कैबिनेट मंत्री अमन अरोड़ा ने माता मोहिंदर कौर की याद में नए चौक का उद्घाटन किया
नए चौक से यातायात व्यवस्था सुधरी, पंजाब सरकार की कल्याणकारी योजनाओं से विकास को गति मिली
जतिंदर-पाल-सिंह/सुनाम/संगरूर/संघोल-टाइम्स/17अप्रैल,2026-: पंजाब के कैबिनेट मंत्री और आम आदमी पार्टी के प्रदेश अध्यक्ष अमन अरोड़ा ने नगर परिषद अध्यक्ष श्री निशान सिंह टोनी की माता श्रीमती मोहिंदर कौर की याद में स्कूल ऑफ एमिनेंस (बॉयज) सुनाम के पास नवनिर्मित चौक का उद्घाटन किया। कैबिनेट मंत्री ने कहा कि यह चौक न केवल यातायात प्रबंधन को सुगम बनाने में सहायक होगा, बल्कि शहर की सुंदरता भी बढ़ाएगा। उन्होंने कहा कि जाखेपाल, बख्शीवाला और सुनाम को जोड़ने वाली एक महत्वपूर्ण सड़क पर निर्मित यह चौक परिवहन के दौरान लोगों को होने वाली समस्याओं से राहत प्रदान करेगा। पंजाब सरकार की पिछले चार वर्षों की उपलब्धियों का जिक्र करते हुए उन्होंने कहा कि राज्य में बुनियादी ढांचे के विकास, शिक्षा और स्वास्थ्य क्षेत्रों में ऐतिहासिक सुधार हुए हैं। स्कूल ऑफ एमिनेंस जैसी पहलों के माध्यम से छात्रों को उच्च स्तरीय शिक्षा प्रदान की जा रही है। मंत्रिमंडल मंत्री ने “मुखम मंत्री मांवा-ध्यान सत्कार योजना” का जिक्र करते हुए कहा कि सरकार महिलाओं के कल्याण और सशक्तिकरण के लिए विभिन्न योजनाएं लागू कर रही है, जिनसे समाज के हर वर्ग को लाभ मिल रहा है। उन्होंने कहा कि पंजाब सरकार जनहितैषी नीतियों के माध्यम से राज्य के हर क्षेत्र में विकास सुनिश्चित करने के लिए प्रतिबद्ध है और आने वाले समय में भी ऐसे विकास कार्य जारी रहेंगे। इस अवसर पर नगर परिषद सुनाम के अध्यक्ष निशान सिंह टोनी, हरपाल सिंह, रिम्पी थिंद, मनप्रीत बंसल, एम. सी. हरमेश सिंह पप्पी, घनैया लाल, जोगिंदर सिंह, मनप्रीत सिंह मणि, रवि कमल गोयल, एम.सी. काला के साथ-साथ अन्य प्रमुख व्यक्ति और क्षेत्र के निवासी भी उपस्थित थे।
—-00—-
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਮਾਤਾ ਮੋਹਿੰਦਰ ਕੌਰ ਦੀ ਯਾਦ ਵਿੱਚ ਬਣੇ ਚੌਕ ਦਾ ਉਦਘਾਟਨ
ਨਵਾਂ ਚੌਕ ਟਰੈਫਿਕ ਸੁਧਾਰ ਵਿੱਚ ਸਹਾਇਕ, ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨਾਲ ਵਿਕਾਸ ਨੂੰ ਮਿਲੀ ਰਫ਼ਤਾਰ
ਸੁਨਾਮ/ਸੰਗਰੂਰ/ਸੰਘੋਲ-ਟਾਇਮਸ/ਜਤਿੰਦਰ-ਪਾਲ-ਸਿੰਘ/17 ਅਪ੍ਰੈਲ,2026 :ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਪ੍ਰਧਾਨ ਨਗਰ ਕੌਂਸਲ ਸ੍ਰੀ ਨਿਸ਼ਾਨ ਸਿੰਘ ਟੋਨੀ ਦੇ ਮਾਤਾ ਸ੍ਰੀਮਤੀ ਮੋਹਿੰਦਰ ਕੌਰ ਦੀ ਯਾਦ ਵਿੱਚ ਸਕੂਲ ਆਫ ਐਮੀਨੈਂਸ (ਲੜਕੇ)ਸੁਨਾਮ ਨੇੜੇ ਨਵੇਂ ਉਸਾਰੇ ਗਏ ਚੌਕ ਦਾ ਉਦਘਾਟਨ ਕੀਤਾ ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਚੌਕ ਨਾ ਸਿਰਫ਼ ਟਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗਾ, ਸਗੋਂ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਕਰੇਗਾ। ਉਨ੍ਹਾਂ ਕਿਹਾ ਕਿ ਜਖੇਪਲ, ਬਖ਼ਸੀਵਾਲਾ ਅਤੇ ਸੁਨਾਮ ਨੂੰ ਜੋੜਨ ਵਾਲੀ ਇਹ ਮਹੱਤਵਪੂਰਨ ਸੜਕ ‘ਤੇ ਬਣਿਆ ਚੌਕ ਲੋਕਾਂ ਨੂੰ ਆਵਾਜਾਈ ਦੌਰਾਨ ਆ ਰਹੀਆਂ ਦਿੱਕਤਾਂ ਤੋਂ ਰਾਹਤ ਪ੍ਰਦਾਨ ਕਰੇਗਾ।
ਉਨ੍ਹਾਂ ਪੰਜਾਬ ਸਰਕਾਰ ਦੀਆਂ ਪਿਛਲੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਜ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਸਿੱਖਿਆ ਅਤੇ ਸਿਹਤ ਖੇਤਰ ਵਿੱਚ ਇਤਿਹਾਸਕ ਸੁਧਾਰ ਕੀਤੇ ਗਏ ਹਨ। ਸਕੂਲ ਆਫ ਐਮੀਨੈਂਸ ਵਰਗੀਆਂ ਪਹਿਲਕਦਮੀਆਂ ਨਾਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ-ਹਿਤੈਸ਼ੀ ਨੀਤੀਆਂ ਰਾਹੀਂ ਰਾਜ ਦੇ ਹਰ ਖੇਤਰ ਵਿੱਚ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ।
ਇਸ ਮੌਕੇ ਨਗਰ ਕੌਂਸਲ ਸੁਨਾਮ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਹਰਪਾਲ ਸਿੰਘ, ਰਿੰਪੀ ਥਿੰਦ, ਮਨਪ੍ਰੀਤ ਬਾਂਸਲ,ਐਮ.ਸੀ ਹਰਮੇਸ਼ ਸਿੰਘ ਪੱਪੀ, ਘਨੱਈਆ ਲਾਲ, ਜੋਗਿੰਦਰ ਸਿੰਘ, ਮਨਪ੍ਰੀਤ ਸਿੰਘ ਮਨੀ, ਰਵੀ ਕਮਲ ਗੋਇਲ,ਐਮ.ਸੀ.ਕਾਲਾ ਸਮੇਤ ਹੋਰ ਮੋਹਤਬਰ ਵਿਅਕਤੀ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।
