ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ, ਅੰਮਿ੍ਤਸਰ ਦੀ ਗਰਾਂਉਡ ਨੂੰ ਤੋੜਣ ਦਾ ਮਾਮਲਾ ਹਾਈਕੋਰਟ ਪੁਜਾ-
ਮਾਣਯੋਗ ਕੋਰਟ ਵੱਲੋਂ ਦੀ ਪ੍ਰਬੰਧਕਾਂ ਦੀ ਸਰੁੱਖਿਆ ਅਤੇ ਨਜ਼ਾਇਜ਼ ਤੋਰ ਤੇ ਬੈਠੇ ਲੋਕਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ
SangholTimes/05.08.22/ਗੁਰਜੀਤ ਬਿੱਲਾ- ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ, ਅੰਤਰਯਾਮੀ ਕਲੋਨੀ ਅੰਮਿ੍ਤਸਰ ਦੀ ਗਰਾਂਉਡ ਨੂੰ ਤੋੜਣ ਅਤੇ ਸਕੂਲ ਦੇ ਡਾਇਰੈਕਟਰ ਹਰਪਾਲ ਸਿੰਘ ਯੂ.ਕੇ ਅਤੇ ਸਕੂਲ ਕਮੇਟੀ ਨੂੰ ਧਮਕੀਆਂ ਮਿਲਣ ਦਾ ਮਾਮਲਾ ਪੰਜਾਬ ਅਤੇ ਹਰਿਆਣ ਕੋਰਟ ਵਿੱਚ ਪੁਜ ਗਿਆ। ਮਾਣਯੋਗ ਅਦਾਲਤ ਵੱਲੋਂ ਸਬਧੰਤ ਐਸ.ਐਚ.ਓ ਅਤੇ ਕਮਿਸਨਰ ਨੂੰ ਪਟੀਸਨਰ ਦੀ ਸਰੱਖਿਆ ਯਕੀਨੀ ਅਤੇ ਸਕੂਲ ਦੀ ਹੱਦ ਦੇ ਨੇੜੇ ਬੈਠੇ ਵਿਆਕਤੀਆਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੰਦੇ ਹੋਏ ਗੈਰ ਕਾਨੂੰਨੀ ਢੰਗ ਨਾਲ ਪ੍ਰਾਈਵੇਟ ਬੰਦਿਆ ਲਾਏ ਹੋਏ ਟੈਂਟ ਨੂੰ ਉਥੋਂ ਹਟਾਉਣ ਅਤੇ ਮਾਮਲੇ ਦੀ ਸੁਣਵਾਈ ਲਈ 31 ਅਕਤੂਬਰ 2022 ਨੂੰ ਕਮਿਸਨਰ , ਅੰਮਿ੍ਤਸਰ, ਨੂੰ ਅਤੇ ਐਸ.ਜੀ.ਪੀ.ਸੀ ਦੇ ਮੈਂਬਰ ਅਤੇ ਟਾਕਸ ਫੋਰਸ ਦੇ ਮੁਲਾਜਮਾ ਨੂੰ ਤਲਬ ਕਰ ਲਿਆ ਗਿਆ ਹੈ।
ਅਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਡਾਇਰੈਕਟਰ ਹਰਪਾਲ ਸਿੰਘ ਯੂ.ਕੇ ਨੇ ਦੱਸਿਆ ਕਿ ਨਿਊ ਅੰਤਰਯਾਮੀ ਕਲੋਨੀ ਅੰਮਿ੍ਤਸਰ ਵਿਖੇ 58 ਕਨਾਲ 4 ਮਰਲੇ ਜਿਸ ਜਮੀਨ ਦਾ ਖਸਰਾ ਨੰਬਰ 1475 ਤੋਂ 1485 ਤੱਕ ਹੈ । ਉਨਾਂ ਵੱਲੋਂ ਸਕੂਲ ਲਈ ਇਹ ਜਮੀਨ ਬਾਬਾ ਮੰਗਲ ਸਿੰਘ ਗੁਰਦੁਆਰਾ ਗੁਰੂਸਰ ਸਤਲਾਨੀ ਸਾਹਿਬ ਦੀ ਮੌਤ ਤੋਂ ਬਾਅਦ ਵਾਰਸ ਨਿਯੁਕਤ ਹੋਏ ਬਾਬਾ ਗੁਰਪਿੰਦਰ ਸਿੰਘ ਪਾਸੋਂ ਮੇਰੀ ਵੱਲੋਂ ਕਲੌਨੀ ਵਾਸੀਆਂ ਵੱਲੋਂ 99 ਸਾਲਾ ਲੀਜ਼ ਤੇ ਲਈ ਗਈ ਸੀ। ਬਾਬਾ ਗੁਰਪਿੰਦਰ ਸਿੰਘ ਦੇ ਨਾਮ ਮਾਲ ਰਿਕਾਰਡ ਵਿਚ 36147 ਇੰਤਕਾਲ ਮੰਜੂਰ ਹੋਇਆ ਹੈ। 2010 ਵਿਚ ਲੋਕਲ ਕਮੇਟੀ ਗੁਰਦੁਆਰਾ ਗੁਰੂ ਸਰ ਸਤਲਾਨੀ ਸਾਹਿਬ ਵਲੋਂ ਵੱਖ ਵੱਖ ਅਦਾਲਤਾ ਵਿਚ ਕਲੋਨੀ ਨਿਵਾਸੀਆਂ ਦੇ ਖਿਲਾਫ 24 ਸਾਲ ਬਾਅਦ ਇਸ ਜਮੀਨ ਸੰਬੰਧੀ ਕੇਸ ਲਾਇਆ ਸੀ ਅਤੇ ਮਾਨਯੋਗ ਅਦਾਲਤਾ ਨੇ ਸਾਰਿਆਂ ਦੇ ਹੱਕ ਵਿਚ ਡਿਗਰੀਆਂ ਕਰ ਦਿੱਤੀਆ ਅਤੇ ਸਕੂਲ ਦੇ ਹੱਕ ਵਿਚ ਵੀ ਮਾਨਯੋਗ ਸਿਵਲ ਕੋਰਟ ਵੱਲੋਂ ਐਫ.