SangholTimes/31ਜੁਲਾਈ,2022/ਸ੍ਰੀ ਆਨੰਦਪੁਰ ਸਾਹਿਬ/ਜਗਮੀਤ ਸਿੰਘ – ਕੱਲ੍ਹ 31.07.2022 ਨੂੰ ਅੰਬਾਲਾ ਤੋਂ ਸਵਾਮੀ ਰਜੇਸ਼ਵਰਾਨੰਦ ਜੀ, ਐੱਸਜੀਪੀਸੀ ਮੈਂਬਰ ਪਾਲੀ ਹਰਪਾਲ ਸਿੰਘ ਜੀ ਅਤੇ ਉਨ੍ਹਾਂ ਦੀ ਟੀਮ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਕਾਨਫ਼ਰੰਸ ਹਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਵਾਮੀ ਸ੍ਰੀ ਰਾਜੇਸ਼ਵਰਾਨੰਦ ਜੀ, ਐੱਸਜੀਪੀਸੀ ਮੈਂਬਰ ਪਾਲੀ ਹਰਪਾਲ ਸਿੰਘ ਜੀ ਦਾ ਸਿਰੋਪਾਓ ਨਾਲ ਸਤਿਕਾਰ ਕਰਦੇ ਹੋਏ ।
ਇਸ ਤੋਂ ਪਹਿਲਾਂ ਇਹ ਸਾਰੀ ਟੀਮ ਜੋ ਅੰਬਾਲਾ ਸਿਟੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਮੱਥਾ ਟੇਕ “ਰੁੱਖ ਲਗਾਓ – ਧਰਤੀ ਬਚਾਓ” ਮੁਹਿੰਮ ਦੀ ਕਾਮਯਾਬੀ ਲਈ ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਹੁੰਦੇ ਹੋਏ, ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ । ਉਪਰੰਤ ਗੁਰੂ ਦਾ ਲੰਗਰ ਵੀ ਛਕਿਆ ।
ਪਾਲੀ ਹਰਪਾਲ ਸਿੰਘ ਜੀ ਅਤੇ ਸਵਾਮੀ ਰਾਜੇਸ਼ਵਰਾਨੰਦ ਜੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਈ ਇੱਕ ਲੱਖ ਦੇ ਕਰੀਬ ਰੁੱਖ ਪਹਿਲਾਂ ਲਗਾਏ ਗਏ ਹਨ ਅਤੇ ਹੁਣ ਅੱਗੇ ਲਈ ਉਨ੍ਹਾਂ ਨੇ ਹਰਿਆਣਾ ਅਤੇ ਪੰਜਾਬ ਵਿੱਚ ਕੋਈ ਇੱਕ ਕਰੋੜ ਰੁੱਖ ਲਗਾਉਣ ਦਾ ਟੀਚਾ ਮਿੱਥਿਆ ਹੈ ।
ਸ੍ਰੀ ਆਨੰਦਪੁਰ ਸਾਹਿਬ ਦੇ ਕਾਨਫਰੰਸ ਹਾਲ ਵਿਚ ਸਾਰੀ ਟੀਮ ਜੋ ਇਸ ਮੁਹਿੰਮ ਦੀ ਕਾਮਯਾਬੀ ਵਾਸਤੇ ਅੱਗੇ ਆਏ ਅਤੇ ਬੀੜਾ ਚੁੱਕਿਆ ਹੈ, ਸਾਰੀ ਟੀਮ ਮੈਂਬਰ ਸਹਿਬਾਨ ਸ. ਐੱਮ.ਐੱਮ ਸਿੰਘ, ਸ. ਜਗਮੀਤ ਸਿੰਘ ਅੰਬਾਲਾ ਕੈਂਟ, ਵਿਕਾਸ ਗਾਬਾ ਮੋਗਾ, ਜਤਿੰਦਰਪਾਲ ਸਿੰਘ ਚੀਫ ਐਡੀਟਰ ਸੰਘੋਲ ਟਾਇਮਜ਼ ਨਿਊਜ਼ ਪੇਪਰ ਮੋਹਾਲੀ ਅਤੇ ਸਾਰੀ ਟੀਮ ਮੈਂਬਰਸ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਸਭ ਆਪਣੇ ਆਪਣੇ ਏਰੀਆ ਵਿੱਚ ਰੁੱਖ ਲਗਾ ਕੇ ਪਰਿਆਵਰਣ ਦੀ ਰਕਸ਼ਾ ਲਈ ਆਪਣਾ ਆਪਣਾ ਯੋਗਦਾਨ ਪਾਓ । ਇਸ ਮੌਕੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸੱਤਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਸ ਮੁਹਿੰਮ ਦੀ ਕੋਈ 400 ਸਾਲ ਪਹਿਲਾਂ ਹੀ ਰੁੱਖ ਲਗਵਾ ਕੇ ਸ਼ੁਰੂਆਤ ਕੀਤੀ ਸੀ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਸੀ, ਤਾਂ ਜੋ ਧਰਤੀ ਉੱਤੇ ਸਾਰੇ ਜੀਵ ਤੰਦਰੁਸਤ ਰਹਿ ਸਕਣ ।