੈਕਟਰੀ ਲੀਗਲ ਸੈੱਲ, ਸ਼ਮਸ਼ੇਰ ਸਿੰਘ ਜ਼ਿਲ੍ਹਾ ਚੀਫ਼ ਅਡਵਾਈਜ਼ਰ ਅਤੇ ਜੀਤ ਸਿੰਘ ਮੈਬਰ, ਹਰਭਜਨ ਸਿੰਘ ਬਗਲੀ ਕਲਾ, ਬਲਦੇਵ ਸਿੰਘ ਟੌਂਸਾ, ਇੰਦਰਜੀਤ ਸਿੰਘ ਦੇਹੜੂ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਰਮਨਪ੍ਰੀਤ ਸਿੰਘ ਖੀਰਨੀਆਂ, ਸੁੱਖੀ ਮੱਲੀਪੁਰ ਅਤੇ ਜਸਵਿੰਦਰ ਸਿੰਘ ਆਦਿ ਵੀ ਮੌਕੇ ਤੇ ਮੌਜੂਦ ਸਨ।