ਠੇਕਿਆਂ ਤੇ ਲਾਲ ਪਰੀ ਵੇਚ ਕੇ ਮਨਾਈ ਗਾਂਧੀ ਜਯੰਤੀ-
ਸ਼ਰੇਆਮ ਉਡਾਈਆਂ ਜ਼ਿਲ੍ਹਾ ਪ੍ਰਸਾਸ਼ਨ ਦੇ ਹੁਕਮਾਂ ਦੀਆਂ ਧੱਜੀਆਂ
SangholTimes/ਬਰਨਾਲਾ/02ਅਕਤੂਬਰ,2022(ਹਿਮਾਂਸ਼ੂਗੋਇਲ) – ਮਾਣਯੋਗ ਜ਼ਿਲ੍ਹਾ ਪ੍ਰਸਾਸ਼ਨ ਬਰਨਾਲਾ ਵੱਲੋਂ 2 ਅਕਤੂਬਰ ਗਾਂਧੀ ਜਯੰਤੀ ਨੂੰ ਡਰਾਈ ਡੇਅ ਘੋਸ਼ਤ ਕਰਦਿਆਂ ਸਵੇਰੇ 7 ਵਜੇ ਤੋਂ ਰਾਤ 12 ਵਜੇ ਤਕ ਸਮੁੱਚੇ ਜ਼ਿਲ੍ਹੇ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ, ਦੁਕਾਨ, ਹੋਟਲ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤਿਆ ਉਪੱਰ ਸ਼ਰਾਬ ਵੇਚਣ ਤੇ ਪੀਣ ਉਪੱਰ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਕਥਿਤ ਤੌਰ ਤੇ ਜ਼ਿਲ੍ਹਾ ਬਰਨਾਲਾ ਦੇ ਹੀ ਘੇਰੇ ਅੰਦਰ ਪੈਂਦੇ ਕਸਬਾ ਧਨੌਲਾ ਅੰਦਰ ਸ਼ਰਾਬ ਦੇ ਠੇਕੇ ਖੋਲ ਕੇ ਸ਼ਰੇਆਮ ਲਾਲ ਪਰੀ ਵੇਚਦੀਆਂ ਜ਼ਿਲ੍ਹਾ ਪ੍ਰਸਾਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਬਾਪੂ ਮੋਹਨ ਦਾਸ ਕਰਮ ਚੰਦ ਗਾਂਧੀ (ਮਹਾਤਮਾ ਗਾਂਧੀ) ਨੇ ਦੇਸ਼ ਦੀ ਆਜ਼ਾਦੀ ਵਿੱਚ ਵੱਡੀ ਘਾਲਣਾ ਘਾਲੀ ਸੀ ਅਤੇ ਉਹਨਾਂ ਦੀ ਇਸ ਘਲਣਾਂ ਸਦਕਾ ਉਹਨਾਂ ਦੀ ਫੋਟੋ ਵੀ ਭਾਰਤੀ ਕਰੰਸੀ ਉਪੱਰ ਸ਼ੁਸ਼ੋਬਿਤ ਹੈਂ ਪਰ ਕਥਿਤ ਇਨ੍ਹਾਂ ਸ਼ਰਾਬ ਦੇ ਕਾਰੋਬਾਰੀਆਂ ਨੇ ਆਪਣੇ ਮੁਨਾਫੇ ਸਦਕਾ ਉਹਨਾਂ ਦੀ ਕੁਰਬਾਨੀ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਹੁਕਮਾਂ ਨੂੰ ਅਣਗੌਲਿਆ ਕਰ ਸਰੇਆਮ ਧੱਜੀਆਂ ਉਡਾਈਆਂ ਗਈਆਂ।