
सतलुज नदी में पानी की मात्रा और कम हुई, राहत कार्य तेज़ी से जारी – डिप्टी कमिश्नर अमर्प्रीत कौर संधू
फ़ाज़िलका/MOHALI/SANGHOL-TIMES/12 सितम्बर, 2025 (एम.भामिया/जगमीत-सिंघ) :- जिले में सतलुज क्रीक में पानी और कम हो गया है और अब कावां वाली पत्थन वाली पुल से नीचे आ गया है। इससे संबंधित अधिक जानकारी देते हुए जिले के डिप्टी कमिश्नर अमर्प्रीत कौर संधू ने बताया कि आज हरिके हेडवर्स से पानी की निकासी घटाकर 102,462 क्यूसेक रह गई है और हुसैनीवाला से इस समय 106,402 क्यूसेक निकासी हो रही है। उन्होंने कहा कि इसका प्रभाव फ़ाज़िलका जिले में दिख रहा है और पानी का स्तर घटा है। उन्होंने कहा कि इसके बाद में किए जाने वाले प्रबंधों के लिए जिला प्रशासन पूरी तरह से तैयार है। उन्होंने बताया कि बाढ़ के दौरान जिले में कुल 4,363 लोगों को सुरक्षित स्थानों पर बाहर निकाला गया था और कैप में लोगों के शरण के लिए की गई। उन्होंने कहा कि जिले में अभी तक 15,270 राशन किटों का वितरण किया गया है और 6,336 थैले कैटल फीड के वितरित किए गए हैं। उन्होंने कहा कि जिला प्रशासन अब पानी से होने वाली बीमारियों और मच्छर से होने वाली बीमारियों को रोकने के लिए भी प्रयास तेज कर रहा है।
——-00——
ਸਤਲੁਜ ਦਰਿਆ ਵਿੱਚ ਪਾਣੀ ਹੋਰ ਘੱਟਿਆ, ਰਾਹਤ ਕਾਰਜ ਤੇਜ਼ੀ ਨਾਲ ਜਾਰੀ – ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ
ਫਾਜ਼ਿਲਕਾ/MOHALI/SANGHOL-TIMES/12 Sep.,2025(M.Bhamia/JAGMEET-SIMGH) :- ਜਿਲ੍ਹੇ ਵਿੱਚੋਂ ਲੰਖਦੀ ਸਤਲੁਜ ਕ੍ਰੀਕ ਵਿੱਚ ਪਾਣੀ ਹੋਰ ਘੱਟਿਆ ਹੈ ਅਤੇ ਹੁਣ ਕਾਵਾਂ ਵਾਲੀ ਪੱਤਣ ਵਾਲੇ ਪੁੱਲ ਤੋਂ ਥੱਲੇ ਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਅੱਜ ਹਰੀਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸ ਘੱਟ ਕੇ 102462 ਕਿਉਸਕ ਰਹਿ ਗਈ ਹੈ ਅਤੇ ਹੂਸੈਨੀਵਾਲ ਤੋਂ ਇਸ ਸਮੇਂ 106402 ਕਿਊਸਿਕ ਨਿਕਾਸੀ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਦਾ ਪ੍ਰਭਾਵ ਫਾਜ਼ਿਲਕਾ ਜਿਲ੍ਹੇ ਵਿੱਚ ਦਿਖ ਰਿਹਾ ਹੈ ਅਤੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਉਨਾਂ ਕਿਹਾ ਕਿ ਇਸ ਤੋਂ ਬਾਅਦ ਵਿੱਚ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰਾਂ ਤਿਆਰ ਹੈ। ਉਨਾਂ ਦੱਸਿਆ ਕਿ ਹੜ੍ਹਾਂ ਦੌਰਾਨ ਜਿਲ੍ਹੇ ਵਿੱਚ ਕੁੱਲ 4363 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਬਾਹਰ ਕੱਢਿਆ ਗਿਆ ਸੀ ਅਤੇ ਕੈਪਾਂ ਵਿੱਚ ਲੋਕਾਂ ਦੇ ਸ਼ਰਨ ਲਈ ਸੀ। ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ 15270 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ ਅਤੇ 6336 ਥੈਲੇ ਕੈਟਲ ਫੀਡ ਦੇ ਵੰਡੇ ਗਏ ਹਨ। ਉਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੁਣ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੱਛਰ ਨਾਲ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਵੀ ਉਪਰਾਲੇ ਤੇਜ਼ ਕੀਤੇ ਜਾ ਰਹੇ ਹਨ।