
ਅਮਰੀਕਾ ਦੇ ਬਦਲੇ ਸੁਰ, ਭਾਰਤ ਨੂੰ ਦੱਸਿਆ ਸੱਭ ਤੋਂ ਅਹਿਮ ਭਾਈਵਾਲ
New-Delhi/SANGHOL-TIMES/12 ਸਤੰਬਰ,2025,(BHAMIA) – ਅਮਰੀਕੀ ਵਿਦੇਸ਼ ਮੰਤਰੀ ਮਾਰਕੇ ਰੂਬੀਓ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੱਜ ਦੀ ਦੁਨੀਆਂ ਵਿੱਚ ਅਮਰੀਕਾ ਦੇ ਸੱਭ ਤੋਂ ਮਹੱਤਵਪੂਰਨ ਸੰਬੰਧਾਂ ਵਿੱਚੋਂ ਇੱਕ ਹੈ। ਉਨਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਦੇ ਸੰਬੰਧ ਇਸ ਸਮੇਂ ਅਸਾਧਾਰਨ ਤਬਦੀਲੀ ਦੇ ਪੜਾਅ ਵਿੱਚੋਂ ਗੁਜ਼ਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਮਜਬੂਤ ਹੋਣਗੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਮਰੀਕੀ ਸੈਨੇਟ ਦੀ ਵਿਦੇਸ਼ ਸੰਬੰਧ ਕਮੇਟੀ ਵਿੱਚ ਬੋਲ ਰਹੇ ਸਨ, ਜਦੋਂ ਭਾਰਤ ਵਿੱਚ ਨਵੇਂ ਅਮਰੀਕੀ ਰਾਜਦੂਤ ਲਈ ਨਾਮਜ਼ਦ ਸਰਜੀਓ ਗੋਰ ਦੀ ਪੁਸ਼ਟੀ ਦੀ ਪ੍ਰਕਿਰਿਆ ਚੱਲ ਰਹੀ ਸੀ। ਮਾਰਕੋ ਰੂਬੀਓ ਨੇ ਇਸ ਦੌਰਾਨ ਕਿਹਾ, ਭਾਰਤ ਮਹੱਤਵਪੂਰਨ ਹੈ। ਆਉਣ ਵਾਲੇ ਸਮੇਂ ਵਿੱਚ, ਦੁਨੀਆਂ ਦੇ ਰਾਜਨੀਤਕ ਅਤੇ ਆਰਥਿਕ ਨਕਸ਼ੇ ਦਾ ਫੈਸਲਾ ਹਿੰਦ – ਪ੍ਰਸ਼ਾਂਤ ਖੇਤਰ ਵੱਡੇ ਪੱਧਰ ‘ਤੇ ਕੀਤਾ ਜਾਵੇਗਾ ਅਤੇ ਭਾਰਤ ਇਸ ਖੇਤਰ ਦਾ ਕੇਂਦਰ ਹੈ। ਇਸੇ ਲਈ ਅਸੀਂ ਅਪਣੀ ਫੋਜੀ ਕਮਾਂਡ ਦਾ ਨਾਮ ਵੀ ਬਦਲ ਕੇ ਹਿੰਦ- ਪ੍ਰਸ਼ਾਂਤ ਕਮਾਂਡ ਰੱਖ ਦਿੱਤਾ ਹੈ। ਮਾਰਕੋ ਰੂਬੀਓ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਦੁਨੀਆਂ ਵਿੱਚ ਭੂ – ਰਾਜਨੀਤਕ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਹਿੰਦ – ਪ੍ਰਸ਼ਾਂਤ ਖੇਤਰ ਵਿਸ਼ਵ ਰਾਜਨੀਤੀ ਦਾ ਕੇਂਦਰ ਬਣ ਰਿਹਾ ਹੈ।
——00——
अमेरिका के बदले सुर, भारत को बताया सबसे अहम भाईवाल
नई-दिल्ली/SANGHOL-TIMES/12सितंबर,2025(BHAMIA) – अमेरिकी विदेश मंत्री मार्को रूबियो ने गुरुवार को कहा कि भारत आज की दुनिया में अमेरिका के सबसे महत्वपूर्ण संबंधों में से एक है। उन्होंने स्पष्ट रूप से कहा कि वाशिंगटन और नई दिल्ली के संबंध इस समय असाधारण बदलाव के दौर से गुजर रहे हैं और आने वाले समय में ये और मजबूत होंगे। अमेरिकी विदेश मंत्री मार्को रूबियो अमेरिकी सेनेट की विदेश संबंध समिति में बोल रहे थे, जब भारत में नए अमेरिकी राजदूत के लिए नामांकित सरगियो गोर की पुष्टि की प्रक्रिया चल रही थी। मार्को रूबियो ने इस दौरान कहा कि भारत महत्वपूर्ण है। आने वाले समय में, विश्व के राजनीतिक और आर्थिक नक्शे का फैसला हिन्द-प्रशांत क्षेत्र बड़े पैमाने पर किया जाएगा और भारत इस क्षेत्र का केंद्र है। इसी कारण हमने अपनी फौजी कमांड का नाम भी बदल कर हिन्द-प्रशांत कमांड रख दिया है। मार्को रूबियो का यह बयान ऐसे समय आया है, जब दुनिया में भू-राजनीतिक समीकरण तेज़ी से बदल रहे हैं और हिन्द-प्रशांत क्षेत्र विश्व राजनीति का केंद्र बन रहा है।