ਸੀ.ਆਰ ਚੰਡੀਗੜ ਦੀ ਕੋਰਟ ਵੱਲੋਂ ਅਤੇ ਮਾਨਯੋਗ ਹਾਈ ਕੋਰਟ ਵੱਲੋਂ ਸਟੇਅ ਮਿਲਿਆ ਹੋਇਆ ਹੈ ਵੱਲ ਵੱਖ ਅਦਾਲਤਾ ਵੱਲੋ 5 ਸਟੇਅ ਮਿਲਨ ਦੇ ਬਾਵਜੂਵੀ ਪਿਛਲੀ ਦਿਨੀਂ 09 ਜੁਲਾਈ 2022 ਨੂੰ ਐਸ.ਜੀ.ਪੀ.ਸੀ ਦੇ ਮੈਂਬਰ ਅਤੇ ਗੁਰੂਸਰ ਸਤਲਾਨੀ ਸਾਹਿਬ ਦੀ ਐਸ.ਜੀ.ਪੀ.ਸੀ ਦੇ ਟਾਸਕ ਫੋਰਸ ਦੇ ਮੁਲਾਜਮਾਂ ਨੂੰ 400,500 ਲੈ ਕੇ ਸਕੂਲ ਬੱਚਿਆਂ ਦੀ ਗਰਾਉਂਡ ਤੇ ਜੇ.ਸੀ.ਬੀ ਨਾਲ ਢਾਉਣਾ ਸੁਰੂ ਕਰ ਦਿੱਤਾ। ਉਨਾਂ ਮੌਕੇ ਤੇ ਪੁਲਿਸ ਦੀ ਸਹਾਇਤਾ ਨਾਲ ਮਾਮਲਾ ਠੰਡਾ ਕਰਨ ਦਾ ਉਪਰਾਲਾ ਕੀਤਾ ਗਿਆ ਪ੍ਰੰਤੂ ਟਾਸਕ ਫੋਰਸ ਸਕੂਲ ਦੀ ਗਰਾਉਂਡ ਦੇ ਬਾਹਰ ਨਜਾਇਜ ਤੋਰ ਤੇ ਟੈਂਟ ਲਗਾ ਕੇ ਅੱਜ ਤੱਕ ਬੈਠੇ ਹਨ ਤੇ ਪ੍ਰਸਾਸਨ ਉਨਾਂ ਨੂੰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਨਾ ਉਠਾ ਸਕੇ।
ਹਰਪਾਲ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਮਾਨਯੋਗ ਹਾਈ ਕੋਰਟ ਵਿਚ ਦਾਇਰ ਕੀਤੀ ਤੇ ਮਾਨਯੋਗ ਅਦਾਲਤ ਨੇ ਸੀਨੀਅਰ ਐਫਵੋਕੇਟ ਅਸੀਸ ਚੋਪੜਾ ਅਤੇ ਬੇਅੰਤ ਸਿੰਘ ਸੀਮਰ, ਵਕੀਲਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਮਾਨਯੋਗ ਹਾਈਕੋਰਟ ਦੇ ਜੱਜ ਗੁਰਵਿੰਦਰ ਸਿੰਘ ਗਿੱਲ ਨੇ ਪੁਲਿਸ ਵਿਭਾਗ ਦੇ ਐਸ.ਐਚ.ਓ. ਬੀ ਡਵੀਜਨ ਅੰਮਿ੍ਰਤਸਰ, ਕਮਿਸਨਰ ਸਾਹਿਬ, ਅੰਮਿ੍ਤਸਰ, ਨੂੰ ਅਤੇ ਐਸ.ਜੀ.ਪੀ.ਸੀ ਦੇ ਮੈਂਬਰ ਅਤੇ ਟਾਕਸ ਫੋਰਸ ਦੇ ਮੁਲਾਜਮਾ ਨੂੰ ਸਖਤ ਅਦੇਸ ਦਿੰਦੇ ਹੋਏ ਤਲਬ ਕਰ ਲਿਆ ਅਤੇ ਗੈਰ ਕਾਨੂੰਨੀ ਢੰਗ ਨਾਲ ਪ੍ਰਾਈਵੇਟ ਬੰਦਿਆ ਵਲੋ ਲਾਏ ਹੋਏ ਟੈਂਟ ਨੂੰ ਉਥੋਂ ਹਟਾਉਣ ਤੇ ਉਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਸਖਤ ਅਦੇਸ ਦੇ ਦਿੱਤੇ ਅਤੇ ਅਗਲੀ ਤਰੀਕ 31-10-2022 ਨੂੰ ਮਾਨਯੋਗ ਹਾਈ ਕੋਰਟ ਚੰਡੀਗੜ ਵਿਚ ਪੇਸ ਹੋਣ ਦੇ ਹੁਕਮ ਜਾਰੀ ਕਰ ਦਿੱਤੇ।
ਫੋਟੋ ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ, ਅੰਤਰਯਾਮੀ ਕਲੋਨੀ ਅੰਮਿ੍ਤਸਰ ਦੇ ਡਾਇਰੈਕਟਰ ਹਰਪਾਲ ਸਿੰਘ ਯੂ.ਕੇ ਜਾਣਕਾਰੀ ਦਿੰਦੇ ਹੋਏ