ਡੀ.ਏ.ਵੀ.ਸੀ.ਸੈ.ਸਕੂਲ ਤਖਤਗੜ੍ਹ ਦਾ ਦਸਵੀਂ ਦਾ ਨਤੀਜਾ ਰਿਹਾ ਸੌ ਫੀਸਦੀ
ਅੱਵਲ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ
SangjolTimes/ਨੂਰਪੁਰਬੇਦੀ/6 ਜੁਲਾਈ ,2022(ਅਜੇ ਪੁਰੀ) –
ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ਼ ਤਖਤਗੜ੍ਹ ਦਾ ਦਸਵੀ ਜਮਾਤ ਦਾ ਨਤੀਜਾ ਵੀ ਬਾਰਵੀ ਦੀ ਤਰ੍ਹਾਂ ਸੌ ਫੀਸਦੀ ਰਿਹਾ ਹੈ। ਦਸਵੀਂ ਕਲਾਸ ਵਿਚ ਅੱਜ ਅੱਵਲ ਆਏ ਵਿਦਿਆਰਥੀਆਂ ਦਾ ਸਕੂਲ ਵਿਚ ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ ਅਤੇ ਸੇਵਾ ਮੁਕਤ ਪ੍ਰਿੰ.ਕਮਲ ਦੇਵ ਸ਼ਰਮਾ ਵਲੋਂ ਸਾਂਝੇ ਤੌਰ ਤੇ ਸਨਮਾਨ ਕੀਤਾ ਗਿਆ। ਪ੍ਰਿੰ.ਹਰਦੀਪ ਸਿੰਘ ਅਤੇ ਦਸਵੀਂ ਜਮਾਤ ਦੇ ਇੰਚਾਰਜ ਮੈਡਮ ਸੁਨੀਤਾ ਦਵੇਦੀ ਨੇ ਦੱਸਿਆ ਕਿ ਸਕੂਲ ਦੇ ਦਸਵੀ ਦੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ। ਉਹਨਾਂ ਦੱਸਿਆ ਕਿ ਦਸਵੀ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ 606/650 ਅੰਕ ਲੈ ਕੇ ਪਹਿਲਾ, ਸੁਹਾਨੀ ਨੇ 592 ਅਤੇ ਨਵਨੀਤ ਕੌਰ ਨੇ 587 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਸਕੂਲ ਦੇ ਪ੍ਰਿੰ.ਹਰਦੀਪ ਸਿੰਘ ਅਤੇ ਸੇਵਾ ਮੁਕਤ ਪ੍ਰਿੰ.ਕਮਲ ਦੇਵ ਸ਼ਰਮਾ ਨੇ ਸਾਰੇ ਸਟਾਫ ਤੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ। ਇਸ ਮੌਕੇ ਸ.ਹਰਸ਼ਰਨ ਸਿੰਘ, ਸ੍ਰੀ ਹਰੀਸ਼ ਸੋਨੀ, ਮੈਡਮ ਤਜਿੰਦਰ ਕੌਰ ਅਤੇ ਮੈਡਮ ਤਾਨੀਆ ਸਮੇਤ ਹੋਰ ਸਟਾਫ ਵੀ ਹਾਜ਼ਰ ਸੀ।