ਮਨਜਿੰਦਰ ਸਿੰਘ ਸਿਰਸਾ ਨੇ ਅਮਨ ਅਰੋੜਾ ਨੂੰ ਭੇਜਿਆ ਕਾਨੂੰਨੀ ਨੋਟਿਸ, ਕਿਹਾ,”24 ਘੰਟਿਆਂ ‘ਚ ਵਾਪਸ ਲਓ ਬਿਆਨ ‘ਤੇ ਮੰਗੋ ਮਾਫੀ !”
ਨਹੀਂ ਕੇਸ ਦਾ ਸਾਹਮਣਾ ਕਰਨ ਲਈ ਰਹੋ ਤਿਆਰ

ਚੰਡੀਗੜ੍ਹ/SANGHOL-TIMES/11 ਜੁਲਾਈ,2025 (ਮਲਕੀਤ ਸਿੰਘ ਭਾਮੀਆਂ) :- ਦਿੱਲੀ ਦੇ ਕੈਬਨਿਟ ਮੰਤਰੀ ‘ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ( “ਆਪ” ) ਪੰਜਾਬ ਦੇ ਪ੍ਰਧਾਨ ‘ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋ ਉਨ੍ਹਾਂ ਖਿਲਾਫ ਝੂਠੇ, ਆਧਾਰਹੀਣ, ਗੁੰਮਰਾਹਕੁੰਨ ‘ਤੇ ਅਪਮਾਨ ਯੋਗ ਦੋਸ਼ ਲਾਉਣ ‘ਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਆਪਣੇ ਵਕੀਲ ਯੋਗਿੰਦਰ ਹਾਂਡੂ ਰਾਹੀਂ ਭੇਜੇ ਨੋਟਿਸ ਵਿੱਚ ਅਮਨ ਅਰੋੜਾ ਵੱਲੋ ਦੂਸ਼ਪ੍ਰਚਾਰ ਵਾਸਤੇ ਦੋਸ਼ਾਂ ਨੂੰ ਰਿਕਾਰਡ ‘ਤੇ ਲਿਆ ‘ਤੇ ਅਮਨ ਅਰੋੜਾ ਨੂੰ ਆਖਿਆ ਗਿਆ ਹੈ ਕਿ ਉਹ 24 ਘੰਟਿਆਂ ਦੇ ਅੰਦਰ – ਅੰਦਰ ਅਪਣਾ ਬਿਆਨ ਵਾਪਸ ਲੈਣ ਅਤੇ ਮੁਆਫੀ ਮੰਗਣ ਨਹੀਂ ਤਾਂ ਕਾਨੂੰਨੀ ਕੇਸ ਦਾ ਸਾਹਮਣਾ ਕਰਨ। ਨੋਟਿਸ ਵਿੱਚ ਕਿਹਾ ਗਿਆ ਕਿ ਮਨਜਿੰਦਰ ਸਿੰਘ ਸਿਰਸਾ 03 ਵਾਰ ਦੇ ਦਿੱਲੀ ਵਿਧਾਨ ਸਭਾ ਦੇ ਐਮ ਐਲ ਏ ਹਨ ਅਤੇ ਮੌਜੂਦਾ ਸਮੇਂ ਵਿੱਚ ਦਿੱਲੀ ਸਰਕਾਰ ਵਿੱਚ ਉਦਯੋਗ, ਫੂਡ ਅਤੇ ਸਪਲਾਈ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵਨ ਮਹਿਕਮਿਆਂ ਦੇ ਮੰਤਰੀ ਹਨ। ਉਨ੍ਹਾਂ ਦਿੱਲੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੂੱਕੇ ਹਨ। ਪਿੱਛਲੇ ਸਮਾਂ ਦੌਰਾਨ ਜਨਤਕ ਜੀਵਨ ਵਿੱਚ ਲੋਕਾਂ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਬਹੁਤ ਮਾਣ ਸਨਮਾਨ ਕਮਾਇਆ ਹੈ ‘ਤੇ ਸਮਾਜ ਵਿੱਚ ਉਨ੍ਹਾਂ ਦੀ ਵੱਡੀ ਸ਼ੋਭਾ ਹੈ। ਨੋਟਿਸ ਵਿੱਚ ਕਿਹਾ ਗਿਆ 10 ਜੁਲਾਈ ਨੂੰ ਅਮਨ ਅਰੋੜਾ ਨੇ ਮੀਡੀਆ ਨੂੰ ਬਿਆਨ ਦਿੱਤਾ ਜਿਸ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਖਤਰਨਾਕ ਅਪਰਾਧੀਆਂ ‘ਤੇ ਗੈਗਸਟਰਾਂ ਨਾਲ ਜੋੜਦਿਆਂ ਉਨ੍ਹਾਂ ਖਿਲਾਫ ਝੂਠੇ ਦੂਸ਼ਪ੍ਰਚਾਰ ਵਾਲੇ ‘ਤੇ ਅਪਮਾਨ ਯੋਗ ਬਿਆਨ ਦਿੱਤੇ ਗਏ। ਇਹ ਬਿਆਨ ਵੱਖ – ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਹ ਬਿਆਨ ਸਾਂਝੇ ਕੀਤੇ ਗਏ ਜਿਹਨਾਂ ਵਿੱਚ ਅਮਨ ਅਰੋੜਾ ਮੰਦੀ ‘ਤੇ ਇਤਰਾਜ਼ਯੋਗ ਸ਼ਬਦਾਵਲੀ ਸੁਣਦੇ ਵਿਖਾਈ ਦਿੰਦੇ ਹਨ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਦੂਸ਼ਪ੍ਰਚਾਰ ਸਿਰਫ ਮਨਜਿੰਦਰ ਸਿੰਘ ਸਿਰਸਾ ਨੂੰ ਗੈਗਸਟਰਾਂ ਦਾ ਰਾਖਾ ‘ਤੇ ਪ੍ਰੇਮੀ ਦਰਸਾਉਣ ਵਾਸਤੇ ਕੀਤਾ ਗਿਆ ਜਦੋਂ ਕਿ ਅਮਨ ਅਰੋੜਾ ਜਾਣਦੇ ਹਨ ਕਿ ਸਫਾਈ ਇਹ ਨਹੀਂ ਹੈ। ਨੋਟਿਸ ਵਿੱਚ ਅਰੋੜਾ ਨੂੰ ਆਖਿਆ ਗਿਆ ਕਿ ਉਹ ਅਪਣੀ ਬਿਆਨਬਾਜ਼ੀ ਬੰਦ ਕਰਨ, ਪਹਿਲਾਂ ਦਿੱਤੇ ਸਾਰੇ ਬਿਆਨ ਡਲੀਟ ਕਰਨ ਅਤੇ ਸ਼ੋਸ਼ਲ ਮੀਡੀਆ ‘ਤੇ 24 ਘੰਟਿਆਂ ਅੰਦਰ ਮੁਆਫੀ ਮੰਗਣ ਨਹੀਂ ਤਾਂ ਫਿਰ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
