ਸਰਬਜੀਤ ਕੌਰ ਨੇ ਸੰਭਾਲਿਆ ਐਸ.ਡੀ.ਐਮ. ਮੁਹਾਲੀ ਦਾ ਅਹੁੱਦਾ
SangholTimes/GurjitBilla/ਐਸ.ਏ.ਐਸ. ਨਗਰ /11 ਜੁਲਾਈ,2022 –
ਸ੍ਰੀਮਤੀ ਸਰਬਜੀਤ ਕੌਰ ਨੇ ਅੱਜ ਐਸ.ਡੀ.ਐਮ. ਮੁਹਾਲੀ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਡਿਪਟੀ ਡਾਇਰੈਕਟਰ ਜਲ ਸਰੋਤ ਵਿਭਾਗ ਪੰਜਾਬ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਸ੍ਰੀਮਤੀ ਸਰਬਜੀਤ ਕੌਰ ਇੰਟਰਨੈਸ਼ਨਲ ਐਥਲੀਟ ਰਹਿ ਚੁੱਕੇ ਹਨ ਅਤੇ 1998 ਵਿੱਚ ਹਾਫ ਮੈਰਾਥਨ ਰੇਸ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਅਹੁੱਦਾ ਸੰਭਾਲਣ ਦੌਰਾਨ ਐਸ.ਡੀ.ਐਮ. ਮੋਹਾਲੀ ਸ੍ਰੀ ਸਰਬਜੀਤ ਕੌਰ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਸਬ-ਡਵੀਜ਼ਨ ਮੁਹਾਲੀ ਦੇ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਦਫ਼ਤਰੀ ਕੰਮਕਾਜ ਵਾਲੇ ਦਿਨ ਬੇ-ਝਿਜਕ ਉਨ੍ਹਾਂ ਨੂੰ ਮਿਲ ਸਕਦਾ ਹੈ।
—