
ਆਪ ਸਰਕਾਰ ਪੱਤਰਕਾਰਾਂ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ -ਆਗੂ
ਪੀਲੇ ਕਾਰਡ ਕੱਟੇ ਜਾਣ ਦੀ ਸਖਤ ਸ਼ਬਦਾਂ ‘ਚ ਨਿਖੇਧੀ
ਮਹਿਲਕਲਾਂ/6ਅਗਸਤ,2022(ਗੁਰਸੇਵਕ ਸਿੰਘ ਸਹੋਤਾ) – ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਦੀ ਵਿਸ਼ੇਸ਼ ਮੀਟਿੰਗ ਕਲੱਬ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ । ਇਸ ਮੌਕੇ ਪਾਸ ਕੀਤੇ ਮਤੇ ਰਾਹੀਂ ਸੂਬਾ ਸਰਕਾਰ ਵੱਲੋਂ ਫੀਲਡ ‘ਚ ਕੰਮ ਕਰਦੇ ਪੱਤਰਕਾਰਾਂ ਨੂੰ ਮਿਲਦੀ ਪੀਲੇ ਕਾਰਡ ਦੀ ਸਹੂਲਤ ‘ਚ ਕੱਟ ਲਾ ਕੇ ਵੱਡੀ ਗਿਣਤੀ ਚ ਪੱਤਰਕਾਰਾਂ ਦੇ ਕਾਰਡ ਨਾ ਬਣਾਏ ਜਾਣ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਫੀਲਡ ‘ਚ ਕੰਮ ਕਰਦੇ ਸਾਰੇ ਪੱਤਰਕਾਰਾਂ ਨੂੰ ਅਖ਼ਬਾਰ ਦੇ ਅਥਾਰਟੀ ਲੈਟਰ , ਸ਼ਨਾਖਤੀ ਕਾਰਡ ਦੇ ਆਧਾਰ ਤੇ ਪੀਲੇ ਕਾਰਡ ਜਾਰੀ ਕਰਨ ਦੀ ਮੰਗ ਕੀਤੀ । ਇਸ ਮੌਕੇ ਬੋਲਦਿਆਂ ਕਲੱਬ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਉਪ ਚੇਅਰਮੈਨ ਸੁਖਵਿੰਦਰ ਸਿੰਘ ਸੋਨੀ ਕਿਹਾ ਕਿ ਆਪ ਸਰਕਾਰ ਸ਼ੁਰੂ ਤੋਂ ਹੀ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਜਦੋਂ ਕਿ ਆਪ ਸਰਕਾਰ ਬਨਾਉਣ ‘ਚ ਪੱਤਰਕਾਰ ਭਾਈਚਾਰੇ ਨੇ ਅਹਿਮ ਭੂਮਿਕਾ ਨਿਭਾਈ ਹੈ। ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਲੋੜੀਦੀਆਂ ਸਹੂਲਤਾਂ ਲਾਗੂ ਤਾਂ ਕੀ ਕਰਨੀਆਂ ਸਨ। ਸਗੋਂ ਲੰਬੇ ਸਮੇਂ ਤੋਂ ਮਿਲਦੀ ਪੀਲੇ ਕਾਰਡ ਦੀ ਸਹੂਲਤ ‘ਤੇ ਵੀ ਕੱਟ ਲਾ ਕੇ ਬਹੁਤ ਸਾਰੇ ਪੁਰਾਣੇ ਪੱਤਰਕਾਰਾਂ ਦੇ ਵੀ ਪੀਲੇ ਕਾਰਡ ਨਹੀਂ ਬਣਾਏ ਗਏ।ਜਿਸ ਕਰਕੇ ਸਮੂਹ ਪੱਤਰਕਾਰ ਭਾਈਚਾਰੇ ‘ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ,ਮਹਿਕਮੇ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਪਾਸੋਂ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰਾਂ ਦੀਆਂ ਲਟਕਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਨ ਅਤੇ ਫੀਲਡ ‘ਚ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਸਮੂਹ ਪੱਤਰਕਾਰਾਂ ਦੇ ਪੀਲੇ ਕਾਰਡ ਪਹਿਲ ਦੇ ਅਧਾਰ ‘ਤੇ ਬਨਾਉਣ ਦੀ ਮੰਗ ਕੀਤੀ। ਇਸ ਮੌਕੇ ਅਵਤਾਰ ਸਿੰਘ ਅਣਖੀ, ਬਲਵਿੰਦਰ ਸਿੰਘ ਵਜੀਦਕੇ, ਰਮਨਦੀਪ ਸਿੰਘ ਠੁੱਲੀਵਾਲ, ਡਾ: ਜਗਰਾਜ ਸਿੰਘ ਮੂੰਮ, ਸੁਖਵੀਰ ਸਿੰਘ ਜਗਦੇ, ਜਗਸੀਰ ਸਿੰਘ ਸਹਿਜੜਾ, ਪ੍ਰਦੀਪ ਸਿੰਘ ਲੋਹਗੜ੍ਹ, ਬਲਵੰਤ ਸਿੰਘ ਚੁਹਾਣਕੇ, ਮੇਘ ਰਾਜ ਜੋਸ਼ੀ,ਪ੍ਰਦੀਪ ਸਿੰਘ ਕਰਮਗੜ੍ਹ, ਗਗਨਦੀਪ ਸਿੰਘ ਛਾਪਾ, ਗੁਰਪ੍ਰੀਤ ਅਣਖੀ ਵੀ ਹਾਜ਼ਰ ਸਨ।