——00——
मनजिंदर सिंह सिरसा ने अमन अरोड़ा को भेजा कानूनी नोटिस, कहा- 24 घंटे में बयान वापस लें और माफी मांगें!
नहीं, केस का सामना करने के लिए रहें तैयार
चंडीगढ़/संघोल-टाइम्स/11जुलाई,2025 (मलकीत सिंह भामिय, translate by Jatinder Pal Singh):- दिल्ली के कैबिनेट मंत्री और भाजपा के राष्ट्रीय सचिव मनजिंदर सिंह सिरसा ने आम आदमी पार्टी (“आप”) पंजाब के अध्यक्ष और पंजाब सरकार के कैबिनेट मंत्री अमन अरोड़ा को उनके खिलाफ झूठे, निराधार, भ्रामक और मानहानिकारक आरोप लगाने के लिए कानूनी नोटिस भेजा है। अपने वकील योगिंदर हांडू के माध्यम से भेजे गए नोटिस में, अमन अरोड़ा ने गलत सूचना के आरोपों को रिकॉर्ड पर लिया है और अमन अरोड़ा को अपना बयान वापस लेने और 24 घंटे के भीतर माफी मांगने के लिए कहा है, अन्यथा कानूनी मामले का सामना करने के लिए तैयार रहें। नोटिस में कहा गया है कि मनजिंदर सिंह सिरसा दिल्ली विधानसभा के 3 बार के विधायक हैं और वर्तमान में दिल्ली सरकार में उद्योग, खाद्य एवं आपूर्ति, पर्यावरण, वन और वन्यजीव मंत्री हैं। उन्होंने दिल्ली में गुरुद्वारा प्रबंधक कमेटी के अध्यक्ष के रूप में भी काम किया है। पिछले दौरान, उन्होंने सार्वजनिक जीवन में लोगों की सेवा करके बहुत सम्मान और सम्मान अर्जित किया है और समाज में उनका बहुत सम्मान है। नोटिस में कहा गया है कि 10 जुलाई को अमन अरोड़ा ने मीडिया को एक बयान दिया था जिसमें मनजिंदर सिंह सिरसा का नाम खतरनाक अपराधियों और गैंगस्टरों से जोड़ा गया था और गलत सूचना फैलाकर उनके खिलाफ अपमानजनक बयान दिए गए थे। ये बयान विभिन्न सोशल मीडिया प्लेटफार्मों पर साझा किए गए थे जिसमें अमन अरोड़ा मंदी पर आपत्तिजनक भाषा सुनते हुए दिखाई दे रहे हैं। नोटिस में कहा गया है कि यह दुष्प्रचार केवल मनजिंदर सिंह सिरसा को गैंगस्टरों का संरक्षक और प्रेमी बताने के लिए किया गया, जबकि अमन अरोड़ा जानते हैं कि ऐसा नहीं है। नोटिस में अरोड़ा से कहा गया है कि वह अपने बयानों पर रोक लगाएँ, अपने सभी पुराने बयान हटाएँ और 24 घंटे के भीतर सोशल मीडिया पर माफ़ी माँगें, अन्यथा मुकदमे का सामना करने के लिए तैयार रहें।