
ਮੰਡਲ ਪ੍ਰਧਾਨ ਪਵਨ ਮਨੋਚਾ ਵੱਲੋਂ ਪ੍ਰਧਾਨਗੀ ਤੋਂ ਅਸਤੀਫ਼ਾ
ਸੰਘੋਲ ਟਾਇਮਜ਼/ਜਗਮੀਤ/30ਜੁਲਾਈ,2022/ਖਰੜ(ਮੁਹਾਲੀ) – ਪਵਨ ਕੁਮਾਰ ਮਨੋਚਾ ਵਾਸੀ ਦੇਸੂਮਾਜਰਾ ਖਰੜ (ਜ਼ਿਲ੍ਹਾ ਮੁਹਾਲੀ) ਨੇ ਸਾਡੇ ਪੱਤਰ ਪੇ੍ਰਕ ਨੂੰ ਦੱਸਿਆ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਬਤੌਰ ਮੈਂਬਰ ਤੋਂ ਲੈ ਕੇ ਦੋ ਵਾਰ ਮੰਡਲ ਪ੍ਰਧਾਨ ਰਹੇ ਹਨ । ਉਨ੍ਹਾਂ ਦੱਸਿਆ ਕਿ ਉਹਨਾਂ ਨੇ ਖਰਡ਼ ਦੀ ਪਿਛਲੇ ਸਤਾਈ ਮਹੀਨੇ ਤੋਂ ਮੰਡਲ ਪ੍ਰਧਾਨ ਖਰੜ ਦੇ ਵਿੱਚ ਆਪਣੀ ਸੇਵਾ ਨਿਭਾਈ ਹੈ । ਉਹ ਅੱਜ ਮੰਡਲ ਪ੍ਰਧਾਨ ਖਰਡ਼ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਦੇ ਬਤੌਰ ਮੈਂਬਰ ਈਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ । ਉਨ੍ਹਾਂ ਦੱਸਿਆ ਕਿ ਉਹ ਕੁਝ ਕਾਰਨਾਂ ਕਰਕੇ ਆਪਣੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਰਹੇ ਹਨ ਅਤੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਵਿਚ ਉਨ੍ਹਾਂ ਦਿਨਾਂ ਵਿੱਚ ਕੰਮ ਕੀਤਾ ਹੈ ਜਦੋਂ ਭਾਰਤੀ ਜਨਤਾ ਪਾਰਟੀ ਦੇ ਨਾਮ ਤੇ ਲੋਕੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ । ਜਿਵੇਂ ਕਿ ਕਿਸਾਨੀ ਸੰਘਰਸ਼ ਦੌਰਾਨ ਕਮੇਟੀ ਦੇ ਇਲੈਕਸ਼ਨ ਸਮੇਂ । ਉਸ ਕਿਸਾਨੀ ਸੰਘਰਸ਼ ਦੇ ਦੌਰਾਨ ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪਾਰਟੀ ਲਈ ਈਮਾਨਦਾਰੀ ਨਾਲ ਕੰਮ ਕੀਤਾ ਅਤੇ ਹੁਣ ਉਹ ਪੰਜਾਬ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਅਤੇ ਸੁਖਵਿੰਦਰ ਸਿੰਘ ਗੋਲਡੀ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਦਾ ਅਸਤੀਫ਼ਾ ਖਰਡ਼ ਮੰਡਲ ਦੀ ਪ੍ਰਧਾਨਗੀ ਦਾ ਮਨਜ਼ੂਰ ਕੀਤਾ ਜਾਵੇ, ਪਰ ਉਹ ਪਾਰਟੀ ਲਈ ਈਮਾਨਦਾਰੀ ਨਾਲ ਬਤੌਰ ਮੈਂਬਰ ਕੰਮ ਕਰਦੇ ਰਹਿਣਗੇ ।