
‘ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਆਨ’ ਯੋਜਨਾ ਤਹਿਤ ਗਰਭਵਤੀ ਔਰਤਾਂ ਨੇ ਲਿਆ ਲਾਭ
—
ਪ੍ਰੈਗਨੈਂਸੀ ਦੌਰਾਨ ਨਿਯਮਤ ਚੈੱਕਅੱਪ ਜ਼ਰੂਰੀ – ਡਾਕਟਰ ਗਗਨਦੀਪ ਕੌਰ ਸਿੱਧੂ
—
ਧਨੌਲਾ(ਬਰਨਾਲਾ)/9ਅਗਸਤ,2022/(ਹਿਮਾਂਸ਼ੂ ਗੋਇਲ)ਸੰਘੋਲਟਾਇਮਜ਼ –
ਮਿਨਿਸਟਰੀ ਆਫ ਹੈਲਥ ਐਂਡ ਵੈਲਫੇਅਰ ਦੀ 9ਜੂਨ 2016, ਨੂੰ ਸ਼ੁਰੂ ਕੀਤੀ ‘ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਆਨ ਯੋਜਨਾ ਤਹਿਤ ਅੱਜ ਸੀ. ਐੱਚ.ਸੀ. ਧਨੌਲਾ ਵਿੱਖੇ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਕੌਰ ਸਿੱਧੂ ਗਾਇਨਾਕਾਲੋਜਿਸਟ ਵੱਲੋ ਵੱਡੀ ਗਿਣਤੀ ਵਿਚ ਹਾਜ਼ਰ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ ਅਤੇ ਇਸ ਦੌਰਾਨ ਹਾਈ ਰੀਸਕ ਪ੍ਰੇਗਨੈਸੀ ਦੇ ਕੇਸ ਵੀ ਚੈੱਕ ਕਰ ਉਸ ਦੀ ਰਿਪੋਰਟ ਤਿਆਰ ਕੀਤੀ ਗਈ। ਉਹਨਾਂ ਅੱਗੇ ਜਾਣਕਾਰੀ ਦਿੰਦੇ ਕਿਹਾ ਕਿ ਇਸ ਕੈਂਪ ਵਿਚ ਇੱਕ 43 ਸਾਲ ਦੀ ਗਰਭਵਤੀ ਮਹਿਲਾ ਦਾ ਕੇਸ ਵੀ ਸਾਹਮਣੇ ਆਇਆ ਅਤੇ ਉਸ ਨੂੰ ਹਾਈ ਬੀ ਪੀ ਦੀ ਸਮੱਸਿਆ ਹੈਂ ਦਾ ਕੇਸ ਆਇਆ ਅਤੇ ਜਿਸ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ।
ਖ਼ਬਰ ਲਿਖੇ ਜਾਣ ਤੱਕ ਉਹਨਾਂ ਵੱਲੋ ਕਰੀਬ 90 ਮਹਿਲਾਵਾਂ ਦਾ ਚੈੱਕਅਪ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਪ੍ਰੈਗਨੈਂਸੀ ਦੌਰਾਨ ਨਿਯਮਤ ਚੈੱਕਅੱਪ ਜ਼ਰੂਰੀ ਹੁੰਦਾ ਹੈ ਅਤੇ ਇਸ ਸਮੇਂ ਦੌਰਾਨ ਮਾਂ ਵੱਲੋ ਲਈ ਜਾਂਦੀ ਸਹੀ ਖੁਰਾਕ ਵੀ ਬੱਚੇ ਅਤੇ ਮਾਂ ਦੀ ਸਿਹਤ ਨੂੰ ਰਿਸ਼ਟਪੁਸ਼ਟ ਰੱਖਦੀ ਹੈਂ।
ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਲਾਭ ਲੈਣ ਲਈ ਇੱਥੇ ਇਕੱਤਰ ਹੋਈਆਂ ਅਤੇ ਜਿਸ ਕਾਰਨ ਇਹਨਾਂ ਵਿੱਚ ਕਥਿਤ ਤੌਰ ਤੇ ਉਨ੍ਹਾਂ ਨੂੰ ਲੰਬਾ ਸਮਾਂ ਆਪਣੀ ਵਾਰੀ ਦਾ ਇੰਤਜਾਰ ਕਰਨਾ ਪਿਆ ਅਤੇ ਜਿਸ ਕਾਰਨ ਕਥਿਤ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਕਿਉੰ ਕਿ ਜਾਣਕਾਰੀ ਅਨੁਸਾਰ ਇਸ ਕੈਂਪ ਵਿੱਚ ਜਿਆਦਾਤਰ ਚੋਥੇ ਮਹੀਨੇ ਜਾ ਇਸ ਤੋਂ ਉਪਰ ਦੀਆ ਗਰਭਵਤੀ ਮਹਿਲਾਵਾਂ ਨੂੰ ਹੀ ਲਾਭ ਦੇਣ ਦੀ ਪਹਿਲ ਕੀਤੀ ਜਾਂਦੀ ਹੈ ਅਤੇ ਕਥਿਤ ਇਸ ਸਕੀਮ ਦਾ ਦੂਸਰਾ ਮੁੱਖ ਉਦੇਸ਼ ਹਾਈ ਰਿਸਕ ਮਹਿਲਾਵਾਂ ਨੂੰ ਲਾਭ ਦੇਣ ਦਾ ਵੀ ਹੈ ਅਤੇ ਇਸ ਹਾਲਤ ਵਿੱਚ ਜੇਕਰ ਘੰਟਿਆਂ ਬੱਧੀ ਆਪਣੀ ਵਾਰੀ ਦਾ ਇੰਤਜਾਰ ਕਰਨਾ ਪਵੇ ਅਤੇ ਲੰਬੀ ਲਾਈਨ ਵਿੱਚ ਖੜਨਾ ਪਵੇ ਤਾਂ ਇਸ ਬਾਰੇ ਤੁਸੀਂ ਖੁਦ ਹੀ ਅੰਤਾਜ਼ਾ ਲਾ ਲਵੋ ਕਿ ਇਹ ਕਿੰਨਾ ਰਿਸਕੀ ਹੋ ਸਕਦਾ ਹੈਂ। ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਹਸਪਤਾਲ ਵਿਚ ਤੈਨਾਤ ਜਨਾਨਾ ਰੋਗਾ ਦੇ ਮਾਹਰ ਡਾਕਟਰ ਅੰਜੂ ਵਰਮਾ ਗਾਇਨਾਕਾਲੋਜਿਸਟ ਲੰਬੀ ਛੁੱਟੀ ਤੇ ਚੱਲ ਰਹੇ ਹਨ ਜਿਸ ਕਾਰਨ ਮਰੀਜਾ ਨੂੰ ਕਾਫੀ ਮੁਸ਼ਕਿਲਾਂ ਦਰਪੇਸ਼ ਆਉਂਦੀਆ ਹਨ ਅਤੇ ਇਸ ਵੱਡੇ ਇਕੱਠ ਦੀ ਵਜਾ ਵੀ ਉਹਨਾਂ ਦਾ ਛੁੱਟੀ ਤੇ ਹੋਣਾ ਹੋ ਸਕਦਾ ਹੈਂ ।